ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਕਿੰਨੇ ਵੱਡੇ ਕ੍ਰਿਕਟਰ ਹਨ, ਇਹ ਹਰ ਕੋਈ ਜਾਣਦਾ ਹੈ। ਹੁਣ ਉਨ੍ਹਾਂ ਦੀ ਪਤਨੀ ਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਵੀ ਕ੍ਰਿਕਟ ਦੇ ਮੈਦਾਨ 'ਤੇ ਕਦਮ ਰੱਖਣ ਵਾਲੀ ਹੈ। ਹਾਲਾਂਕਿ, ਉਹ ਰਹੇਗੀ ਆਪਣੀ ਫਿਲਮੀ ਦੁਨੀਆ 'ਚ ਹੀ, ਪਰ ਉਹ ਵੱਡੇ ਪਰਦੇ 'ਤੇ ਕ੍ਰਿਕਟਰ ਦੀ ਭੂਮਿਕਾ 'ਚ ਭਾਰਤੀ ਟੀਮ ਦੀ ਕਪਤਾਨ ਬਣ ਕੇ ਗੇਂਦਬਾਜ਼ੀ ਕਰਦੀ ਨਜ਼ਰ ਆਵੇਗੀ।

ਦਰਅਸਲ, ਸਾਲ 2018 'ਚ ਆਖਿਰੀ ਵਾਰ ਸ਼ਾਹਰੁੱਖ ਖ਼ਾਨ ਨਾਲ ਫਿਲਮ 'ਜੀਰੋ' 'ਚ ਨਜ਼ਰ ਆਈ। ਅਨੁਸ਼ਕਾ ਸ਼ਰਮਾ ਭਾਰਤੀ ਮਹਿਲਾ ਟੀਮ ਦੀ ਸਾਬਕਾ ਕਪਤਾਨ ਤੇ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਦੀ ਬਾਓਪਿਕ ਫਿਲਮ 'ਚ ਨਜ਼ਰ ਆਉਣ ਵਾਲੀ ਹੈ। ਹੁਣ ਉਨ੍ਹਾਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ 'ਚ ਉਹ ਭਾਰਤੀ ਟੀਮ ਦੀ ਟੀਸ਼ਰਟ ਪਾਉਣ ਝੂਲਣ ਗੋਸਵਾਮੀ ਨਾਲ ਨਜ਼ਰ ਆ ਰਹੀ ਹੈ।

Posted By: Amita Verma