ਜੇਐੱਨਐੱਨ, ਨਵੀਂ ਦਿੱਲੀ : ਪਾਕਿਸਤਾਨ ਦੇ ਸਾਬਕਾ ਆਲਰਾਊਂਡਰ ਅਬਦੁਲ ਰਜਾਕ ਨੇ ਭਾਰਤੀ ਟੀਮ ਦੇ ਸਟਾਰ ਤੇਜ਼ ਗੇਂਦਬਾਜ ਜਸਪ੍ਰੀਤ ਬੁਮਰਾਹ ਨੂੰ ਬੇਬੀ ਬੌਲਰ ਕਹਿ ਕੇ ਅਪਮਾਨ ਕੀਤਾ ਸੀ। ਪਾਕਿਸਤਾਨੀ ਆਲਰਾਊਂਡਰ ਦੇ ਇਸ ਬਿਆਨ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਟ੍ਰੋਲਿੰਗ ਦਾ ਸ਼ਿਕਾਰ ਹੋਣਾ ਪਿਆ ਹੈ। ਭਾਰਤੀ ਕ੍ਰਿਕਟ ਟੀਮ ਦੇ ਫੈਨਜ਼ ਤੇ ਖ਼ਾਸ ਕਰ ਬੁਮਰਾਹ ਦੇ ਫੈਨਜ਼ ਨੇ ਅਬਦੁਲ ਰਜਾਕ ਨੂੰ ਫਟਕਾਰ ਲਾਈ ਹੈ।

ਹਾਲ ਹੀ 'ਚ ਅਬਦੁਲ ਰਜਾਕ ਨੇ ਕਿਹਾ ਸੀ ਕਿ ਉਨ੍ਹਾਂ ਨੇ ਗਲੇਨ ਮੈਗ੍ਰਾ ਤੇ ਵਸੀਮ ਅਕਰਮ ਵਰਗੇ ਗੇਂਦਬਾਜ਼ਾਂ ਦਾ ਸਾਹਮਣਾ ਕੀਤਾ ਹੈ ਤੇ ਉਹ ਜਸਪ੍ਰੀਤ ਬੁਮਰਾਹ ਨੂੰ ਆਸਾਨੀ ਨਾਲ ਫੇਸ ਕਰ ਉਨ੍ਹਾਂ ਖ਼ਿਲਾਫ਼ ਸਕੋਰ ਬਣਾ ਸਕਦੇ ਹਨ। ਭਾਰਤੀ ਫੈਨਜ਼ ਨੂੰ ਇਹ ਬਿਆਨ ਰਾਸ ਨਹੀਂ ਆਇਆ ਤੇ ਉਨ੍ਹਾਂ ਨੇ ਪਾਕਿਸਤਾਨੀ ਖਿਡਾਰੀ ਨੂੰ ਟਰੋਲ ਕਰ ਦਿੱਤਾ। ਅਜਿਹਾ ਇਸ ਲਈ ਵੀ ਹੈ, ਕਿਉਂਕਿ ਪਾਕਿਸਤਾਨ ਦੀ ਟੀਮ ਇਸ ਸਮੇਂ ਕ੍ਰਿਕਟ 'ਚ ਬੇਹੱਦ ਖ਼ਰਾਬ ਦੌਰ ਤੋਂ ਗੁਜਰ ਰਹੀ ਹੈ।

ਭਾਰਤੀ ਫੈਨਜ਼ ਨੇ ਅਬਦੁਲ ਰਜਾਕ ਨੂੰ ਟਰੋਲ ਕਰਦਿਆਂ ਉਨ੍ਹਾਂ ਦੇ ਅੰਤਰਰਾਸ਼ਟਰੀ ਅੰਕੜਿਆਂ ਤੋ ਰੂਬਰੂ ਕਰਾ ਦਿੱਤਾ ਹੈ, ਜੋ ਬਤੌਰ ਆਲਰਾਊਂਡਰ ਬੇਹੱਦ ਖਰਾਬ ਹੈ। ਇੰਨਾ ਹੀ ਨਹੀਂ, ਇਕ ਫੈਨ ਤਾਂ ਆਈਸੀਸੀ ਵਰਲਡ ਕੱਪ 2011 ਦੇ ਸੈਮੀਫਾਇਨਲ ਦਾ ਫੋਟੋ ਵੀ ਸ਼ੇਅਰ ਕੀਤਾ ਹੈ, ਜਿਸ 'ਚ ਰਜਾਕ ਭਾਰਤੀ ਟੀਮ ਦੇ ਮੀਡੀਅਮ ਪੇਸਰ ਗੇਂਦਬਾਜ ਮੁਨਫ ਪਟੇਲ ਦੀ ਸਿਰਫ 116 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੀ ਗੇਂਦ 'ਤੇ ਆਊਟ ਹੋ ਗਏ ਹਨ।

Posted By: Amita Verma