ਅਭਿਸ਼ੇਕ ਤਿ੍ਪਾਠੀ, ਅਹਿਮਦਾਬਾਦ : ਅਜਿਹਾ ਲੱਗ ਰਿਹਾ ਹੈ ਕਿ ਕ੍ਰਿਕਟ ਜਗਤ ਵਿਚ ਸਪਿੰਨ ਟ੍ਰੈਕ ਤੋਂ ਇਲਾਵਾ ਚਰਚਾ ਦੀ ਕੋਈ ਚੀਜ਼ ਹੀ ਨਹੀਂ ਬਚੀ ਹੈ। ਨਾ ਕੋਈ ਬੱਲੇਬਾਜ਼ ਦੇ ਡਿਫੈਂਸ ਦੀ ਗੱਲ ਕਰ ਰਿਹਾ ਹੈ ਤੇ ਨਾ ਕੋਈ ਇੰਗਲਿਸ਼ ਟੀਮ ਦੇ ਖ਼ਰਾਬ ਪ੍ਰਦਰਸ਼ਨ ਦੀ। ਕੁਝ ਹੱਦ ਤਕ ਭਾਰਤੀ ਕਪਤਾਨ ਵਿਰਾਟ ਕੋਹਲੀ ਉੱਪ ਕਪਤਾਨ ਅਜਿੰਕੇ ਰਹਾਣੇ ਤੇ ਰਵੀਚੰਦਰਨ ਅਸ਼ਵਿਨ ਦੇ ਤਰਕ ਠੀਕ ਸਾਬਿਤ ਹੋ ਰਹੇ ਹਨ ਕਿ ਜਦ ਭਾਰਤੀ ਟੀਮ ਨੂੰ ਵਿਦੇਸ਼ ਵਿਚ ਗਿੱਲੀ ਤੇ ਘਾਹ ਵਾਲੀ ਵਿਕਟ ਮਿਲਦੀ ਹੈ ਤਦ ਕੋਈ ਕੁਝ ਨਹੀਂ ਕਹਿੰਦਾ। ਤਦ ਸਾਰੇ ਭਾਰਤੀ ਟੀਮ ਦੀਆਂ ਕਮਜ਼ੋਰੀਆਂ 'ਤੇ ਗੱਲ ਕਰਦੇ ਹਨ ਤੇ ਇਸ ਵਾਰ ਸਾਰਾ ਫੋਕਸ ਨਰਿੰਦਰ ਮੋਦੀ ਸਟੇਡੀਅਮ ਦੀ ਪਿੱਚ 'ਤੇ ਕਿਉਂ ਜਾ ਟਿਕਿਆ ਹੈ।

ਭਾਰਤੀ ਟੀਮ ਚਾਰ ਮੈਚਾਂ ਦੀ ਸੀਰੀਜ਼ ਵਿਚ 2-1 ਨਾਲ ਅੱਗੇ ਚੱਲ ਰਹੀ ਹੈ ਤੇ ਜੇ ਉਹ ਆਖ਼ਰੀ ਟੈਸਟ ਡਰਾਅ ਵੀ ਕਰਵਾ ਲੈਂਦੀ ਹੈ ਤਾਂ ਜੂਨ ਵਿਚ ਲਾਰਡਜ਼ ਵਿਚ ਹੋਣ ਵਾਲੇ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਨਿਊਜ਼ੀਲੈਂਡ ਨਾਲ ਭਿੜੇਗੀ। ਹਾਲਾਂਕਿ ਇਹ ਵੀ ਤੈਅ ਹੈ ਕਿ ਭਾਰਤੀ ਟੀਮ ਸਿਰਫ਼ ਡਰਾਅ ਨਾਲ ਸਬਰ ਨਹੀਂ ਕਰੇਗੀ ਤੇ ਹਮਲਾਵਰ ਤਰੀਕੇ ਨਾਲ ਜਿੱਤ ਵੱਲ ਜਾਵੇਗੀ ਜਿਵੇਂ ਉਸ ਨੇ ਆਸਟ੍ਰੇਲੀਆ ਵਿਚ ਕੀਤਾ ਸੀ। ਹਾਲਾਂਕਿ ਇੰਗਲੈਂਡ ਦੀ ਟੀਮ ਨੇ ਬੁੱਧਵਾਰ ਨੂੰ ਬਹੁਤ ਸਖ਼ਤ ਅਭਿਆਸ ਕੀਤਾ ਤੇ ਉਹ ਭਾਰਤੀ ਟੀਮ ਵਾਂਗ ਆਖ਼ਰੀ ਮੈਚ ਵਿਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ ਹੈ।

ਦੋਵਾਂ ਟੀਮਾਂ 'ਚ ਸ਼ਾਮਲ ਖਿਡਾਰੀ

ਭਾਰਤ

ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਅੰਜਿਕੇ ਰਹਾਣੇ, ਰਿਸ਼ਭ ਪੰਤ, ਵਾਸ਼ਿੰਗਟਨ ਸੁੰਦਰ, ਰਵੀਚੰਦਰਨ ਅਸ਼ਵਿਨ, ਅਕਸ਼ਰ ਪਟੇਲ, ਇਸ਼ਾਂਤ ਸ਼ਰਮਾ, ਉਮੇਸ਼ ਯਾਦਵ, ਮੁਹੰਮਦ ਸਿਰਾਜ, ਰਿੱਧੀਮਾਨ ਸਾਹਾ, ਮਯੰਕ ਅਗਰਵਾਲ, ਹਾਰਦਿਕ ਪਾਂਡਿਆ, ਕੁਲਦੀਪ ਯਾਦਵ ਤੇ ਲੋਕੇਸ਼ ਰਾਹੁਲ।

ਇੰਗਲੈਂਡ

ਜੋ ਰੂਟ (ਕਪਤਾਨ), ਜੇਮਜ਼ ਐਂਡਰਸਨ, ਜੋਫਰਾ ਆਰਚਰ, ਜਾਨੀ ਬੇਰਸਟੋ, ਡਾਮ ਬੇਸ, ਸਟੂਅਰਟ ਬਰਾਡ, ਰੋਰੀ ਬਰਨਜ਼, ਜੈਕ ਕ੍ਰਾਲੇ, ਬੇਨ ਫੋਕਸ, ਡੈਨ ਲਾਰੇਂਸ, ਜੈਕ ਲੀਚ, ਓਲੀ ਪੋਪ, ਡਾਮ ਸਿਬਲੇ, ਬੇਨ ਸਟੋਕਸ, ਓਲੀ ਸਟੋਨ, ਕ੍ਰਿਸ ਵੋਕਸ ਤੇ ਮਾਰਕ ਵੁਡ।