ਚੰਡੀਗੜ੍ਹ (ਜੇਐੱਨਐੱਨ) : ਸਿਕਸਰ ਕਿੰਗ ਯੁਵਰਾਜ ਸਿੰਘ ਸੋਸ਼ਲ ਮੀਡੀਆ 'ਤੇ ਹਮੇਸ਼ਾ ਸਰਗਰਮ ਰਹਿੰਦੇ ਹਨ। ਬੁੱਧਵਾਰ ਨੂੰ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਦਾ ਜਨਮ ਦਿਨ ਸੀ। ਇਸ ਮੌਕੇ 'ਤੇ ਯੁਵਰਾਜ ਸਿੰਘ ਨੇ ਇੰਸਟਾਗ੍ਰਾਮ 'ਤੇ ਗੰਭੀਰ ਨਾਲ ਆਪਣੀ ਫੋਟੋ ਸਾਂਝੀ ਕਰ ਕੇ ਜਨਮ ਦਿਨ ਦੀ ਵਧਾਈ ਦਿੱਤਾ। ਯੁਵੀ ਨੇ ਲਿਖਿਆ ਕਿ ਜਿਸ ਤਰ੍ਹਾਂ ਕਿ੍ਕਟ ਵਿਚ ਤੁਸੀਂ ਵੱਡੇ ਸਕੋਰ ਬਣਾਉਣ ਲਈ ਜਾਣੇ ਜਾਂਦੇ ਸੀ ਉਸੇ ਤਰ੍ਹਾਂ ਹੁਣ ਸੱਚੇ ਮਨ ਨਾਲ ਸਮਾਜ ਸੇਵਾ ਕਰ ਰਹੇ ਹੋ। ਜਨਮ ਦਿਨ 'ਤੇ ਤੁਹਾਨੂੰ ਬਹੁਤ-ਬਹੁਤ ਪਿਆਰ ਤੇ ਸ਼ੁੱਭ ਕਾਮਨਾਵਾਂ। ਯੁਵਰਾਜ ਨੇ ਪਿਛਲੇ ਦਿਨੀਂ ਯੁਜਵਿੰਦਰ ਸਿੰਘ ਚਹਿਲ ਦੇ ਕੋਲਕਾਤਾ ਨਾਈਟਰਾਈਡਰਜ਼ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ 'ਤੇ ਲਿਖਿਆ ਸੀ ਕਿ ਤੂੰ ਕਿਸੇ ਨੂੰ ਦੌੜਾਂ ਨਹੀਂ ਬਣਾਉਣ ਦੇ ਰਿਹਾ, ਲਗਦਾ ਹੈ ਮੈਦਾਨ 'ਚ ਮੈਨੂੰ ਵਾਪਿਸ ਆਉਣਾ ਪਵੇਗਾ। ਸ਼ਾਨਦਾਰ ਸਪੈੱਲ ਯੁਜੀ, ਟਾਪ ਕਲਾਸ।