ਜੇਐੱਨਐੱਨ, ਨਵੀਂ ਦਿੱਲੀ : ਦੇਸ਼ ਦੀ ਦਿੱਗਜ ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਐਂਡ ਮਹਿੰਦਰਾ (Mahindra and Mahindra) ਦੇ ਪ੍ਰਮੁੱਖ ਆਨੰਦ ਮਹਿੰਦਰਾ ਨੇ ਐਲਾਨ ਕੀਤਾ ਕਿ ਉਹ ਆਸਟ੍ਰੇਲੀਆ 'ਚ ਜਿੱਤ ਦਾ ਪਰਚਮ ਲਹਿਰਾ ਕੇ ਆਉਣ ਵਾਲੀ ਭਾਰਤੀ ਕ੍ਰਿਕਟ ਟੀਮ ਦੇ 6 ਯੁਵਾ ਖਿਡਾਰੀਆਂ ਨੂੰ ਆਪਣੀ ਦਮਦਾਰ ਆਫ ਰੋਡਰ ਐੱਸਯੂਵੀ ਮਹਿੰਦਰਾ 'ਥਾਰ' (Thar) ਤੋਹਫ਼ੇ ਵਜੋਂ ਦੇਣਗੇ। ਦੱਸ ਦੇਈਏ ਕਿ ਕੰਪਨੀ ਵੱਲੋਂ ਆਉਣ ਵਾਲੀ ਇਸ ਆਫ ਰੋਡਰ ਐੱਸਯੂਵੀ ਦੀ ਖਾਸੀ ਡਿਮਾਂਡ ਹੈ ਤੇ ਇਸ ਗਾਹਕਾਂ ਨੂੰ ਇਸ ਦੀ ਡਲਿਵਰੀ ਲਈ 8 ਮਹੀਨਿਆਂ ਤਕ ਦਾ ਵੇਟਿੰਗ ਪੀਰੀਅਡ ਦਿੱਤਾ ਗਿਆ ਹੈ।

ਕਾਬਿਲੇਗ਼ੌਰ ਹੈ ਕਿ ਆਨੰਦ ਮਹਿੰਦਰਾ ਕ੍ਰਿਕਟ 'ਚ ਕਾਫੀ ਦਿਲਚਸਪੀ ਰੱਖਦੇ ਹਨ। ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਬਾਰਡਰ-ਗਾਵਸਕਰ ਸੀਰੀਜ਼ ਦੌਰਾਨ ਆਨੰਦ ਮਹਿੰਦਰਾ ਲਗਾਤਾਰ ਆਪਣੇ ਟਵੀਟ ਜ਼ਰੀਏ ਸੁਰਖੀਆਂ 'ਚ ਰਹੇ ਸਨ। ਉੱਥੇ ਹੀ ਹੁਣ ਭਾਰਤ ਦੀ ਆਸਟ੍ਰੇਲਿਆਈ ਧਰਤੀ 'ਤੇ ਇਤਿਹਾਸਕ ਜਿੱਤ ਤੋਂ ਬਾਅਦ ਆਨੰਦ ਮਹਿੰਦਰਾ ਨੇ ਟੀਮ ਇੰਡੀਆ ਦੇ 6 ਯੁਵਾ ਖਿਡਾਰੀਆਂ ਨੂੰ ਤੋਹਫ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਆਨੰਦ ਮਹਿੰਦਰਾ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਦਿੱਤੀ ਹੈ। ਦੱਸ ਦੇਈਏ ਗਾਹਕਾਂ ਲਈ 'ਥਾਰ' ਦਾ ਐਕਸ-ਸ਼ੋਅਰੂਮ ਪ੍ਰਾਈਜ਼ 11.99 ਹਜ਼ਾਰ ਤੋਂ ਲੈ ਕੇ 17.13 ਲੱਖ ਰੁਪਏ ਤੈਅ ਕੀਤਾ ਗਿਆ ਹੈ।

ਦੇਸ਼ ਦੇ ਮੰਨੇ-ਪ੍ਰਮੰਨੇ ਸਨਅਤਕਾਰ ਆਨੰਦ ਮਹਿੰਦਰਾ ਨੇ ਜਿਨ੍ਹਾਂ ਯੁਵਾ ਖਿਡਾਰੀਆਂ ਨੂੰ ਮਹਿੰਦਰਾ ਦੀ ਸਾਲਿਡ ਆਫ ਰੋਡਰ 'ਥਾਰ' ਗਿਫਟ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਵਿਚ ਮੁਹੰਮਦ ਸਿਰਾਜ (Mohammad Siraj), ਟੀ. ਨਟਰਾਜਨ (T Natrajan), ਸ਼ਰਦੁਲ ਠਾਕੁਰ (Shardul Thakur), ਵਾਸ਼ਿੰਗਟਨ ਸੁੰਦਰ (Washington Sundar), ਸ਼ੁਭਮਨ ਗਿੱਲ (Shubman Gill) ਤੇ ਨਵਦੀਪ ਸੈਣੀ (Navdeep Saini) ਦਾ ਨਾਂ ਸ਼ਾਮਲ ਹੈ। ਆਨੰਦ ਮਹਿੰਦਰਾ ਨੇ ਟਵੀਟ ਕਰ ਕੇ ਲਿਖਿਆ, ਇਸ ਤੋਹਫ਼ੇ ਨੂੰ ਦੇਣ ਦਾ ਕਾਰਨ ਸਿਰਫ਼ ਯੁਵਾ ਲੋਕਾਂ ਨੂੰ ਆਪਣੇ 'ਤੇ ਵਿਸ਼ਵਾਸ ਕਰਨ ਲਈ ਪ੍ਰੇਰਿਤ ਕਰਨਾ ਹੈ।

Posted By: Seema Anand