Akash Madhwal : ਮੁੰਬਈ ਇੰਡੀਅਨਜ਼ ਨੇ ਲਖਨਊ ਸੁਪਰਜਾਇੰਟਸ ਨੂੰ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਆਕਾਸ਼ ਮਧਵਾਲ ਇਸ ਜਿੱਤ ਦੇ ਹੀਰੋ ਰਹੇ। ਉਨ੍ਹਾਂ ਨੇ 5 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ। ਜਸਪ੍ਰੀਤ ਬੁਮਰਾਹ ਤੇ ਜੋਫਰਾ ਆਰਚਰ ਦੀ ਗੈਰ-ਮੌਜੂਦਗੀ ਵਿਚ ਮੁੰਬਈ ਲਈ ਗੇਂਦਬਾਜ਼ਾਂ ਨੂੰ ਲੈ ਕੇ ਚਿੰਤਾ ਸੀ। ਕਪਤਾਨ ਰੋਹਿਤ ਸ਼ਰਮਾ ਨੇ ਆਕਾਸ਼ ਮਧਵਾਲ 'ਤੇ ਭਰੋਸਾ ਕੀਤਾ। ਆਕਾਸ਼ ਨੇ ਇਸ ਮੌਕੇ ਦਾ ਪੂਰਾ ਫਾਇਦਾ ਉਠਾਇਆ। ਟੀਮ ਲਈ ਆਪਣੇ ਡੈਬਿਊ ਤੋਂ ਬਾਅਦ ਤੋਂ ਹੀ ਉਨ੍ਹਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਉਨ੍ਹਾਂ ਦੇ ਪ੍ਰਦਰਸ਼ਨ ਤੋਂ ਬਾਅਦ ਤੋਂ ਹੀ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਨਾਂ ਦੀ ਚਰਚਾ ਹੋ ਰਹੀ ਹੈ। ਆਓ ਜਾਣਦੇ ਹਾਂ ਕੌਣ ਹਨ ਆਕਾਸ਼ ਮਧਵਾਲ ਅਤੇ ਉਨ੍ਹਾਂ ਦਾ ਕ੍ਰਿਕਟ ਸਫਰ।
ਵਸੀਮ ਜਾਫਰ ਨੇ ਪਛਾਣੀ ਕਾਬਲੀਅਤ
ਆਕਾਸ਼ ਮਧਵਾਲ ਦੀ ਉਮਰ 29 ਸਾਲ ਹੈ। ਜਿਸ ਉਮਰ 'ਚ ਟੀ-20 ਕ੍ਰਿਕਟ 'ਚ ਕਰੀਅਰ ਢਲਾਨ 'ਤੇ ਹੈ, ਆਕਾਸ਼ ਨੂੰ ਮੌਕਾ ਮਿਲਿਆ। ਵਸੀਮ ਜਾਫਰ ਨੇ ਮਧਵਾਲ ਦੇ ਕ੍ਰਿਕਟ ਕਰੀਅਰ ਨੂੰ ਨਵਾਂ ਮੋੜ ਦਿੱਤਾ ਸੀ। ਜਾਫਰ ਦੀ ਨਜ਼ਰ ਆਕਾਸ਼ 'ਤੇ ਉਦੋਂ ਪਈ ਜਦੋਂ ਉਹ ਉਤਰਾਖੰਡ ਦਾ ਕੋਚ ਸੀ। ਮਧਵਾਲ ਦੀ ਗੇਂਦਬਾਜ਼ੀ ਨੇ ਭਾਰਤ ਦੇ ਸਾਬਕਾ ਬੱਲੇਬਾਜ਼ ਨੂੰ ਪ੍ਰਭਾਵਿਤ ਕੀਤਾ। 2022-23 ਵਿੱਚ ਸਫੈਦ ਗੇਂਦ ਕ੍ਰਿਕਟ ਵਿਚ ਉਤਰਾਖੰਡ ਦਾ ਕਪਤਾਨ ਬਣਾਇਆ ਗਿਆ।
