ਜੇਐੱਨਐੱਨ, ਚੰਡੀਗੜ੍ਹ : ਚੇਨਈ 'ਚ ਪਲੇਟ ਗੁਰੱਪ ਦੀ ਖੇਡੀ ਜਾ ਰਹੀ ਸੱਯਦ ਮੁਸ਼ਤਾਕ ਅਲੀ ਟੀ-20 ਟਰਾਫੀ 'ਚ ਚੰਡੀਗੜ੍ਹ ਨੂੰ ਨਾਗਾਲੈਂਡ ਖ਼ਿਲਾਫ਼ ਰੱਦ ਮੈਚ ਕਾਰਨ ਵੰਡੇ ਗਏ ਦੋ-ਦੋ ਅੰਕਾਂ ਨਾਲ ਸਬਰ ਕਰਨਾ ਪਿਆ। ਗੁਰੂ ਨਾਨਕ ਕਾਲਜ ਸਟੇਡੀਅਮ 'ਚ ਖੇਡੇ ਜਾਣ ਵਾਲੇ ਮੈਚ ਨੂੰ ਅਧਿਕਾਰਕ ਤੌਰ 'ਤੇ ਰੱਦ ਕਰਾਰ ਦਿੱਤਾ ਗਿਆ। ਐਤਵਾਰ ਰਾਤ ਹੋਈ ਬਾਰਿਸ਼ ਕਾਰਨ ਸਵੇਰੇ ਤੋਂ ਹੀ ਆਊਟਫੀਲਡ ਨੂੰ ਸੁਕਾਉਣ ਦਾ ਕੰਮ ਚੱਲਦਾ ਰਿਹਾ ਪਰ ਅੰਤ ਤਕ ਮੈਦਾਨ 'ਚ ਖੇਡ ਮੁਮਕਿਨ ਨਹੀਂ ਹੋ ਸਕੀ।

ਉਧਰ, ਚੇਨਈ 'ਚ ਖੇਡੇ ਗਏ ਹੋਰ ਤਿੰਨ ਮੈਚਾਂ 'ਚ ਮਣੀਪੁਰ ਨੇ ਮੇਘਾਲਿਆ ਨੂੰ ਛੇ ਵਿਕਟਾਂ ਨਾਲ ਹਰਾਇਆ, ਜਦੋਂਕਿ ਬਿਹਾਰ ਨੇ ਅਰੁਣਾਚਲ ਪ੍ਰਦੇਸ਼ 'ਤੇ 18 ਦੌੜਾਂ ਦੀ ਜਿੱਤ ਦਰਜ ਕੀਤੀ। ਸਿੱਕਿਮ ਨੇ ਇਕਤਰਫ਼ਾ ਮੁਕਾਬਲੇ 'ਚ ਮਿਜੋਰਮ ਨੂੰ 10 ਵਿਕਟਾਂ ਨਾਲ ਮਾਤ ਦਿੱਤੀ। ਚੰਡੀਗੜ੍ਹ ਦਾ ਅਗਲਾ ਮੁਕਾਬਲਾ 13 ਜਨਵਰੀ ਨੂੰ ਮੁਰੂਗੱਪਾ ਗਰਾਊਂਡ 'ਤੇ ਮਨੀਪੁਰ ਨਾਲ ਹੋਵੇਗਾ।

