ਜੇਐੱਨਐੱਨ, ਨਵੀਂ ਦਿੱਲੀ : IPL 2021: ਇੰਡੀਅਨ ਪ੍ਰੀਮਿਅਰ ਲੀਗ ਯਾਨੀ ਆਈਪੀਐੱਲ ਦੇ 14ਵੇਂ ਸੀਜਨ ਤੋਂ ਪਹਿਲਾਂ ਦਿੱਲੀ ਕੈਪੀਟਲ ਨੂੰ ਵੱਡਾ ਝਟਕਾ ਆਲਰਾਊਂਡਰ ਅਕਸ਼ਰ ਪਟੇਲ ਦੇ ਰੂਪ 'ਚ ਲੱਗਾ ਸੀ। ਅਕਸ਼ਰ ਪਟੇਲ ਕੋਰੋਨਾ ਵਾਇਰਸ ਤੋਂ ਸੰਕ੍ਰਮਿਤ ਪਾਏ ਗਏ ਤੇ ਉਹ ਟੀਮ ਲਈ ਪਹਿਲਾਂ ਮੈਚ ਨਹੀਂ ਖੇਡ ਸਕੇ ਸਨ। ਦੂਜੇ ਮੁਕਾਬਲੇ 'ਚ ਵੀ ਉਹ ਖੇਡ ਸਕਣਗੇ ਜਾਂ ਨਹੀਂ ਇਸ 'ਤੇ ਖ਼ਦਸ਼ਾ ਹੈ। ਇਸ ਵਿਚਕਾਰ ਦਿੱਲੀ ਦੀ ਇਕ ਟੀਮ ਨੂੰ ਇਕ ਹੋਰ ਵੱਡਾ ਝਟਕਾ ਗੇਂਦਬਾਜ ਐਨਰਿਕ ਨਾਰਖਿਆ ਦੇ ਰੂਪ 'ਚ ਲੱਗਾ ਹੈ। ਨਾਰਖਿਆ ਵੀ ਕੋਰੋਨਾ ਵਾਇਰਸ ਟੈਸਟ 'ਚ ਪਾਜ਼ੇਟਿਵ ਪਾਏ ਗਏ ਹਨ।

ਤੇਜ਼ ਗੇਂਦਬਾਜ਼ ਐਨਰਿਕ ਨਾਰਖਿਆ ਦਾ ਕੋਵਿਡ 19 ਟੈਸਟ 'ਚ ਪਾਜ਼ੇਟਿਵ ਆਉਣਾ ਦਿੱਲੀ ਕੈਪੀਟਲਸ ਲਈ ਇਸ ਸਮੇਂ ਵੱਡਾ ਝਟਕਾ ਹੈ, ਕਿਉਂਕਿ ਉਹ ਟੀਮ ਦੇ ਮੁੱਖ ਖਿਡਾਰੀਆਂ 'ਚੋਂ ਇਕ ਹਨ। ਨਾਰਖੀਆ ਨਾਲ ਜੁੜੀ ਜਾਣਕਾਰੀ ਨੂੰ ਲੈ ਕੇ ਏਐੱਨਆਈ ਨਾਲ ਗੱਲ ਕਰਦਿਆਂ ਇਕ ਸੂਤਰ ਨੇ ਦੱਸਿਆ, 'ਉਹ ਨੈਗੇਟਿਵ ਰਿਪੋਰਟ ਨਾਲ ਆਏ ਸਨ ਪਰ ਬਦਕਿਸਮਤੀ ਨਾਲ ਉਨ੍ਹਾਂ ਨੂੰ ਕੋਵਿਡ-19 ਟੈਸਟ 'ਚ ਪਾਜ਼ੇਟਿਵ ਪਾਇਆ ਗਿਆ ਤੇ ਹੁਣ ਉਹ ਕੁਆਰੰਟਾਈਨ 'ਚ ਹੀ ਰਹਿਣ ਵਾਲੇ ਹਨ।'

BCCI ਦੇ SOP ਮੁਤਾਬਿਕ ਇਕ ਖਿਡਾਰੀ ਜਾਂ ਸਹਿਯੋਗੀ ਸਟਾਫ, ਜੋ COVID-19 ਟੈਸਟ 'ਚ ਪਾਜ਼ੇਟਿਵ ਪਾਇਆ ਗਿਆ ਹੈ, ਉਸ ਨੂੰ ਲੱਛਣਾਂ ਦੇ ਪਹਿਲੇ ਦਿਨ ਜਾਂ ਨਮੂਨੇ ਦੇ ਸੰਗ੍ਰਹਿ ਦੀ ਤਰੀਕ ਨਾਲ ਘੱਟੋਂ-ਘੱਟ 10 ਦਿਨਾਂ ਲਈ ਜੈਵ-ਸੁਰੱਖਿਅਤ ਵਾਤਾਵਰਨ ਦੇ ਬਾਹਰ ਇਕ ਨਿਰਧਾਰਤ ਖੇਤਰ 'ਚ ਰੱਖਿਆ ਜਾਵੇਗਾ। ਇਸ ਤੋਂ ਬਾਅਦ ਹੀ ਇਸ ਖਿਡਾਰੀ ਨੂੰ ਫਿਰ ਤੋਂ ਬਾਓ-ਬਬਲ 'ਚ ਪ੍ਰਵੇਸ਼ ਮਿਲੇਗਾ, ਜਦੋਂ RT-PCR ਰਿਪੋਰਟ ਨੈਗੇਟਿਵ ਆਏ।

Posted By: Amita Verma