style="text-align: justify;"> ਲੰਡਨ (ਪੀਟੀਆਈ) : ਇੰਗਲੈਂਡ ਵੱਲੋਂ ਸਭ ਤੋਂ ਵੱਧ ਟੈਸਟ ਮੈਚ ਖੇਡਣ ਵਾਲੇ ਖਿਡਾਰੀ ਬਣਨ ਦੀ ਰਾਹ 'ਤੇ ਖੜ੍ਹੇ ਤੇਜ਼ ਗੇਂਦਬਾਜ਼ ਜੇਮਜ਼ ਐਂਡਰਸਨ ਨੇ ਕਿਹਾ ਹੈ ਕਿ ਭਾਰਤ ਖ਼ਿਲਾਫ਼ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦੌਰਾਨ ਵੱਧ ਖਿਡਾਰੀਆਂ ਨੂੰ ਰੋਟੇਸ਼ਨ ਦੀ ਨੀਤੀ 'ਚੋਂ ਗੁਜ਼ਰਨਾ ਪੈ ਸਕਦਾ ਹੈ ਕਿਉਂਕਿ ਮੈਚਾਂ ਵਿਚਾਲੇ ਆਰਾਮ ਦਾ ਬਹੁਤ ਵੱਧ ਮੌਕਾ ਨਹੀਂ ਮਿਲੇਗਾ। ਐਂਡਰਸਨ ਸਭ ਤੋਂ ਵੱਧ ਟੈਸਟ ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਹਨ।

ਉਨ੍ਹਾਂ ਦੇ ਨਾਂ 'ਤੇ 160 ਮੈਚਾਂ ਵਿਚ 614 ਵਿਕਟਾਂ ਦਰਜ ਹਨ ਤੇ ਉਹ ਜਲਦ ਹੀ ਇਗਲੈਂਡ ਵੱਲੋਂ ਸਭ ਤੋਂ ਵੱਧ ਟੈਸਟ ਮੈਚ ਖੇਡਣ ਵਾਲੇ ਕ੍ਰਿਕਟਰ ਬਣ ਸਕਦੇ ਹਨ। ਇਹ ਰਿਕਾਰਡ ਅਜੇ ਏਲੀਸਟੇਅਰ ਕੁਕ (161) ਦੇ ਨਾਂ 'ਤੇ ਹੈ। ਐਂਡਰਸਨ ਜੁਲਾਈ ਵਿਚ 39 ਸਾਲ ਦੇ ਹੋ ਜਾਣਗੇ। ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਦੀ ਰੋਟੇਸ਼ਨ ਨੀਤੀ ਬਾਰੇ ਐਂਡਰਸਨ ਨੇ ਕਿਹਾ ਕਿ ਭਾਰਤ ਖ਼ਿਲਾਫ਼ ਪੰਜ ਟੈਸਟ ਮੈਚਾਂ ਵਿਚਾਲੇ ਆਰਾਮ ਦਾ ਬਹੁਤ ਘੱਟ ਸਮਾਂ ਮਿਲੇਗਾ ਤੇ ਇਸ ਲਈ ਉਸ ਵਿਚ ਵੱਖ ਰਣਨੀਤੀ ਅਪਣਾਈ ਜਾ ਸਕਦੀ ਹੈ। ਇਸ ਕਾਰਨ ਖਿਡਾਰੀਆਂ ਨੂੰ ਆਰਾਮ ਦੇਣ ਲਈ ਉਨ੍ਹਾਂ ਨੂੰ ਟੀਮ ਦੇ ਅੰਦਰ-ਬਾਹਰ ਕੀਤਾ ਜਾ ਸਕਦਾ ਹੈ।