ਏਜੰਸੀ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦਾ ਪ੍ਰਧਾਨ ਬਣਨ ਤੋਂ ਤੁਰੰਤ ਬਾਅਦ ਹੀ ਸੌਰਵ ਗਾਂਗੂਲੀ ਨੇ ਇਹ ਸਪਸ਼ੱਟ ਕੀਤਾ ਸੀ ਕਿ ਜਿੰਨਾ ਸਮਾਂ ਵੀ ਉਹ ਇਸ ਅਹੁਦੇ 'ਤੇ ਰਹਿਣਗੇ, ਆਪਣੀ ਛਾਪ ਛੱਡ ਕੇ ਜਾਣਗੇ। ਭਾਰਤ ਦਾ ਪਹਿਲੀ ਵਾਰ ਦਿਨ-ਰਾਤ ਦੇ ਟੈਸਟ ਮੈਚ ਖੇਡਣਾ ਗਾਂਗੂਲੀ ਦੇ ਵੱਡੇ ਫੈਸਲਿਆਂ ਵਿਚੋਂ ਇਕ ਹੈ। ਬੀਸੀਸੀਆਈ ਪ੍ਰਧਾਨ ਨੇ ਰਾਹੁਲ ਦ੍ਰਾਵਿੜ ਨਾਲ ਮੁਲਾਕਾਤ ਕੀਤੀ ਅਤੇ ਹੁਣ ਉਹ ਸਾਬਕਾ ਭਾਰਤੀ ਦਿੱਗਜ ਸਚਿਨ ਤੇਂਦੁਲਕਰ ਨੂੰ ਬੀਸੀਸੀਆਈ ਨਾਲ ਜੋੜਨਾ ਚਾਹੁੰਦੇ ਹਨ।

ਸੌਰਵ ਗਾਂਗੂਲੀ ਚਾਹੁੰਦੇ ਹਨ ਕਿ ਭਾਰਤੀ ਕ੍ਰਿਕਟ ਟੀਮ ਵਿਚ ਉਨ੍ਹਾਂ ਨਾਲ ਉਦਘਾਟਨ ਦੀ ਜ਼ਿੰਮੇਵਾਰੀ ਨਿਭਾਉਣ ਵਾਲੇ ਸਚਿਨ ਨੌਜਵਾਨ ਖਿਡਾਰੀਆਂ ਨੂੰ ਨਿਖਾਰਣ ਦਾ ਕੰਮ ਕਰਨ। ਆਈਏਐੱਨਐੱਸ ਦੇ ਸੂਤਰਾਂ ਮੁਤਾਬਕ ਹਾਲਾਂਕਿ ਇਹ ਅਜੇ ਸ਼ੁਰੂਆਤੀ ਦੌਰ ਹੈ ਪਰ ਸਾਬਕਾ ਭਾਰਤੀ ਕਪਤਾਨ ਚਾਹੁੰਦੇ ਹਨ ਕਿ ਸਚਿਨ ਨੌਜਵਾਨਾਂ ਨੂੰ ਬੱਲੇਬਾਜ਼ੀ ਦੇ ਗੁਰ ਸਿਖਾਉਣ ਅਤੇ ਉਨ੍ਹਾਂ ਨੂੰ ਚੈਂਪੀਅਨ ਬਣਾਉਣ ਵਿਚ ਯੋਗਦਾਨ ਪਾਉਣ।

ਸੂਤਰਾਂ ਦਾ ਕਹਿਣਾ ਹੈ ਕਿ ਇਹ ਪਰਕਿਰਿਆ ਸ਼ੁਰੂ ਹੋ ਚੁੱਕੀ ਹੈ ਪਰ ਇਹ ਸਭ ਕਿਵੇਂ ਹੁੰਦਾ ਹੈ ਅਤੇ ਇਸ ਦਾ ਨਤੀਜਾ ਕੀ ਨਿਕਲਦਾ ਹੈ,ਇਸ 'ਤੇ ਅਜੇ ਕੁਝ ਵੀ ਕਹਿਣਾ ਬਹੁਤ ਜਲਦੀ ਹੋਵੇਗਾ ਪਰ ਜੇ ਸਭ ਕੁਝ ਪਲਾਨ ਮੁਤਾਬਕ ਹੋਇਆ ਤਾਂ ਰਿਸ਼ਭ ਪੰਤ, ਸ਼ੁਭਮਨ ਗਿੱਲ ਅਤੇ ਪ੍ਰਿਥਵੀ ਵਰਗੇ ਨੌਜਵਾਨ ਕ੍ਰਿਕਟ ਖਿਡਾਰੀਆਂ ਨੂੰ ਸਚਿਨ ਵਰਗੇ ਦਿੱਗਜ ਦੇ ਨਾਲ ਕੁਆਲਿਟੀ ਸਮਾਂ ਬਿਤਾਉਂਦੇ ਹੋਏ ਦੇਖਿਆ ਜਾ ਸਕੇਗਾ। ਇਹ ਸਿਰਫ ਕ੍ਰਿਕਟਿੰਗ ਸਕਿੱਲ ਨੂੰ ਲੈ ਕੇ ਹੀ ਗੱਲਬਾਤ ਨਹੀਂ ਹੋਵੇਗੀ ਬਲਕਿ ਖੇਡ ਦੇ ਮਾਨਸਿਕ ਪਹਿਲੂ 'ਤੇ ਵੀ ਚਰਚਾ ਹੋਵੇਗੀ। ਇਸ ਕੰਮ ਲਈ ਸਚਿਨ ਤੋਂ ਬਿਹਤਰ ਕੌਣ ਹੋ ਸਕਦਾ ਹੈ, ਜਿਸ ਕੋਲ 24 ਸਾਲ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਦਾ ਤਜਰਬਾ ਹੈ। ਭਾਰਤੀ ਕ੍ਰਿਕਟ ਦੇ ਭਵਿੱਖ ਨੂੰ ਦੇਖਦੇ ਹੋਏ ਇਹ ਇਕ ਵੱਡਾ ਫੈਸਲਾ ਹੋਵੇਗਾ।

Posted By: Susheel Khanna