ਡਰਹਮ (ਪੀਟੀਆਈ) : ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਕੋਰੋਨਾ ਤੋਂ ਠੀਕ ਹੋ ਕੇ ਇੰਗਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਤੋਂ ਪਹਿਲਾਂ ਟੀਮ ਦੇ ਬਾਇਓ ਬਬਲ (ਕੋਰੋਨਾ ਤੋਂ ਬਚਾਅ ਲਈ ਬਣਾਏ ਗਏ ਸੁਰੱਖਿਅਤ ਮਾਹੌਲ) ਨਾਲ ਜੁੜ ਗਏ। ਕੋਰੋਨਾ ਪਾਜ਼ੇਟਿਵ ਪਾਏ ਗਏ ਪੰਤ ਨੇ 10 ਦਿਨ ਦਾ ਕੁਆਰੰਟਾਈਨ ਪੂਰਾ ਕਰ ਲਿਆ ਹੈ। ਉਨ੍ਹਾਂ ਦੀਆਂ ਦੋ ਆਰਟੀ-ਪੀਸੀਆਰ ਰਿਪੋਰਟਾਂ ਨੈਗੇਟਿਵ ਆਈਆਂ ਹਨ।

ਵਾਸ਼ਿੰਗਟਨ ਵੀ ਇੰਗਲੈਂਡ ਦੌਰੇ ਤੋਂ ਬਾਹਰ

ਨਵੀਂ ਦਿੱਲੀ (ਪੀਟੀਆਈ) : ਇੰਗਲੈਂਡ ਦੌਰੇ 'ਤੇ ਗਈ ਭਾਰਤੀ ਟੀਮ ਨੂੰ ਵੀਰਵਾਰ ਨੂੰ ਸਪਿੰਨ ਗੇਂਦਬਾਜ਼ੀ ਹਰਫ਼ਨਮੌਲਾ ਵਾਸ਼ਿੰਗਟਨ ਸੁੰਦਰ ਦੇ ਜ਼ਖ਼ਮੀ ਹੋਣ ਨਾਲ ਇਕ ਹੋਰ ਝਟਕਾ ਲੱਗਾ ਹੈ ਜੋ ਚਾਰ ਅਗਸਤ ਤੋਂ ਸ਼ੁਰੂ ਹੋਣ ਵਾਲੀ ਪੰਜ ਟੈਸਟ ਮੈਚਾਂ ਦੀ ਸੀਰੀਜ਼ 'ਚੋਂ ਬਾਹਰ ਹੋ ਗਏ ਹਨ। ਇਸ ਦੌਰੇ 'ਤੇ ਸ਼ੁਭਮਨ ਗਿੱਲ ਤੇ ਆਵੇਸ਼ ਖ਼ਾਨ ਤੋਂ ਬਾਅਦ ਵਾਸ਼ਿੰਗਟਨ ਜ਼ਖ਼ਮੀ ਹੋਣ ਵਾਲੇ ਤੀਜੇ ਖਿਡਾਰੀ ਹਨ। ਭਾਰਤ ਤੇ ਕਾਊਂਟੀ ਇਲੈਵਨ ਵਿਚਾਲੇ ਪਹਿਲਾ ਦਰਜਾ ਅਭਿਆਸ ਮੈਚ ਦੇ ਦੂਜੇ ਦਿਨ ਮੁਹੰਮਦ ਸਿਰਾਜ ਦੀ ਗੇਂਦ 'ਤੇ ਵਾਸ਼ਿੰਗਟਨ ਦੀ ਉਂਗਲੀ ਵਿਚ ਫਰੈਕਚਰ ਹੋ ਗਿਆ। ਗਿੱਲ ਤੋਂ ਬਾਅਦ ਹੁਣ ਆਵੇਸ਼ ਤੇ ਵਾਸ਼ਿੰਗਟਨ ਦੋਵੇਂ ਹੀ ਵਾਪਿਸ ਦੇਸ਼ ਮੁੜਨਗੇ।