ਸਿਡਨੀ : ਆਸਟ੍ਰੇਲੀਆ ਟੈਸਟ ਟੀਮ ਦੇ ਕਪਤਾਨ ਟਿਮ ਪੇਨ ਨੇ ਭਾਰਤ ਖ਼ਿਲਾਫ਼ ਡਰਾਅ ਹੋਏ ਸਿਡਨੀ ਟੈਸਟ ਦੌਰਾਨ ਮੈਦਾਨ 'ਤੇ ਆਪਣੇ ਵਤੀਰੇ ਲਈ ਮਾਫੀ ਮੰਗੀ ਹੈ। ਉਨ੍ਹਾਂ ਨੇ ਕਿਹਾ ਕਿ ਮੇਰੀ ਕਪਤਾਨੀ ਚੰਗੀ ਨਹੀਂ ਸੀ ਤੇ ਅਸ਼ਵਿਨ ਨਾਲ ਸਲੇਜਿੰਗ ਕਰ ਕੇ ਉਨ੍ਹਾਂ ਨੇ ਬੇਵਕੂਫ਼ੀ ਕੀਤੀ। ਜ਼ਿਕਰਯੋਗ ਹੈ ਕਿ ਪੇਨ ਨੂੰ ਇਸ ਮੈਚ ਲਈ ਨਿੰਦਾ ਦਾ ਸਾਹਮਣਾ ਕਰਨਾ ਪਿਆ ਹੈ।

ਆਸਟ੍ਰੇਲੀਆ ਦੇ ਵਾਰਨਰ ਨੇ ਸਿਰਾਜ ਤੋਂ ਮੰਗੀ ਮਾਫ਼ੀ

ਸਿਡਨੀ : ਆਸਟ੍ਰੇਲੀਆ ਦੇ ਧਮਾਕੇਦਾਰ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਅਫ਼ਸੋਸ ਹੈ ਕਿ ਸਿਡਨੀ ਵਿਚ ਭਾਰਤ ਦੇ ਮੁਹੰਮਦ ਸਿਰਾਜ ਤੇ ਕੁਝ ਹੋਰ ਖਿਡਾਰੀਆਂ ਨਾਲ ਚੰਗਾ ਵਤੀਰਾ ਨਹੀਂ ਹੋਇਆ ਤੇ ਉਨ੍ਹਾਂ ਨੇ ਇਸ ਲਈ ਮਾਫ਼ੀ ਮੰਗੀ ਹੈ। ਉਨ੍ਹਾਂ ਨੇ ਕਿਹਾ ਕਿ ਉਮੀਦ ਹੈ ਕਿ ਬਿ੍ਸਬੇਨ ਵਿਚ ਹੋਣ ਵਾਲੇ ਚੌਥੇ ਟੈਸਟ ਮੈਚ 'ਚ ਦਰਸ਼ਕ ਚੰਗਾ ਵਿਵਹਾਰ ਕਰਨਗੇ।