ਦੁਬਈ (ਪੀਟੀਆਈ) : ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਤੇ ਉਨ੍ਹਾਂ ਦਾ ਸਹਿਯੋਗ ਸਟਾਫ ਦੋ ਮਹੀਨੇ ਦੇ ਆਸਟ੍ਰੇਲੀਆ ਦੌਰੇ ਦੀ ਤਿਆਰੀ ਲਈ ਦੁਬਈ ਪਹੁੰਚ ਗਿਆ। ਸ਼ਾਸਤਰੀ, ਬੱਲੇਬਾਜ਼ੀ ਕੋਚ ਵਿਕਰਮ ਰਾਠੌਰ, ਗੇਂਦਬਾਜ਼ੀ ਕੋਚ ਭਰਤ ਅਰੁਣ ਤੇ ਫੀਲਡਿੰਗ ਕੋਚ ਆਰ ਸ਼੍ਰੀਧਰ ਆਪਣੇ-ਆਪਣੇ ਸ਼ਹਿਰਾਂ ਤੋਂ ਐਤਵਾਰ ਨੂੰ ਇੱਥੇ ਪਹੁੰਚ ਗਏ।

ਆਸਟ੍ਰੇਲੀਆ ਦੌਰੇ ਤੋਂ ਪਹਿਲਾਂ ਫਿੱਟ ਹੋ ਜਾਣਗੇ ਇਸ਼ਾਂਤ

ਨਵੀਂ ਦਿੱਲੀ : ਸੱਟ ਕਾਰਨ ਮੌਜੂਦਾ ਆਈਪੀਐੱਲ ਤੋਂ ਬਾਹਰ ਹੋਏ ਇਸ਼ਾਂਤ ਸ਼ਰਮਾ ਭਾਰਤੀ ਟੀਮ ਦੇ ਆਸਟ੍ਰੇਲੀਆਈ ਦੌਰੇ ਤਕ ਫਿੱਟ ਹੋ ਜਾਣਗੇ। ਭਾਰਤ ਤੇ ਆਸਟ੍ਰੇਲੀਆ ਵਿਚਾਲੇ ਪਹਿਲਾ ਟੈਸਟ 17 ਦਸੰਬਰ ਤੋਂ ਐਡੀਲੇਡ 'ਚ ਸ਼ੁਰੂ ਹੋਵੇਗਾ। ਵੈੱਬਸਾਈਟ ਈਐੱਸਪੀਐੱਨਕ੍ਰਿਕਇੰਫੋ ਦੀ ਰਿਪੋਰਟ ਮੁਤਾਬਕ ਕੌਮੀ ਕ੍ਰਿਕਟ ਅਕੈਡਮੀ ਦੇ ਮੁਖੀ ਰਾਹੁਲ ਦ੍ਰਾਵਿੜ ਨੇ ਬੀਸੀਸੀਆਈ ਨੂੰ ਲਿਖੇ ਪੱਤਰ 'ਚ ਦੱਸਿਆ ਹੈ ਕਿ ਇਸ਼ਾਂਤ 18 ਨਵੰਬਰ ਤੋਂ ਗੇਂਦਬਾਜ਼ੀ ਕਰਨੀ ਸ਼ੁਰੂ ਕਰ ਦੇਣਗੇ।