ਚੇਨਈ (ਪੀਟੀਆਈ) : ਆਸਟ੍ਰੇਲੀਆ ਖ਼ਿਲਾਫ਼ ਉਸ ਦੇ ਘਰ ਵਿਚ 2-1 ਨਾਲ ਟੈਸਟ ਸੀਰੀਜ਼ ਜਿੱਤਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਤੇ ਹਰਫ਼ਨਮੌਲਾ ਵਾਸ਼ਿੰਗਟਨ ਸੁੰਦਰ ਸ਼ੁੱਕਰਵਾਰ ਨੂੰ ਵਾਪਿਸ ਦੇਸ਼ ਪਰਤ ਆਏ ਹਨ। ਸੂਬਾਈ ਸਰਕਾਰ ਦੇ ਨਿਯਮਾਂ ਮੁਤਾਬਕ ਤਾਮਿਲਨਾਡੂ ਦੇ ਇਹ ਦੋਵੇਂ ਖਿਡਾਰੀ ਛੇ ਦਿਨ ਤਕ ਕੁਆਰੰਟਾਈਨ ਵਿਚ ਰਹਿਣਗੇ। ਅਸ਼ਵਿਨ ਤੇ ਸੁੰਦਰ ਨੂੰ ਪੰਜ ਫਰਵਰੀ ਤੋਂ ਚੇਨਈ ਵਿਚ ਇੰਗਲੈਂਡ ਖ਼ਿਲਾਫ਼ ਸ਼ੁਰੂ ਹੋ ਰਹੀ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਦੋ ਮੈਚਾਂ ਲਈ ਭਾਰਤੀ ਟੀਮ ਵਿਚ ਥਾਂ ਦਿੱਤੀ ਗਈ ਹੈ। ਕਪਤਾਨ ਅਜਿੰਕੇ ਰਹਾਣੇ ਤੇ ਰੋਹਿਤ ਸ਼ਰਮਾ ਸਮੇਤ ਭਾਰਤੀ ਟੀਮ ਦੇ ਕਈ ਹੋਰ ਮੈਂਬਰ ਵੀਰਵਾਰ ਨੂੰ ਵਾਪਿਸ ਦੇਸ਼ ਮੁੜੇ ਸਨ।