ਜੇਐੱਨਐੱਨ, ਨਵੀਂ ਦਿੱਲੀ : England vs Australia: ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ECB) ਨੇ ਸ਼ੁੱਕਰਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਆਸਟ੍ਰੇਲੀਆਈ ਟੀਮ ਸਤੰਬਰ ਨੂੰ ਹੋਣ ਵਾਲੀ ਸੀਮਿਤ ਓਵਰਾਂ ਦੀ ਕ੍ਰਿਕਟ ਲਈ ਇੰਗਲੈਂਡ ਦਾ ਦੌਰਾ ਕਰੇਗੀ। ਇਸਦਾ ਸ਼ਡਿਊਲ ਵੀ ਈਸੀਬੀ ਨੇ ਜਾਰੀ ਕਰ ਦਿੱਤਾ ਸੀ। ਇਸਦੇ ਨਾਲ ਹੁਣ ਆਸਟ੍ਰੇਲੀਆਈ ਕ੍ਰਿਕਟ ਬੋਰਡ ਵੀ ਇਸ ਦੌਰੇ ਨੂੰ ਲੈ ਕੇ ਐਕਟਿਵ ਹੋ ਗਿਆ ਹੈ ਅਤੇ ਬੋਰਡ ਨੇ ਇੰਗਲੈਂਡ ਖ਼ਿਲਾਫ਼ ਹੋਣ ਵਾਲੀ ਵਨਡੇ ਅਤੇ ਟੀ-20 ਸੀਰੀਜ਼ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ, ਜੋ ਇਸੀ ਮਹੀਨੇ ਇੰਗਲੈਂਡ ਜਾਵੇਗੀ।

ਆਸਟ੍ਰੇਲੀਆਈ ਕ੍ਰਿਕਟ ਬੋਰਡ ਨੇ ਇੰਗਲੈਂਡ ਖ਼ਿਲਾਫ਼ ਖੇਡੇ ਜਾਣ ਵਾਲੇ 3-3 ਮੈਚਾਂ ਦਾ ਵਨ ਡੇਅ ਅਤੇ ਟੀ-20 ਸੀਰੀਜ਼ ਲਈ 21 ਮੈਂਬਰੀਂ ਟੀਮ ਦੀ ਚੋਣ ਕੀਤੀ ਹੈ। ਇਸਤੋਂ ਪਹਿਲਾਂ ਆਸਟ੍ਰੇਲੀਆਈ ਕ੍ਰਿਕਟ ਬੋਰਡ ਨੇ ਖਿਡਾਰੀਆਂ ਨੂੰ ਪ੍ਰੈਕਟਿਸ ਕਰਨ ਦੀ ਆਗਿਆ ਦੇ ਦਿੱਤੀ।

ਦੱਸ ਦੇਈਏ ਕਿ ਆਸਟ੍ਰੇਲੀਆਈ ਟੀਮ 24 ਅਗਸਤ ਨੂੰ ਇੰਗਲੈਂਡ ਪਹੁੰਚੇਗੀ ਅਤੇ 5 ਦਿਨ ਦੇ ਕੁਆਰੰਟਾਈਨ 'ਚ ਖਿਡਾਰੀਆਂ ਨੂੰ ਰਹਿਣਾ ਪਵੇਗਾ। ਇਸ ਦੌਰਾਨ ਖਿਡਾਰੀਆਂ ਦਾ ਕੋਰੋਨਾ ਟੈਸਟ ਹੋਵੇਗਾ, ਜਿਸ 'ਚ ਨੈਗੇਟਿਵ ਪਾਏ ਜਾਣ ਤੋਂ ਬਾਅਦ ਖਿਡਾਰੀਆਂ ਨੂੰ ਸੀਰੀਜ਼ ਖੇਡਣ ਦੀ ਆਗਿਆ ਮਿਲੇਗੀ।

ਕੰਗਾਰੂ ਟੀਮ ਅਤੇ ਇੰਗਲੈਂਡ ਵਿਚਕਾਰ 4 ਸਤੰਬਰ ਤੋਂ 8 ਸਤੰਬਰ ਦੌਰਾਨ 3 ਮੈਚਾਂ ਦੀ ਟੀ-20 ਸੀਰੀਜ਼ ਸਾਊਥੈਂਪਟਨ 'ਚ ਖੇਡੀ ਜਾਵੇਗੀ, ਜਦਕਿ ਇਸਤੋਂ ਬਾਅਦ 11 ਤੋਂ 16 ਸਤੰਬਰ ਦੌਰਾਨ ਤਿੰਨ ਮੈਚਾਂ ਦਾ ਵਨ-ਡੇਅ ਸੀਰੀਜ਼ ਮੈਨਚੈਸਟਰ 'ਚ ਹੋਵੇਗਾ।

ਗੱਲ ਜੇਕਰ ਆਸਟ੍ਰੇਲੀਆਈ ਟੀਮ ਦੀ ਕਰੀਏ ਤਾਂ ਬੋਰਡ ਦੁਆਰਾ ਚੁਣੀ ਗਈ 21 ਮੈਂਬਰੀ ਟੀਮ ਕਾਫੀ ਮਜ਼ਬੂਤ ਨਜ਼ਰ ਆ ਰਹੀ ਹੈ। ਆਰੇਨ ਫਿੰਚ ਫਿਰ ਤੋਂ ਟੀਮ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ, ਜਦਕਿ ਉਪ ਕਪਤਾਨ ਤੇਜ਼ ਗੇਂਦਬਾਜ਼ ਪੈਟ ਕਮਿੰਸ ਹੋਣਗੇ।

ਇੰਗਲੈਂਡ ਦੌਰੇ ਲਈ ਆਸਟ੍ਰੇਲੀਆਈ ਟੀਮ ਇਸ ਪ੍ਰਕਾਰ ਹੈ

ਆਰੇਨ ਫਿੰਚ (ਕਪਤਾਨ), ਸੀਨ ਏਬਾਟ, ਏਸ਼ਟਨ ਏਗਰ, ਏਲੇਕਸ ਕੈਰੀ, ਪੈਟ ਕਮਿੰਸ (ਉਪ ਕਪਤਾਨ), ਜੋਸ਼ ਹੇਜਲਵੁੱਡ, ਮਾਰਨਸ ਲਾਬੁਸ਼ਾਨੇ, ਨਾਥਨ ਲਿਓਨਸ ਮਿਚੇਲ ਮਾਰਸ਼, ਗਲੇਨ ਮੈਕਸਵੇਲ, ਰਿਲੀ ਮੇਰਿਥ, ਜੋਸ਼ ਫਿਲੀਪੀ, ਡੇਨੀਅਲ ਸੈਮਸ, ਕੇਨ ਰਿਚਡਰਸਨ, ਸਟੀਨ ਸਮਿਥ, ਮਿਚੇਲ ਸਟਾਰ, ਮਾਰਕਸ ਸਟੋਈਨਿਸ, ਐਂਡਰਿਊ ਟਾਏ, ਮੈਥਿਊ ਵੇਡ, ਡੇਵਿਡ ਵਾਰਨਰ ਅਤੇ ਏਡਮ ਜੈਂਪਾ।

Posted By: Ramanjit Kaur