ਨਵੀਂ ਦਿੱਲੀ (ਜੇਐੱਨਐੱਨ) : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੀ 19ਵੀਂ ਸਾਲਾਨਾ ਆਮ ਮੀਟਿੰਗ (ਏਜੀਐੱਮ) 18 ਅਕਤੂਬਰ ਨੂੰ ਮੁੰਬਈ ਵਿਚ ਕਰਵਾਈ ਜਾਵੇਗੀ। ਏਜੀਐੱਮ ਦੇ ਸਮੇਂ ਤੇ ਸਥਾਨ ਦੀ ਜਾਣਕਾਰੀ ਆਉਣ ਵਾਲੇ ਸਮੇਂ ਵਿਚ ਦਿੱਤੀ ਜਾਵੇਗੀ। ਬੀਸੀਸੀਆਈ ਦੀ ਇਹ ਏਜੀਐੱਮ ਖ਼ਾਸ ਹੋਵੇਗੀ ਕਿਉਂਕਿ ਇਸ ਦੌਰਾਨ ਬੋਰਡ ਦੇ ਅਹੁਦੇਦਾਰਾਂ ਦੀ ਚੋਣ ਵੀ ਕਰਵਾਈ ਜਾਵੇਗੀ। ਬੋਰਡ ਦੇ ਪ੍ਰਧਾਨ, ਉੱਪ ਪ੍ਰਧਾਨ, ਸਕੱਤਰ, ਸੰਯੁਕਤ ਸਕੱਤਰ ਤੇ ਖ਼ਜ਼ਾਨਚੀ ਦੇ ਅਹੁਦੇ ਲਈ ਚੋਣ ਹੋਵੇਗੀ। ਇਸ ਤੋਂ ਇਲਾਵਾ ਭਾਰਤੀ ਕ੍ਰਿਕਟਰ ਸੰਘ ਤੋਂ ਇਕ ਮਹਿਲਾ ਤੇ ਇਕ ਮਰਦ ਨੁਮਾਇੰਦੇ ਨੂੰ ਬੀਸੀਸੀਆਈ ਦੀ ਉੱਚ ਕੌਂਸਲ ਵਿਚ, ਜਦਕਿ ਭਾਰਤੀ ਕ੍ਰਿਕਟਰ ਸੰਘ ਦੇ ਇਕ ਨੁਮਾਇੰਦੇ ਨੂੰ ਆਈਪੀਐੱਲ ਦੀ ਉੱਚ ਕੌਂਸਲ ਵਿਚ ਸ਼ਾਮਲ ਕੀਤਾ ਜਾਵੇਗਾ।

Posted By: Gurinder Singh