ਮੁੰਬਈ (ਪੀਟੀਆਈ) : ਆਪਣੇ ਕਰੀਅਰ ਵਿਚ ਹਰ ਤਰ੍ਹਾਂ ਦੀਆਂ ਪਿੱਚਾਂ 'ਤੇ ਖੇਡ ਚੁੱਕੇ ਭਾਰਤ ਦੇ ਟੈਸਟ ਉੱਪ ਕਪਤਾਨ ਅਜਿੰਕੇ ਰਹਾਣੇ ਦਾ ਮੰਨਣਾ ਹੈ ਕਿ ਇੰਗਲੈਂਡ ਵਿਚ ਉਸ ਦੇ ਤੇਜ਼ ਗੇਂਦਬਾਜ਼ ਜੇਮਜ਼ ਐਂਡਰਸਨ ਦਾ ਸਾਹਮਣਾ ਕਰਨਾ ਸਭ ਤੋਂ ਮੁਸ਼ਕਲ ਚੁਣੌਤੀ ਹੈ। ਰਹਾਣੇ ਨੇ ਕਿਹਾ ਕਿ ਜੇ ਕਿਸੇ ਇਕ ਗੇਂਦਬਾਜ਼ ਦੀ ਗੱਲ ਕਰੀਏ ਤਾਂ ਇੰਗਲੈਂਡ ਵਿਚ ਐਂਡਰਸਨ ਨੂੰ ਖੇਡਣਾ ਕਾਫੀ ਔਖਾ ਹੈ। ਉਸ ਨੂੰ ਹਾਲਾਤ ਦੀ ਚੰਗੀ ਜਾਣਕਾਰੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਮਾਨਸਿਕ ਤੌਰ 'ਤੇ ਸਕਾਰਾਤਮਕ ਰਹਿਣਾ ਕਾਫੀ ਜ਼ਰੂਰੀ ਹੈ। ਮੈਂ ਮਾਨਸਿਕ ਤੌਰ 'ਤੇ ਆਪਣੀ ਖੇਡ ਦੀ ਸਮੀਖਿਆ ਕਰ ਰਿਹਾ ਹਾਂ। ਮਾਨਸਿਕ ਫਿਟਨੈੱਸ ਬਹੁਤ ਜ਼ਰੂਰੀ ਹੈ। ਮੈਂ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਿਹਾ ਹਾਂ। ਮੇਰੀ ਧੀ ਛੇ ਮਹੀਨੇ ਦੀ ਹੈ ਤੇ ਮੈਂ ਉਸ ਨੂੰ ਸਮਾਂ ਦੇ ਰਿਹਾ ਹਾਂ। ਉਨ੍ਹਾਂ ਨੇ ਸਚਿਨ ਤੇਂਦੁਲਕਰ, ਰਾਹੁਲ ਦ੍ਰਾਵਿੜ ਤੇ ਟੈਨਿਸ ਸਟਾਰ ਰੋਜਰ ਫੈਡਰਰ ਨੂੰ ਆਪਣਾ ਆਦਰਸ਼ ਦੱਸਿਆ।