ਕੋਲਕਾਤਾ, ਆਈਏਐਨਐੱਸ : ਕੋਰੋਨਾ ਵਾਇਰਸ ਨੇ ਪੂਰੀ ਦੁਨੀਆ 'ਚ ਦਹਿਸ਼ਤ ਫੈਲਾ ਰੱਖੀ ਹੈ। ਹਰ ਕੋਈ ਇਸ ਤੋਂ ਬਚਣ ਦੇ ਉਪਾਅ ਤਲਾਸ਼ ਰਿਹਾ ਹੈ। ਦੁਨੀਆਭਰ 'ਚ ਜ਼ਿਆਦਾ ਸ਼ਹਿਰਾਂ ਨੂੰ ਲਾਕਡਾਊਨ ਕਰਨ ਦਾ ਫੈਸਲਾ ਲਿਆ ਜਾ ਰਿਹਾ ਹੈ। ਭਾਰਤ 'ਚ ਵੀ ਕਈ ਸੂਬਿਆਂ 'ਚ ਇਸ ਤੋਂ ਬਚਣ ਲਈ ਲਾਕਡਾਊਨ ਜਾ ਫਿਰ ਕਰਫ਼ਿਊ ਲਾਉਣ ਦਾ ਫ਼ੈਸਲਾ ਲਿਆ ਜਾ ਚੁੱਕਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਧਾਨ ਸੌਰਵ ਗਾਂਗੂਲੀ ਇਸ ਸਥਿਤੀ ਤੋਂ ਕਾਫੀ ਦੁੱਖੀ ਹਨ। ਉਨ੍ਹਾਂ ਨੇ ਅਜਿਹੇ ਹਾਲਾਤਾਂ 'ਚ ਚਿੰਤਾ ਜਾਤਈ ਤੇ ਲਿਖਿਆ ਕਿ ਕਦੇ ਨਹੀਂ ਸੋਚਿਆ ਸੀ ਕਿ ਆਪਣੇ ਸ਼ਹਿਰ ਨੂੰ ਅਜਿਹਾ ਦੇਖਾਂਗਾ।

ਸੌਰਵ ਨੇ ਮੰਗਲਵਾਰ ਨੂੰ ਕੋਲਕਾਤਾ ਦੀਆਂ ਕੁਝ ਥਾਵਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ। ਇਹ ਥਾਵਾਂ ਪੂਰੀ ਤਰ੍ਹਾਂ ਨਾਲ ਖਾਲੀ ਨਜ਼ਰ ਆ ਰਹੀਆਂ ਹਨ। ਇਸ ਦੀ ਵਜ੍ਹਾ ਕੋਰੋਨਾ ਵਾਇਰਸ ਹੈ ਜਿਸ ਨੇ ਕਦੇ ਨਾ ਰੁਕਣ ਵਾਲੇ ਭਾਰਤ 'ਚ ਸ਼ਹਿਰਾਂ ਦੀ ਚਾਲ ਨੂੰ ਰੋਕ ਦਿੱਤਾ ਹੈ। ਟਵੀਟ 'ਤੇ ਲਿਖਿਆ, 'ਕਦੇ ਵੀ ਨਹੀਂ ਸੋਚਿਆ ਸੀ ਕਿ ਆਪਣੇ ਸ਼ਹਿਰ ਨੂੰ ਇਸ ਤਰ੍ਹਾਂ ਦੇਖਾਂਗਾ। ਸੁਰੱਖਿਆ ਰਹਿਤ, ਇਹ ਸਭ ਕੁਝ ਜਲਦੀ ਠੀਕ ਹੋ ਜਾਵੇਗਾ। ਸਭ ਕੁਝ ਬਦਲਣ ਵਾਲਾ ਹੈ ਤੁਹਾਨੂੰ ਸਾਰਿਆਂ ਨੂੰ ਮੇਰਾ ਬਹੁਤ ਸਾਰਾ ਪਿਆਰ ਤੇ ਸਨੇਹ।

ਕੋਰੋਨਾ ਵਾਇਰਸ ਦੇ ਵੱਧਦੇ ਖ਼ਤਰੇ ਦੀ ਵਜ੍ਹਾ ਨਾਲ ਪੱਛਮੀ ਬੰਗਾਲ ਨੂੰ ਲਾਕਡਾਊਨ ਕਰਨ ਦਾ ਫੈਸਲਾ ਲਿਆ ਗਿਆ ਹੈ। ਸਾਬਕਾ ਭਾਰਤੀ ਕਪਤਾਨ ਗਾਂਗੂਲੀ ਇਸ ਸਮੇਂ ਆਪਣੇ ਘਰ 'ਚ ਬੰਦ ਹਨ ਤੇ ਸਥਿਤੀ ਦੀ ਗੰਭੀਰਤਾ ਨੂੰ ਸੋਸ਼ਲ ਮੀਡੀਆ 'ਤੇ ਜ਼ਾਹਿਰ ਕੀਤਾ। ਉਨ੍ਹਾਂ ਨੇ ਮੰਗਲਵਾਰ ਨੂੰ ਟਵੀਟ ਕਰਦੇ ਹੋਏ ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਹਾਲਾਤ 'ਤੇ ਆਪਣੀ ਤਕਲੀਫ ਜ਼ਾਹਿਰ ਕੀਤੀ।

ਪੱਛਮੀ ਬੰਗਾਲ 'ਚ ਦੋ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਸੰਕ੍ਰਮਿਤ ਪਾਇਆ ਗਿਆ। ਇਸ ਕਾਰਨ ਪੱਛਮੀ ਸੂਬਿਆਂ 'ਚ ਹੁਣ ਕੋਰੋਨਾ ਨਾਲ ਪੌਜ਼ਿਵਿਟ ਲੋਕਾਂ ਦੀ ਗਿਣਤੀ 9 ਤਕ ਪਹੁੰਚ ਗਈ ਹੈ। ਹੁਣ ਤਕ ਇਸ ਬਿਮਾਰੀ ਦੀ ਵਜ੍ਹਾ ਨਾਲ ਇਕ ਮਰੀਜ਼ ਦੀ ਮੌਤ ਵੀ ਹੋ ਚੁੱਕੀ ਹੈ।

ਸੋਮਵਾਰ ਦੀ ਸ਼ਾਮ 5 ਵਜੇ ਤੋਂ ਭਾਰਤ ਦੇ ਮੁੱਖ ਸ਼ਹਿਰਾਂ ਨੂੰ ਲਾਕਡਾਊਨ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਸ ਨੂੰ ਸ਼ੁੱਕਰਵਾਰ ਅੱਧੀ ਤਕ ਜਾਰੀ ਰੱਖਿਆ ਜਾਵੇਗਾ ਤੇ ਇਸ ਦੌਰਾਨ ਲੋਕਾਂ ਨੂੰ ਬਿਨ੍ਹਾ ਜ਼ਰੂਰਤ ਦੇ ਘਰੋਂ ਬਾਹਰ ਨਿਕਲਣ ਲਈ ਸਖ਼ਤ ਮੰਨਾ ਕੀਤਾ ਗਿਆ ਹੈ।

Posted By: Rajnish Kaur