ਨਵੀਂ ਦਿੱਲੀ, ਜੇਐੱਨਐੱਨ। ਬੰਗਲਾਦੇਸ਼ ਦੀ ਮੇਜ਼ਬਾਨੀ 'ਚ ਟ੍ਰਾਈ ਸੀਰੀਜ਼ ਖੇਡੀ ਜਾ ਰਹੀ ਹੈ, ਜਿਸ 'ਚ ਬੰਗਲਾਦੇਸ਼ ਤੋਂ ਇਲਾਵਾ ਅਫ਼ਗਾਨਿਸਤਾਨ ਤੇ ਜ਼ਿੰਬਾਬਵੇ ਦੀ ਟੀਮ ਹਿੱਸਾ ਲੈ ਰਹੀ ਹੈ। ਇਸ ਟ੍ਰਾਈ ਸੀਰੀਜ਼ 'ਚ ਅਫ਼ਗਾਨਿਸਤਾਨ ਦੀ ਟੀਮ ਨੇ ਆਪਣਾ ਹੀ ਇਕ ਵਿਸ਼ਵ ਰਿਕਾਰਡ ਤੋੜ ਕੇ ਨਵਾਂ ਇਤਿਹਾਸ ਰਚ ਦਿੱਤਾ। ਅਫ਼ਗਾਨਿਸਤਾਨ ਦੀ ਟੀਮ ਨੇ ਇਕ ਵਾਰ ਮੁੜ ਲਗਾਤਾਰ ਸਭ ਤੋਂ ਜ਼ਿਆਦਾ ਟੀ20 ਇੰਟਰਨੈਸ਼ਨਲ ਮੈਚ ਜਿੱਤਣ ਦਾ ਵਿਸ਼ਵ ਰਿਕਾਰਡ ਬਣਾਇਆ ਹੈ।

ਐਤਵਾਰ ਨੂੰ ਢਾਕਾ ਦੇ ਸ਼ੇਰੇ-ਏ-ਬੰਗਲਾ ਸਟੇਡੀਅਮ 'ਚ ਖੇਡੇ ਗਏ ਟ੍ਰਾਈ ਸੀਰੀਜ਼ ਦੇ ਤੀਸਰੇ ਮੈਚ 'ਚ ਅਫ਼ਗਾਨਿਸਤਾਨ ਦੀ ਟੀਮ ਨੇ ਮੇਜ਼ਬਾਨ ਬੰਗਲਾਦੇਸ਼ ਦੀ ਟੀਮ ਨੂੰ 25 ਦੌੜਾਂ ਨਾਲ ਕਰਾਰੀ ਮਾਤ ਦਿੱਤੀ। ਇਸ ਜਿੱਤ ਨਾਲ ਅਫ਼ਗਾਨਿਸਤਾਨ ਦੀ ਟੀਮ ਲਗਾਤਾਰ 12 ਟੀ20 ਇੰਟਰਨੈਸ਼ਨਲ ਮੈਚ ਜਿੱਤ ਲਏ ਹਨ, ਜੋ ਇਕ ਵਿਸ਼ਵ ਰਿਕਾਰਡ ਹੈ। ਇਸ ਤੋਂ ਪਹਿਲਾਂ ਇਹ ਦਮਦਾਰ ਰਿਕਾਰਡ ਲਗਾਤਾਰ 11 ਜਿੱਤਾਂ ਅਫ਼ਗਾਨੀ ਟੀਮ ਦੇ ਨਾਂ ਹੀ ਸੀ।

ਟੀ20 ਕ੍ਰਿਕਟ 'ਚ ਲਗਾਤਾਰ ਸਭ ਤੋਂ ਜ਼ਿਆਦਾ ਜਿੱਤਾਂ

12 ਵਾਰ - ਅਫ਼ਗਾਨਿਸਤਾਨ

11 ਵਾਰ - ਅਫ਼ਗਾਨਿਸਤਾਨ

9 ਵਾਰ- ਪਾਕਿਤਸਾਨ

8 ਵਾਰ -ਇੰਗਲੈਂਡ

8 ਵਾਰ - ਆਇਰਲੈਂਡ

7 ਵਾਰ- ਭਾਰਤ

7 - ਪਾਕਿਸਤਾਨ

7 ਵਾਰ - ਸਾਊਥ ਅਫ਼ਰੀਕਾ

ਤੁਹਾਨੂੰ ਦੱਸ ਦੇਈਏ ਕਿ ਇਸ ਮੈਚ ਤੋਂ ਪਹਿਲਾਂ ਅਫ਼ਗਾਨਿਸਤਾਨ ਨੇ ਜਿੰਬਾਬਵੇ ਨੂੰ ਹਰਾਇਆ ਸੀ ਤੇ ਉਸ ਮੈਚ 'ਚ ਵੀ ਇਕ ਵਿਸ਼ਵ ਰਿਕਾਰਡ ਆਪਣੇ ਨਾਂ ਕੀਤਾ ਸੀ। ਦਰਅਸਲ ਅਫ਼ਗਾਨਿਸਤਾਨ ਦੀ ਟੀਮ20 ਇੰਟਰਨੈਸ਼ਨਲ ਕ੍ਰਿਕਟ ਦੇ ਇਤਿਹਾਸ 'ਚ ਸਭ ਤੋਂ ਘੱਟ ਮੈਚਾਂ 'ਚ 50 ਜਿੱਤ ਦਰਜ ਕਰਨ ਵਾਲੀ ਪਹਿਲੀ ਟੀਮ ਬਣ ਗਈ ਹੈ। ਇਸਮ ਮਾਮਲੇ 'ਚ ਅਫ਼ਗਾਨੀ ਟੀਮ ਨੇ ਸਾਊਥ ਅਫ਼ਰੀਕਾ, ਪਾਕਿਸਤਾਨ ਤੇ ਭਾਰਤ ਨੂੰ ਪਿੱਛੇ ਛੱਡ ਦਿੱਤਾ ਹੈ।

Posted By: Akash Deep