style="text-align: justify;"> ਦੁਬਈ : ਆਰਸੀਬੀ ਟੀਮ ਦੇ ਦੱਖਣੀ ਅਫਰੀਕੀ ਸਟਾਰ ਬੱਲੇਬਾਜ਼ ਏਬੀ ਡਿਵੀਲੀਅਰਜ਼ ਨੇ ਕਿਹਾ ਹੈ ਕਿ ਆਈਪੀਐੱਲ ਵਿਚ ਸਾਰੀਆਂ ਟੀਮਾਂ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਯੂਏਈ ਦੇ ਗਰਮ ਤੇ ਹੁਮਸ ਵਾਲੇ ਮੌਸਮ ਦੇ ਮੁਤਾਬਕ ਢਲਣ ਦੀ ਹੋਵੇਗੀ।

ਜ਼ਿਆਦਾਤਰ ਮੈਚ ਰਾਤ ਨੂੰ ਖੇਡੇ ਜਾਣਗੇ ਪਰ ਹਾਲਾਤ ਫਿਰ ਵੀ ਚੁਣੌਤੀਪੂਰਨ ਹੋਣਗੇ। ਡਿਵੀਲੀਅਰਜ਼ ਨੇ ਆਰਸੀਬੀ ਦੇ ਟਵਿੱਟਰ ਹੈਂਡਲ 'ਤੇ ਪਾਈ ਇਕ ਇੰਟਰਵਿਊ ਵਿਚ ਕਿਹਾ ਕਿ ਮੈਂ ਅਜਿਹੇ ਮੌਸਮ ਦਾ ਆਦੀ ਨਹੀਂ ਹਾਂ।

ਬਹੁਤ ਗਰਮੀ ਹੈ। ਮੈਨੂੰ ਚੇਨਈ ਵਿਚ ਜੁਲਾਈ ਵਿਚ ਖੇਡਿਆ ਗਿਆ ਟੈਸਟ ਮੈਚ ਯਾਦ ਆ ਗਿਆ ਜਿਸ ਵਿਚ ਵਰਿੰਦਰ ਸਹਿਵਾਗ ਨੇ 300 ਦੌੜਾਂ ਬਣਾਈਆਂ ਸਨ। ਤਦ ਵੀ ਅਜਿਹੀ ਹੀ ਗਰਮੀ ਸੀ।