style="text-align: justify;"> ਦੁਬਈ (ਪੀਟੀਆਈ) : ਖ਼ਰਾਬ ਦੌਰ 'ਚੋਂ ਗੁਜ਼ਰ ਰਹੀ ਚੇਨਈ ਸੁਪਰ ਕਿੰਗਜ਼ ਨੂੰ ਬੁੱਧਵਾਰ ਨੂੰ ਉਸ ਸਮੇਂ ਕਰਾਰਾ ਝਟਕਾ ਲੱਗਾ ਜਦ ਉਸ ਦੇ ਹਰਫ਼ਨਮੌਲਾ ਡਵੇਨ ਬਰਾਵੋ ਗ੍ਰੋਇਨ ਇੰਜਰੀ ਕਾਰਨ ਆਈਪੀਐੱਲ ਦੇ ਮੌਜੂਦਾ ਸੈਸ਼ਨ 'ਚੋਂ ਬਾਹਰ ਹੋ ਗਏ।

ਸੀਐੱਸਕੇ ਦੇ ਮੁੱਖ ਕਾਰਜਕਾਰੀ ਅਧਿਕਾਰੀ ਕਾਸੀ ਵਿਸ਼ਵਨਾਥਨ ਨੇ ਦੱਸਿਆ ਕਿ ਬਰਾਵੋ ਨੂੰ ਰਾਈਟ ਗ੍ਰੋਇਨ 'ਚ ਗ੍ਰੇਡ-1 ਟੀਅਰ ਹੈ ਤੇ ਉਹ ਵੀਰਵਾਰ ਨੂੰ ਆਪਣੇ ਦੇਸ਼ ਮੁੜ ਜਾਣਗੇ। 37 ਸਾਲ ਦੇ ਬਰਾਵੋ ਨੂੰ ਦਿੱਲੀ ਕੈਪਟੀਲਜ਼ ਨਾਲ 17 ਅਕਤੂਬਰ ਨੂੰ ਹੋਏ ਮੈਚ ਦੌਰਾਨ ਸੱਟ ਲੱਗੀ ਸੀ। ਇਸ ਕਾਰਨ ਉਹ ਸੀਐੱਸਕੇ ਲਈ ਅਗਲੇ ਮੈਚ ਵਿਚ ਰਾਜਸਥਾਨ ਰਾਇਲਜ਼ ਖ਼ਿਲਾਫ਼ ਨਹੀਂ ਖੇਡ ਸਕੇ ਸਨ।

ਸੀਐੱਸਕੇ ਉਹ ਮੈਚ ਸੱਤ ਵਿਕਟਾਂ ਨਾਲ ਹਾਰ ਗਈ ਸੀ। ਇਸ ਸੈਸ਼ਨ ਵਿਚ ਬਰਾਵੋ ਨੇ ਸੀਐੱਕੇ ਲਈ ਸਿਰਫ਼ ਛੇ ਮੈਚ ਖੇਡੇ ਤੇ ਸੱਤ ਦੌੜਾਂ ਬਣਾਉਣ ਤੋਂ ਇਲਾਵਾ ਛੇ ਵਿਕਟਾਂ ਹਾਸਲ ਕੀਤੀਆਂ।

ਨਿਕੋਲਸ ਪੂਰਨ ਦਾ ਬੈਕਲਿਫਟ ਤੇ ਸਟਾਂਸ ਮੈਨੂੰ ਦੱਖਣੀ ਅਫਰੀਕਾ ਦੇ ਸਾਬਕਾ ਬੱਲੇਬਾਜ਼ ਜੇਪੀ ਡੂਮੀਨੀ ਦੀ ਯਾਦ ਦਿਵਾਉਂਦਾ ਹੈ।

-ਸਚਿਨ ਤੇਂਦੁਲਕਰ