ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਟੀਮ ਦੇ ਆਲਰਾਊਂਡਰ ਅਭਿਸ਼ੇਕ ਨਾਇਰ ਨੇ ਫਰਸਟ ਕਲਾਸ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਸਾਲ 2005 'ਚ ਮੁੰਬਈ ਦੀ ਟੀਮ ਲਈ ਤਮਿਲਨਾਡੂ ਖ਼ਿਲਾਫ਼ ਫਰਸਟ ਕਲਾਸ ਡੈਬਿਊ ਕਰਨ ਵਾਲੇ ਅਭਿਸ਼ੇਕ ਨਾਇਰ ਲੰਬੇ ਫਾਰਮੇਟ 'ਚ ਨਜ਼ਰ ਨਹੀਂ ਆਉਣਗੇ। 36 ਸਾਲਾਂ ਅਭਿਸ਼ੇਕ ਨਾਇਰ ਨੂੰ ਐੱਮਐੱਸ ਧੋਨੀ ਦੀ ਕਪਤਾਨੀ 'ਚ ਨੈਸ਼ਨਲ ਟੀਮ 'ਚ ਵੀ ਮੌਕਾ ਮਿਲਿਆ ਸੀ, ਪਰ ਉਹ ਆਪਣੇ ਸਲੈਕਸ਼ਨ ਨਾਲ ਸਲੈਕਟਰਸ ਨੂੰ ਪ੍ਰਭਾਵਿਤ ਨਹੀਂ ਕਰ ਪਾਏ ਸਨ।

ਦੱਸ ਦੇਈਏ ਕਿ ਅਭਿਸ਼ੇਕ ਨਾਇਰ ਨੂੰ ਮੁੰਬਈ ਦੀ ਰਣਜੀ ਟ੍ਰਾਫੀ 'ਚ ਮਿਲੀ ਸਫਲਤਾਵਾਂ ਲਈ ਜਾਣਿਆ ਜਾਂਦਾ ਹੈ। ਅਭਿਸ਼ੇਕ ਨਾਇਰ ਨੇ ਦਿਨੇਸ਼ ਕਾਰਤਿਕ, ਸ਼੍ਰੇਅਸ ਅਇਅਰ ਤੇ ਉਨਮੁਕਤ ਚੰਦ ਨੂੰ ਮੈਟਾੱਰ ਕਰ ਚੁੱਕੇ ਹਨ। ਇਨ੍ਹਾਂ ਖਿਡਾਰੀਆਂ ਨੇ ਅਭਿਸ਼ੇਕ ਨਾਇਰ ਦੀ ਦੱਬ ਕੇ ਤਾਰੀਫ਼ ਕੀਤੀ ਹੈ। ਅਭਿਸ਼ੇਕ ਨਾਇਰ ਨੇ ਬੁੱਧਵਾਰ ਨੂੰ ਇਸ ਦਾ ਅਧਿਕਾਰਤ ਐਲਾਨ ਕੀਤਾ ਹੈ।

ਮੁੰਬਈ ਦੇ ਇਸ ਕ੍ਰਿਕਟਰ ਨੇ ਇਕ ਅਖਬਾਰ ਨਾਲ ਗੱਲ ਕਰਦਿਆਂ ਇਸ ਦੀ ਜਾਣਕਾਰੀ ਦਿੱਤੀ ਹੈ। ਬੁੱਧਵਾਰ ਨੂੰ ਅਭਿਸ਼ੇਕ ਨਾਇਰ ਨੇ ਆਪਣੇ ਆਫਿਸ਼ੀਅਲ ਇੰਸਟਾਗ੍ਰਾਮ 'ਤੇ ਇਕ ਫੋਟੋ ਸ਼ੇਅਰ ਕੀਤੀ ਹੈ, ਜੋ ਕਿ ਇਕ ਪ੍ਰੈੱਸ ਕਲਿੱਪ ਹੈ, ਜਿਸ 'ਚ ਲਿਖਿਆ, 'ਅਭਿਸ਼ੇਕ ਨਾਇਰ ਨੇ ਫਸਟ ਕਲਾਸ ਕ੍ਰਿਕਟ ਤੋਂ ਸੰਨਿਆਸ ਦਾ ਐਲ਼ਾਨ ਕਰ ਦਿੱਤਾ ਹੈ। ਸਾਲ 2009 'ਚ ਵੀ ਭਾਰਤ ਟੀਮ ਦਾ ਪ੍ਰਤੀਨਿਧਤਾ ਕਰ ਚੁੱਕੇ ਹਨ।'

Posted By: Amita Verma