ਪੇਸ਼ੇ ਤੋਂ ਇੰਜੀਨੀਅਰ ਹੈ ਆਕਾਸ਼ ਮਧਵਾਲ
ਆਕਾਸ਼ ਮਧਵਾਲ ਇੰਜੀਨੀਅਰ ਹਨ। ਉਨ੍ਹਾਂ ਨੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪਣੇ ਕ੍ਰਿਕਟ ਦੇ ਜਨੂੰਨ ਨੂੰ ਅੱਗੇ ਵਧਾਇਆ। ਉਹ ਆਈਪੀਐਲ ਵਿਚ ਖੇਡਣ ਵਾਲੇ ਉਤਰਾਖੰਡ ਦੇ ਪਹਿਲਾ ਖਿਡਾਰੀ ਹਨ।
ਰਿਸ਼ਭ ਪੰਤ ਨਾਲ ਹੈ ਖਾਸ ਕੁਨੈਕਸ਼ਨ
ਆਕਾਸ਼ ਮਧਵਾਲ ਤੇ ਰਿਸ਼ਭ ਪੰਤ ਦੋਵੇਂ ਕੋਚ ਅਵਤਾਰ ਸਿੰਘ ਦੀ ਅਗਵਾਈ 'ਚ ਖੇਡ ਚੁੱਕੇ ਹਨ। ਪੰਤ ਛੋਟੀ ਉਮਰ ਵਿੱਚ ਹੀ ਦਿੱਲੀ ਆ ਗਏ ਸਨ। ਜਿਸ ਕਾਰਨ ਮਧਵਾਲ ਆਈਪੀਐਲ ਵਿਚ ਖੇਡਣ ਵਾਲੇ ਉਤਰਾਖੰਡ ਦੇ ਪਹਿਲੇ ਕ੍ਰਿਕਟਰ ਬਣ ਗਏ। ਉਹ ਰੁੜਕੀ ਦੇ ਢੰਡੇਰਾ ਇਲਾਕੇ ਦੇ ਰਹਿਣ ਵਾਲੇ ਹਨ।
ਕਦੇ ਆਰਸੀਬੀ ਦੇ ਨੈੱਟ ਬਾਲਰ ਸਨ ਆਕਾਸ਼
ਆਕਾਸ਼ ਮਧਵਾਲ 2021 ਵਿਚ ਰਾਇਲ ਚੈਲੇਂਜਰਜ਼ ਬੰਗਲੌਰ ਕੈਂਪ ਦਾ ਹਿੱਸਾ ਸਨ। ਉਹ ਆਰਸੀਬੀ ਲਈ ਨੈੱਟ ਬਾਲਰ ਸਨ। ਆਕਾਸ਼ ਦੀ ਕਾਬਲੀਅਤ ਨੂੰ ਦੇਖਦੇ ਹੋਏ ਮੁੰਬਈ ਨੇ ਉਸ ਨੂੰ ਇਸ ਸੀਜ਼ਨ ਲਈ ਬਰਕਰਾਰ ਰੱਖਣ ਦਾ ਫੈਸਲਾ ਕੀਤਾ। ਇਹ ਫੈਸਲਾ ਆਖਿਰਕਾਰ ਟੀਮ ਦੇ ਹੱਕ ਵਿਚ ਰਿਹਾ।
ਆਕਾਸ਼ ਮਧਵਾਲ ਦਾ ਕ੍ਰਿਕਟ ਕਰੀਅਰ
ਆਕਾਸ਼ ਨੇ ਆਪਣੇ ਕਰੀਅਰ 'ਚ 10 ਫਸਟ ਕਲਾਸ, 17 ਲਿਸਟ-ਏ ਤੇ 29 ਟੀ-20 ਮੈਚ ਖੇਡੇ ਹਨ। ਫਸਟ ਕਲਾਸ 'ਚ 12, ਲਿਸਟ ਏ 'ਚ 18 ਅਤੇ ਟੀ-20 'ਚ 37 ਵਿਕਟਾਂ ਆਪਣੇ ਨਾਂ ਕਰ ਚੁੱਕੇ ਹਨ।
Posted By: Seema Anand