ਜੇਐੱਨਐੱਨ, ਨਵੀਂ ਦਿੱਲੀ : Zomato ਦੇ IPO ਨੂੰ ਵੀ ਦੂਜੇ ਆਫਰ ਦੀ ਤਰ੍ਹਾਂ ਵਧੀਆ ਰਿਸਪਾਂਸ ਮਿਲਿਆ ਹੈ। ਹੁਣ ਇਸ ਦੇ ਸ਼ੇਅਰਾਂ ਦਾ ਅਲਾਟਮੈਂਟ ਵੀ ਪੂਰਾ ਹੋ ਗਿਆ ਹੈ। 9400 ਕਰੋੜ ਰੁਪਏ ਦੇ ਕੰਪਨੀ ਦੇ IPO 38 ਗੁਣਾ ਜ਼ਿਆਦਾ ਐਪਲੀਕੇਸ਼ਨਾਂ ਮਿਲੀਆਂ। ਜਦ IOP ਖੁੱਲ੍ਹਿਆ ਸੀ ਤਾਂ ਖੁਦਰਾ ਨਿਵੇਸ਼ਕਾਂ ਨੇ ਆਪਣੇ ਲਈ ਹਿੱਸੇ ਦੇ ਮੁਕਾਬਲੇ 7.45 ਗੁਣਾ ਜ਼ਿਆਦਾ ਐਪਲੀਕੇਸ਼ਨ ਦਿੱਤੀਆਂ।

ਗੈਰ-ਸੰਸਥਾਗਤ ਨਿਵੇਸ਼ਕ ਨੇ ਆਪਣੇ ਹਿੱਸੇ ਦੀਆਂ 35 ਗੁਣਾ ਜ਼ਿਆਦਾ ਐਪਲੀਕੇਸ਼ਨਾਂ ਦਿੱਤੀਆਂ, ਜਦਕਿ ਯੋਗ ਸੰਸਥਾਗਤ ਖ਼ਰੀਦਦਾਰਾਂ ਨੇ ਆਪਣੇ ਲਈ 54 ਗੁਣਾ ਜ਼ਿਆਦਾ ਐਪਲੀਕੇਸ਼ਨਾਂ ਦਿੱਤੀਆਂ। Zomato ਦੇ IPO ਲਈ Link Intime India Private Ltd ਰਜਿਸਟ੍ਰਾਰ ਸੀ। ਨਿਵੇਸ਼ਕ ਇਸ ਦੀ ਵੈੱਬਸਾਈਟ ’ਤੇ ਵੀ ਅਲਾਟਮੈਂਟ ਸਟੇਟਸ ਚੈੱਕ ਕਰ ਸਕਦੇ ਹਨ।


IPO ਸ਼ੇਅਰ ਅਲਾਟਮੈਂਟ

ਜਿਨ੍ਹਾਂ ਨਿਵੇਸ਼ਕਾਂ ਨੂੰ ਇਨ੍ਹਾਂ IPO ’ਚ ਸ਼ੇਅਰ ਅਲਾਟ ਹੋਏ ਹਨ ਉਹ DEMAT ਅਕਾਊਂਟ ’ਚ ਚੈੱਕ ਕਰ ਸਕਦੇ ਹਨ। ਇਸ ਦੇ ਇਲਾਵਾ ਇਕ ਹੋਰ ਤਰੀਕਾ ਹੈ।


ਦੂਜਾ ਤਰੀਕਾ

- IPO ਦੇ ਰਜਿਸਟ੍ਰਾਰ ASBA ਦੀ ਵੈੱਸਬਾਈਟ ’ਤੇ ਜਾਓ।

- ਆਪਣੇ IPO ਨੂੰ ਸਲੈਕਟ ਕਰੋ।

- ਐਪਲੀਕੇਸ਼ਨ ਨੰਬਰ ਦੇ ਰਹੇ ਹੋ ਤਾਂ ASBA ਜਾਂ CDSL ਸਲੈਕਟ ਕਰੋ ਤੇ ਐਪਲੀਕੇਸ਼ਨ ਨੰਬਰ ਐਂਟਰ ਕਰੋ।

- DPID ਜਾਂ Client ID ਦੇ ਰਹੇ ਹੋ ਤਾਂ ਡਿਪੋਜਡਿਟਰੀ ’ਚ NSDL ਜਾਂ CDSL ਸਲੈਕਟ ਕਰੋ ਤੇ DPID ਜਾਂ Client ID ਐਂਟਰ ਕਰੋ।

- PAN ਸਲੈਕਟ ਕਰ ਰਹੇ ਹੋ ਤਾਂ ਉਸ ਨੂੰ ਭਰੋ। ਸ਼ੇਅਰ ਸਟੇਟਸ ਦਿੱਤਾ ਜਾਵੇਗਾ।


BSE ਵੈੱਬਸਾਈਟ ’ਤੇ ਇਸ ਤਰ੍ਹਾਂ ਕਰੋ ਚੈੱਕ

www.bseindia.com’ਤੇ ਜਾਓ।

- ਫਿਰ ਇਸ਼ੂ ਟਾਈਪ ’ਚ Equity ਸਲੈਕਟ ਕਰੋ।

- ਇਸ਼ੂ ਦੇ ਨਾਮ ’ਚ ਆਪਣੇ ਸ਼ੇਅਰ ਨੂੰ ਚੁਣੋ।

- ਐਪਲੀਕੇਸ਼ਨ ਨੰਬਰ ’ਤੇ ਪੈਨ ਭਰਨ ਤੋਂ ਬਾਅਦ Search ਬਟਨ ’ਤੇ ਕਲਿੱਕ ਕਰੋ।

Posted By: Sarabjeet Kaur