ਮੁੰਬਈ, ਏਐੱਨਆਈ : ਇੰਡੀਅਨ ਪ੍ਰੀਮੀਅਰ ਲੀਗ ਭਾਵ ਆਈਪੀਐਲ ਦੇ 14ਵੇਂ ਸੀਜ਼ਨ ਤੋਂ ਬਾਹਰ ਹੋਣਾ ਤੇ ਟੂਰਨਾਮੈਂਟ ਤੋਂ ਉਸ ਦਾ ਨਾਮ ਵਾਪਸ ਲੈਣ ਦਾ ਸਿਲਸਿਲਾ ਜਾਰੀ ਹੈ। ਹੁਣ ਅੰਪਾਇਰ ਵੀ ਇਸ ਸੂਚੀ 'ਚ ਸ਼ਾਮਲ ਹੋ ਗਏ ਹਨ। ਪੰਜ ਖਿਡਾਰੀ ਖ਼ਾਸਕਰ ਰਵੀਚੰਦਰਨ ਅਸ਼ਵਿਨ (ਦਿੱਲੀ ਰਾਜਧਾਨੀ), ਐਂਡਰਿਊ ਟਾਏ ਅਤੇ ਲੀਅਮ ਲਿਵਿੰਗਸਟਨ (ਰਾਜਸਥਾਨ ਰਾਇਲਜ਼), ਐਡਮ ਜੈਂਪਾ ਅਤੇ ਕੇਨ ਰਿਚਰਡਸਨ (ਰਾਇਲ ਚੈਲੇਂਜਰਜ਼ ਬੰਗਲੌਰ), ਕੋਵਿਡ-19 ਨਾਲ ਜੁੜੇ ਵੱਖ ਵੱਖ ਕਾਰਨਾਂ ਕਰਕੇ ਲੀਗ ਤੋਂ ਬਾਹਰ ਹੋ ਗਏ ਹਨ।

ਆਈਪੀਐਲ 2021 ਦੀ ਬਾਹਰ ਨਿਕਲਣ ਵਾਲੀ ਸੂਚੀ 'ਚ ਅੰਪਾਇਰ ਨਿਤਿਨ ਮੈਨਨ ਤੇ ਆਸਟ੍ਰੇਲੀਆਈ ਪਾਲ ਰਿਫਲ ਹਨ ਜੋ ਆਈਸੀਸੀ ਅੰਪਾਇਰ ਦੇ ਚੁਣੇ ਹੋਏ ਏਲੀਟ ਪੈਨਲ ਦਾ ਹਿੱਸਾ ਹਨ। ਇਨ੍ਹਾਂ ਦੋਵਾਂ ਅੰਪਾਇਰਾਂ ਨੇ ਨਿੱਜੀ ਕਾਰਨਾਂ ਕਰ ਕੇ ਆਈਪੀਐਲ ਤੋਂ ਪਿੱਛੇ ਹਟਣ ਦਾ ਫੈਸਲਾ ਲਿਆ ਹੈ। ਮੈਨਨ ਆਪਣੀ ਮਾਂ ਤੇ ਪਤਨੀ ਨੂੰ ਕੋਰੋਨਾ ਨਾਲ ਸੰਕ੍ਰਮਿਤ ਹੋਣ ਤੋਂ ਬਾਅਦ ਇੰਦੌਰ ਵਿਖੇ ਆਪਣੇ ਘਰ ਲਈ ਰਵਾਨਾ ਹੋਏ ਹਨ। ਜਦਕਿ ਆਸਟ੍ਰੇਲੀਆ ਦੇ ਸਾਬਕਾ ਸੀਮਰ ਰਿਫੇਲ ਆਸਟ੍ਰੇਲੀਆਈ ਸਰਕਾਰ ਵੱਲੋਂ ਭਾਰਤ ਤੋਂ ਉਡਾਣਾਂ ਦੀ ਮਨਜ਼ੂਰੀ ਨਾ ਦੇਣ ਦੀ ਚਿੰਤਾ ਕਾਰਨ ਵਾਪਸ ਪਰਤੇ ਹਨ।

ਇਕ ਬੀਸੀਸੀਆਈ ਅਧਿਕਾਰੀ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਨਿਤਿਨ ਦੀ ਮਾਂ ਤੇ ਪਤਨੀ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੇਟਿਵ ਆਇਆ ਹੈ। ਇਸ ਲਈ ਉਹ ਟੂਰਨਾਮੈਂਟ ਦੇ ਬਾਓ-ਬਬਲ ਤੋਂ ਨਿਕਲਣ ਪਿਆ ਹੈ। ਸਾਨੂੰ ਉਮੀਦ ਹੈ ਕਿ ਇਹ ਜਲਦ ਸਿਹਤਮੰਦ ਹੋ ਜਾਣਗੇ ਤੇ ਅਸੀਂ ਹਮੇਸ਼ਾ ਕਿਸੇ ਵੀ ਮਦਦ ਦੀ ਜ਼ਰੂਰਤ ਲਈ ਉਨ੍ਹਾਂ ਨਾਲ ਹਾਂ।

Posted By: Ravneet Kaur