ਨਵੀਂ ਦਿੱਲੀ (ਜੇਐੱਨਐੱਨ) : ਦਿੱਲੀ ਕੈਪੀਟਲਜ਼ ਨੇ ਸ਼ਾਰਜਾਹ ਵਿਚ ਖੇਡੇ ਗਏ ਮੈਚ 'ਚ ਰਾਜਸਥਾਨ ਰਾਇਲਜ਼ ਨੂੰ 46 ਦੌੜਾਂ ਨਾਲ ਹਰਾ ਦਿੱਤਾ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਦਿੱਲੀ ਦੇ ਸਿਖ਼ਰਲੇ ਬੱਲੇਬਾਜ਼ਾਂ ਨੂੰ ਰਾਜਸਥਾਨ ਦੀ ਟੀਮ ਨੇ ਜਲਦੀ ਆਊਟ ਕਰ ਦਿੱਤਾ ਪਰ ਕੈਪੀਟਲਜ਼ ਦੀ ਟੀਮ ਦੇ ਹੇਠਲੇ ਬੱਲੇਬਾਜ਼ਾਂ ਨੇ ਦਮ ਦਿਖਾਇਆ ਜਿਸ ਤੋਂ ਬਾਅਦ ਇਸ ਟੀਮ ਨੇ ਤੈਅ 20 ਓਵਰਾਂ 'ਚ ਅੱਠ ਵਿਕਟਾਂ 'ਤੇ 184 ਦੌੜਾਂ ਬਣਾਈਆਂ। ਜਵਾਬ ਵਿਚ ਰਾਜਸਥਾਨ ਦੀ ਟੀਮ 19.4 ਓਵਰਾਂ 'ਚ 138 ਦੌੜਾਂ 'ਤੇ ਆਲ ਆਊਟ ਹੋ ਗਈ। ਦਿੱਲੀ ਦੀ ਟੀਮ

ਵੱਲੋਂ ਮਾਰਕਸ ਸਟੋਈਨਿਸ ਨੇ ਸ਼ਾਨਦਾਰ ਹਰਫ਼ਨਮੌਲਾ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਪਹਿਲਾਂ 30 ਗੇਂਦਾਂ 'ਤੇ ਚਾਰ ਛੱਕਿਆਂ ਦੀ ਮਦਦ ਨਾਲ 39 ਦੌੜਾਂ ਬਣਾਈਆਂ। ਇਸ ਤੋਂ ਬਾਅਦ ਗੇਂਦਬਾਜ਼ੀ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਓਵਰਾਂ 'ਚ 17 ਦੌੜਾਂ ਦੇ ਕੇ ਦੋ ਖਿਡਾਰੀਆਂ ਨੂੰ ਆਊਟ ਕੀਤਾ। ਸਪਿੰਨ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਨੂੰ ਇਸ ਮੁਕਾਬਲੇ ਤੋਂ ਬਾਅਦ ਮੈਨ ਆਫ ਦ ਮੈਚ ਐਲਾਨਿਆ ਗਿਆ।