ਜੇਐੱਨਐੱਨ, ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਇਨ੍ਹੀਂ ਦਿਨੀਂ ਭੁਟਾਨ 'ਚ ਹੈ। ਇੰਸਟਾਗ੍ਰਾਮ ਤੇ ਕਪਲ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਤੇ ਅਦਾਕਾਰਾ ਨੇ ਵੀ ਆਪਣੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਦਰਅਸਲ, 5 ਨਵੰਬਰ ਨੂੰ ਭਾਰਤੀ ਕ੍ਰਿਕਟ ਵਿਰਾਟ ਕੋਹਲੀ ਦਾ ਜਨਮਦਿਨ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਅਨੁਸ਼ਕਾ ਤੇ ਵਿਰਾਟ ਇੰਡੀਆ ਤੋਂ ਬਾਹਰ ਆਪਣਾ ਜਨਮਦਿਨ ਮਨਾ ਸਕਦੇ ਹਨ। ਵਿਰਾਟ ਕੋਹਲੀ ਤੇ ਅਨੁਸ਼ਕਾ ਦੀਆਂ ਤਸਵੀਰਾਂ ਦੱਸ ਰਹੀਆਂ ਹਨ ਕਿ ਦੋਵੇਂ ਭੂਟਾਨ 'ਚ ਕੁਆਲਿਟੀ ਟਾਈਮ ਸਪੈਂਡ ਕਰ ਰਹੇ ਹਨ।

ਅਨੁਸ਼ਕਾ ਸ਼ਰਮਾ ਨੇ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸਾਂਝਾ ਕੀਤੀਆਂ ਹਨ, ਜਿਸ 'ਚ ਦਿਖਾਈ ਦੇ ਰਿਹਾ ਹੈ ਕਿ ਉਹ ਇਕ ਸਬਜ਼ੀ ਮੰਡੀ 'ਚ ਖੜ੍ਹੀ ਹੈ। ਅਨੁਸ਼ਕਾ ਨੇ ਤਸਵੀਰ ਸਾਂਝਾ ਕਰਦਿਆਂ ਲਿਖਿਆ, 'ਸਬਜ਼ੀ ਮੰਡੀ 'ਚ ਸੱਚੀ ਖੁਸ਼ੀ ਦਾ ਅਹਿਸਾਸ ਹੋਇਆ। ਬੱਚਪਨ ਦੀਆਂ ਯਾਦਾਂ ਵਾਪਸ ਤਾਜ਼ਾ ਹੋ ਗਈਆਂ ਹਨ।' ਉੱਥੇ ਦੋਵੇਂ ਸੈਲੇਬਸ ਦੇ ਫੈਨਪੇਜ਼ 'ਤੇ ਲਗਾਤਾਰ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ, ਜਿਸ 'ਚ ਦਿਖਾਈ ਦੇ ਰਿਹਾ ਹੈ ਕਿ ਉਹ ਭੁਟਾਨ 'ਚ ਮਸਤੀ ਕਰ ਰਹੇ ਹਨ।

ਉੱਥੇ ਅਨੁਸ਼ਕਾ ਸ਼ਰਮਾ ਦੇ ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਲੰਬੇ ਸਮੇਂ ਤੋਂ ਫਿਲਮਾਂ ਤੋਂ ਦੂਰ ਹਨ ਤੇ ਵੱਡੇ ਪਰਦੇ 'ਤੇ ਨਜ਼ਰ ਨਹੀਂ ਆ ਰਹੀ। ਹਾਲਾਂਕਿ, ਅਨੁਸ਼ਕਾ ਅਜੇ ਫਿਲਮ ਪ੍ਰੋਡਕਸ਼ਨ ਤੇ ਕਲੋਦਿੰਗ ਲਾਈਨ ਦੇ ਫੀਲਡ 'ਚ ਕਾਫੀ ਐਕਟਿਵ ਹੈ ਤੇ ਵਿਰਾਟ ਕੋਹਲੀ ਵੀ ਬੰਗਲਾਦੇਸ਼ ਖ਼ਿਲਾਫ਼ ਹੋ ਰਹੇ ਮੈਚਾਂ ਤੋਂ ਦੂਰ ਹਨ। ਇਸ ਤੋਂ ਪਹਿਲਾਂ ਵੀ ਦੋਵਾਂ ਦੇ ਵੈਕੇਸ਼ਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।

Posted By: Amita Verma