ਕੌਮੀ ਟੀਮ 'ਚ ਚੰਡੀਗੜ੍ਹ ਦਾ ਘਟੋ-ਘੱਟ ਇਕ ਖਿਡਾਰੀ ਹੋਵੇ : ਚੇਤਨ ਸ਼ਰਮਾ

ਯੂਟੀ ਕ੍ਰਿਕਟ ਐਸੋਸੀਏਸ਼ਨ ਦੀ ਸਲਾਨਾ ਜਨਰਲ ਮੀਟਿੰਗ 'ਚ ਨੈਸ਼ਨਲ ਸਿਲੈਕਸ਼ਨ ਕਮੇਟੀ ਦੇ ਨਵੇਂ ਚੁਣੇ ਗਏ ਚੇਅਰਮੈਨ ਚੇਤਨ ਸ਼ਰਮਾ ਨੇ ਯੂਟੀ ਕ੍ਰਿਕਟ ਐਸੋਸੀਏਸ਼ਨ ਦੀ ਏਜੀਐੱਮ 'ਚ ਇੱਛਾ ਪ੍ਰਗਟਾਈ ਕਿ ਭਾਰਤੀ ਕੌਮੀ ਟੀਮ 'ਚ ਘਟੋ-ਘੱਟ ਇਕ ਖਿਡਾਰੀ ਚੰਡੀਗੜ੍ਹ ਦਾ ਹੋਵੇ ਜਿਸ ਨਾਲ ਕਪਿਲ ਦੇਵ ਵੱਲੋਂ ਚੰਡੀਗੜ੍ਹ ਦੇ ਕ੍ਰਿਕਟ ਟੈਲੇਂਟ ਦੀ ਪ੍ਰੰਪਰਾ ਕਾਇਮ ਰੱਖੀ ਜਾ ਸਕੇ। ਇੰਦੌਰ 'ਚ ਸੱਯਦ ਮੁਸ਼ਤਾਕ ਅਲੀ ਟੀ-20 ਟਰਾਫੀ ਮੈਚਾਂ ਵਿਚਾਲੇ ਵੈਬੀਨਾਰ 'ਚ ਸ਼ਰਮਾ ਨੇ ਕਿਹਾ ਕਿ ਇਸ ਗੱਲ 'ਚ ਕੋਈ ਦੋ ਰਾਇ ਨਹੀਂ ਕਿ ਚੰਡੀਗੜ੍ਹ ਦੇ ਖਿਡਾਰੀਆਂ ਨੇ ਹਰ ਖੇਡ 'ਚ ਆਪਣੇ ਹੁਨਰ ਦਾ ਲੋਹਾ ਮਨਵਾਇਆ ਹੈ। ਅਜਿਹੇ 'ਚ ਕੌਮੀ ਕ੍ਰਿਕਟ ਟੀਮ 'ਚ ਇਕ ਖਿਡਾਰੀ ਚੰਡੀਗੜ੍ਹ ਦਾ ਜ਼ਰੂਰ ਹੋਣਾ ਚਾਹੀਦਾ ਹੈ।

ਜਲਦ ਹੀ ਗੁਆਂਢੀ ਕ੍ਰਿਕਟ ਐਸੋਸੀਏਸ਼ਨਾਂ ਨਾਲ ਹੋਣਗੇ ਦੋਸਤਾਨਾ ਮੁਕਾਬਲੇ

ਯੂਟੀਸੀਏ ਪ੍ਰਰੈਜ਼ੀਡੈਂਟ ਸੰਜੇ ਟੰਡਨ ਨੇ ਆਪਣੇ ਸੰਬੋਧਨ 'ਚ ਪਿਛਲੇ ਸੀਜ਼ਨ ਦੀਆਂ ਉਪਲਬਧੀਆਂ 'ਤੇ ਰੋਸ਼ਨੀ ਪਾਉਂਦੇ ਹੋਏ ਕਿਹਾ ਕਿ ਯੂਟੀਸੀਏ ਦੇ ਸਾਰੇ ਸੱਤਾਂ ਫਾਰਮੇਟਸ ਦੀਆਂ ਟੀਮਾਂ ਕੌਮੀ ਪੱਧਰ 'ਤੇ ਬਾਖੂਬੀ ਪਛਾਣ ਬਣਾ ਚੁੱਕੀਆਂ ਹਨ ਜਿਸ ਨੂੰ ਹੁਣ ਹੋਰ ਨਿਖਾਰਨ ਦੀ ਜ਼ਰੂਰਤ ਹੈ। ਇਸ ਦਿਸ਼ਾ 'ਚ ਉਹ ਗੁਆਂਢੀ ਕ੍ਰਿਕਟ ਐਸੋਸੀਏਸ਼ਨਾਂ ਨਾਲ ਜਲਦ ਹੀ ਦੋਸਤਾਨਾ ਮੈਚਾਂ ਦੀ ਸੀਰੀਜ਼ ਸ਼ੁਰੂ ਕਰਨਗੇ, ਜਿਸ ਨਾਲ ਖਿਡਾਰੀਆਂ ਦੀ ਖੇਡ ਨਿਖਰ ਸਕੇ। ਸਿਲੈਕਸ਼ਨ ਕਮੇਟੀ ਤੇ ਯੂਟੀਸੀਏ ਦੀ ਟੈਲੇਂਟ ਹੰਟ ਕਮੇਟੀ ਜਲਦ ਪ੍ਰਰਾਪਤ 352 ਰਜਿਸਟ੍ਰੇਸ਼ਨਸ 'ਚੋਂ ਟੈਲੇਂਟ ਤਰਾਸ਼ੇਗੀ।