ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਟੈਸਟ ਟੀਮ ਦੇ ਉਪ ਕਪਤਾਨ ਅਜਿੰਕੇ ਰਹਾਣੇ ਇਸ ਸਮੇਂ ਵਿਸ਼ਾਖਾਪਤਨਮ 'ਚ ਸਾਊਥ ਅਫਰੀਕਾ ਖ਼ਿਲਾਫ਼ ਤਿੰਨਾਂ ਮੈਚਾਂ ਦੀ ਸੀਰੀਜ਼ ਦਾ ਪਹਿਲਾਂ ਮੈਚ ਖੇਡ ਰਹੇ ਹਨ। ਅੱਜ ਮੈਚ ਦੇ ਚੌਥੇ ਦਿਨ ਦਾ ਖੇਡ ਖੇਡਿਆ ਜਾ ਰਿਹਾ ਹੈ। ਰਹਾਣੇ ਨੂੰ ਮੈਚ ਦੌਰਾਨ ਇਕ ਵੱਡੀ ਖੁਸ਼ਖਬਰੀ ਮਿਲੀ। ਉਨ੍ਹਾਂ ਦੇ ਘਰ ਇਕ ਨੰਨ੍ਹੀ ਪਰੀ ਆਈ ਹੈ, ਉਨ੍ਹਾਂ ਦੀ ਪਤਨੀ ਰਾਧਿਕਾ ਨੇ ਪਿਆਰੀ ਜਿਹੀ ਕੁੜੀ ਨੂੰ ਜਨਮ ਦਿੱਤਾ ਹੈ।

ਸ਼ਨੀਵਾਰ ਨੂੰ ਭਾਰਤੀ ਸਪਿਨਰ ਹਰਭਜਨ ਸਿੰਘ ਨੇ ਰਹਾਣੇ ਦੇ ਪਿਤਾ ਬਣਨ ਦੀ ਖੁਸ਼ਖਬਰੀ ਦਿੱਤੀ। ਉਨ੍ਹਾਂ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਫੈਨਜ਼ ਨੂੰ ਇਸ ਗੱਲ਼ ਦੀ ਜਾਣਕਾਰੀ ਦਿੱਤੀ। ਭੱਜੀ ਨੇ ਟਵਿੱਟਰ 'ਤੇ ਲਿਖਿਆ, 'ਨਵੇਂ ਨਵੇਲੇ ਪਿਤਾ ਰਹਾਣੇ ਨੂੰ ਸ਼ੁੱਭਕਾਮਨਾਵਾਂ। ਉਮੀਦ ਕਰਦਾ ਹਾਂ ਕਿ ਮਾਂ ਤੇ ਬੱਚੀ ਦੋਵੇਂ ਸਿਹਤਮੰਦ ਹੋਣ। ਤੁਹਾਡੀ ਜ਼ਿੰਦਗੀ ਦਾ ਸਭ ਤੋਂ ਬਹਿਤਰਹੀਨ ਹਿੱਸਾ ਹੁਣ ਸ਼ੁਰੂ ਹੋ ਗਿਆ, ਅਜੂ'

ਅਜਿੰਕੇ ਰਹਾਣੇ ਦੀ ਪਤਨੀ ਰਾਧਿਕਾ ਨੇ ਕੁੜੀ ਨੂੰ ਜਨਮ ਦਿੱਤਾ ਹੈ। ਰਹਾਣੇ ਬਚਪਨ ਦੀ ਦੋਸਤ ਰਾਧਿਕਾ ਧੋਪਾਵਕਰ ਨਾਲ ਲੰਬੇ ਸਮੇਂ ਤਕ ਰਿਸ਼ਤੇ 'ਚ ਰਹਿਣ ਤੋਂ ਬਾਅਦ 5 ਸਾਲ ਪਹਿਲਾਂ ਵਿਆਹ ਕੀਤੀ ਸੀ।

Posted By: Amita Verma