ਲੰਡਨ (ਪੀਟੀਆਈ) : ਸਟਾਰ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੂੰ ਇਸ ਹਫ਼ਤੇ ਟ੍ਰੇਨਿੰਗ ਸ਼ੁਰੂ ਕਰਨ ਲਈ ਹਰੀ ਝੰਡੀ ਮਿਲ ਗਈ ਹੈ ਪਰ ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਨੇ ਪ੍ਰਤੀਯੋਗੀ ਕ੍ਰਿਕਟ ਵਿਚ ਉਨ੍ਹਾਂ ਦੀ ਵਾਪਸੀ ਨੂੰ ਲੈ ਕੇ ਕੋਈ ਤਰੀਕ ਤੈਅ ਨਹੀਂ ਕੀਤੀ ਹੈ। ਆਰਚਰ ਦਾ ਟ੍ਰੇਨਿੰਗ ਸ਼ੁਰੂ ਕਰਨਾ ਆਈਪੀਐੱਲ ਦੀ ਟੀਮ ਰਾਜਸਥਾਨ ਰਾਇਲਜ਼ ਲਈ ਚੰਗੀ ਖ਼ਬਰ ਹੈ ਜਿਸ ਨੂੰ ਇਸ ਤੇਜ਼ ਗੇਂਦਬਾਜ਼ ਦੇ ਟੂਰਨਾਮੈਂਟ ਦੇ ਦੂਜੇ ਅੱਧ ਵਿਚ ਖੇਡਣ ਦੀ ਉਮੀਦ ਹੈ। ਈਸੀਬੀ ਨੇ ਮੰਗਲਵਾਰ ਨੂੰ ਕਿਹਾ ਕਿ 29 ਮਾਰਚ ਨੂੰ ਸੱਜੇ ਹੱਥ ਦੇ ਆਪ੍ਰਰੇਸ਼ਨ ਤੋਂ ਬਾਅਦ ਇਹ ਤੇਜ਼ ਗੇਂਦਬਾਜ਼ ਚੰਗੀ ਤਰ੍ਹਾਂ ਠੀਕ ਹੋ ਰਿਹਾ ਹੈ। ਆਰਚਰ ਨੂੰ ਉਨ੍ਹਾਂ ਦੇ ਹੱਥ ਦਾ ਇਲਾਜ ਕਰ ਰਹੇ ਮਾਹਿਰ ਨੇ ਟ੍ਨਿੰਗ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਹੈ ਕਿਉਂਕਿ 29 ਮਾਰਚ ਨੂੰ ਆਪ੍ਰਰੇਸ਼ਨ ਤੋਂ ਬਾਅਦ ਉਹ ਚੰਗੀ ਤਰ੍ਹਾਂ ਠੀਕ ਹੋ ਰਹੇ ਹਨ। ਆਰਚਰ ਦੇ ਅਗਲੇ ਹਫ਼ਤੇ ਤੋਂ ਨੈੱਟ 'ਤੇ ਗੇਂਦਬਾਜ਼ੀ ਕਰਨ ਦੀ ਉਮੀਦ ਹੈ।