style="text-align: justify;"> ਦੁਬਈ : ਦਿੱਲੀ ਕੈਪੀਟਲਜ਼ ਦੇ ਦੱਖਣੀ ਅਫਰੀਕੀ ਤੇਜ਼ ਗੇਂਦਬਾਜ਼ ਐਨਰਿਕ ਨੋਰਤਜੇ ਨੇ ਕਿਹਾ ਹੈ ਕਿ ਉਹ ਸ਼ੋਇਬ ਅਖ਼ਤਰ ਦੇ ਸਭ ਤੋਂ ਤੇਜ਼ ਗੇਂਦ ਸੁੱਟਣ ਦੇ ਰਿਕਾਰਡ ਨੂੰ ਤੋੜਨਾ ਚਾਹੁੰਦੇ ਹਨ।

ਰਾਜਸਥਾਨ ਰਾਇਲਜ਼ ਖ਼ਿਲਾਫ਼ ਉਨ੍ਹਾਂ ਨੇ 156.22 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਆਈਪੀਐੱਲ ਵਿਚ ਸਭ ਤੋਂ ਤੇਜ਼ ਗੇਂਦ ਸੁੱਟੀ ਸੀ। ਅਖ਼ਤਰ ਨੇ 2003 ਵਿਸ਼ਵ ਕੱਪ ਵਿਚ ਇੰਗਲੈਂਡ ਖ਼ਿਲਾਫ਼ 161.3 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਕ੍ਰਿਕਟ ਇਤਿਹਾਸ ਦੀ ਸਭ ਤੋਂ ਤੇਜ਼ ਗੇਂਦ ਸੁੱਟੀ ਸੀ।