ਮੁੰਬਈ (ਪੀਟੀਆਈ) : ਸ਼ਾਰਦੁਲ ਠਾਕੁਰ ਨੇ ਦੋ ਸਾਲ ਪਹਿਲਾਂ ਸ਼ੁਰੂਆਤ ਤੋਂ ਬਾਅਦ ਹੁਣ ਅਸਲੀ ਸ਼ੁਰੂਆਤ ਕੀਤੀ ਹੈ ਤੇ ਇਸ ਕ੍ਰਿਕਟਰ ਨੇ ਕਿਹਾ ਕਿ ਬਿ੍ਸਬੇਨ ਵਿਚ ਆਸਟ੍ਰੇਲੀਆ ਖ਼ਿਲਾਫ਼ ਟੈਸਟ ਜਿੱਤ ਵਿਚ ਆਪਣੇ ਅਸਰਦਾਰ ਪ੍ਰਦਰਸ਼ਨ ਨਾਲ ਉਨ੍ਹਾਂ ਨੇ ਸਿਰਫ਼ ਇਕ ਤੇਜ਼ ਗੇਂਦਬਾਜ਼ ਤੋਂ ਗੇਂਦਬਾਜ਼ੀ ਹਰਫ਼ਨਮੌਲਾ ਦਾ ਸਫ਼ਰ ਤੈਅ ਕੀਤਾ। ਸ਼ਾਰਦੁਲ ਨੇ ਮੈਚ ਵਿਚ ਸੱਤ ਵਿਕਟਾਂ ਲਈਆਂ ਜਦਕਿ ਉਹ ਭਾਰਤ ਦੀ ਪਹਿਲੀ ਪਾਰੀ ਵਿਚ ਅੱਠਵੇਂ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ 67 ਦੌੜਾਂ ਦੇ ਨਾਲ ਚੋਟੀ ਦੇ ਸਕੋਰਰ ਵੀ ਰਹੇ। ਉਨ੍ਹਾਂ ਨੇ ਵਾਸ਼ਿੰਗਟਨ ਸੁੰਦਰ ਨਾਲ 123 ਦੌੜਾਂ ਦੀ ਭਾਈਵਾਲੀ ਕਰ ਕੇ ਮਹਿਮਾਨ ਟੀਮ ਨੂੰ ਮੁਸ਼ਕਲ 'ਚੋਂ ਕੱਿਢਆ। ਸ਼ਾਰਦੁਲ ਨੇ 2018 ਵਿਚ ਸ਼ੁਰੂਆਤ ਕੀਤੀ ਸੀ ਪਰ ਤਦ ਜ਼ਖ਼ਮੀ ਹੋਣ ਕਾਰਨ ਸਿਰਫ਼ 10 ਗੇਂਦਾਂ ਸੁੱਟ ਸਕੇ ਸਨ। ਪਹਿਲਾ ਦਰਜਾ ਕ੍ਰਿਕਟ ਵਿਚ ਸੱਤ ਅਰਧ ਸੈਂਕੜੇ ਲਾਉਣ ਵਾਲੇ ਸ਼ਾਰਦੁਲ ਨੇ ਕਿਹਾ ਕਿ ਹਾਂ ਮੈਨੂੰ ਗੇਂਦਬਾਜ਼ੀ ਹਰਫ਼ਨਮੌਲਾ ਕਿਹਾ ਜਾ ਸਕਦਾ ਹੈ। ਮੇਰੇ ਕੋਲ ਬੱਲੇਬਾਜ਼ੀ ਕਰਨ ਦੀ ਯੋਗਤਾ ਹੈ ਤੇ ਇੱਥੇ ਤਕ ਕਿ ਭਵਿੱਖ ਵਿਚ ਮੈਨੂੰ ਜਦ ਵੀ ਬੱਲੇਬਾਜ਼ੀ ਦਾ ਮੌਕਾ ਮਿਲੇਗਾ ਤਾਂ ਮੈਂ ਟੀਮ ਦੇ ਸਕੋਰ ਵਿਚ ਉਪਯੋਗੀ ਯੋਗਦਾਨ ਦੇਵੇਾਂਗਾ।