v> ਜੇਐੱਨਐੱਨ, ਨਵੀਂ ਦਿੱਲੀ : ਮਰਹੂਮ ਭਾਜਪਾ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਅਰੁਣ ਜੇਤਲੀ ਦੇ ਪੁੱਤਰ ਰੋਹਨ ਜੇਤਲੀ ਦਿੱਲੀ ਤੇ ਜ਼ਿਲ੍ਹਾ ਕ੍ਰਿਕਟ ਸੰਘ (DDCA) ਦੇ ਨਿਰਵਿਰੋਧ ਪ੍ਰਧਾਨ ਚੁਣੇ ਗਏ ਹਨ। ਰੋਹਨ ਜੇਤਲੀ ਦੇ ਸਾਹਮਣੇ ਜਿਹਡ਼ੇ ਸ਼ਖ਼ਸ ਡੀਡੀਸੀਏ ਦੇ ਪ੍ਰਧਾਨਗੀ ਅਹੁਦੇ ਦੀ ਦਾਅਵੇਦਾਰੀ ਕਰ ਰਿਹਾ ਸੀ, ਉਸ ਸ਼ਖ਼ਸ ਨੇ ਨਾਮਜ਼ਦਗੀ ਵਾਪਸ ਲੈ ਲਈ ਸੀ। ਉੱਥੇ ਹੀ ਰੋਹਨ ਜੇਤਲੀ ਨੂੰ ਡੀਡੀਸੀਏ ਦੇ ਬਾਕੀ ਧਡ਼ਿਆਂ ਦਾ ਵੀ ਸਮਰਥਨ ਮਿਲਿਆ। ਇਹੀ ਵਜ੍ਹਾ ਰਹੀ ਕਿ ਉਹ ਬਿਨਾਂ ਕਿਸੇ ਵਿਰੋਧ ਦੇ ਡੀਡੀਸੀਏ ਦੇ ਪ੍ਰਧਾਨ ਚੁਣੇ ਗਏ ਹਨ।

ਕਾਬਿਲੇਗ਼ੌਰ ਹੈ ਕਿ ਦਿੱਲੀ ਐਂਡ ਡਿਸਟ੍ਰਿਕਟ ਕ੍ਰਿਕਟ ਐਸੀਸੋਏਸ਼ਨ ਦੇ ਪ੍ਰਧਾਨਗੀ ਅਹੁਦੇ ਸਮੇਤ 6 ਅਹੁਦਿਆਂ ਲਈ ਇਸੇ ਮਹੀਨੇ ਚੋਣ ਹੋਣੀ ਸੀ, ਪਰ ਡੀਡੀਸੀਏ ਦੇ ਲੋਕਪਾਲ ਨੇ ਰੱਦ ਕਰ ਦਿੱਤੀ। ਹਾਲਾਂਕਿ ਹੁਣ ਸਾਰੀਆਂ ਚੀਜ਼ਾਂ ਸਪੱਸ਼ਟ ਹੋ ਗਈਆਂ ਹਨ। ਇਸੇ ਦੌਰਾਨ ਰੋਹਨ ਜੇਤਲੀ ਨੂੰ ਦਿੱਲੀ ਕ੍ਰਿਕਟ ਦੀ ਕਮਾਨ ਮਿਲ ਗਈ ਹੈ ਜਦੋਂਕਿ ਬਾਕੀ ਬਚੇ ਪੰਜ ਅਹੁਦਿਆਂ ਲਈ ਲਈ ਉਪ ਚੋਣ 5 ਤੋਂ 8 ਨਵੰਬਰ ਨੂੰ ਹੋਵੇਗੀ। ਪਿਛਲੇ ਕਰੀਬ ਇਕ ਸਾਲ ਤੋਂ ਡੀਡੀਸੀਏ ਦੇ ਪ੍ਰਧਾਨ ਦੀ ਕੁਰਸੀ ਖ਼ਾਲੀ ਪਈ ਸੀ।

Posted By: Seema Anand