ਕਿਸੇ ਨੇ ਨਹੀਂ ਸੋਚਿਆ ਹੋਵੇਗਾ ਕਿ ਭਾਰਤ ਸਟਾਰਟਅਪ ਕੰਪਨੀ ਜ਼ੋਮੈਟੋ ਸ਼ੇਅਰ ਬਾਜ਼ਾਰ ਵਿਚ ਉਤਰਦੇ ਹੀ ਟਾਟਾ ਮੋਟਰਜ਼ ਤੇ ਕੋਲ ਇੰਡੀਆ ਵਰਗੀਆਂ ਸਥਾਪਤ ਕੰਪਨੀਆਂ ਨੂੰ ਵੀ ਪਛਾੜ ਦੇਵੇਗੀ। ਸ਼ੇਅਰ ਬਾਜ਼ਾਰ ਵਿਚ ਉਤਰਦੇ ਹੀ 66 ਫੀਸਦ ਦੇ ਵਾਧੇ ਨਾਲ ਜ਼ੋਮੈਟੋ ਲਿਮ. ਦੇ ਸੰਸਥਾਪਕ ਦੀਪਿੰਦਰ ਗੋਇਲ ਨੂੰ ਰਾਤੋ ਰਾਤ ਭਾਰਤ ਦੇ ਨਵੇਂ ਸਟਾਰਟਅਪ ਕਿੰਗ ਨੂੰ ਪੋਸਟਰ ਬੁਆਏ ਬਣਾ ਦਿੱਤਾ। ਸ਼ੇਅਰ ਬਾਜ਼ਾਰ ਵਿਚ ਉਤਰਦੇ ਹੀ ਜ਼ੋਮੈਟੋ ਦੀ ਕੀਮਤ ਇਕ ਬਿਲੀਅਨ ਡਾਲਰ ਦੀ ਲੰਬੀ ਛਾਲ ਲਗਾ ਗਈ।

ਗੋਇਲ ਦੀ ਜੋਮੈਟੋ ’ਚ 4.7 ਫੀਸਦ ਹਿੱਸੇਦਾਰੀ

ਬਲੂਮਬਰਗ ਬਿਲੀਅਨਰਜ਼ ਇੰਡੈਕਸ ਮੁਤਾਬਕ ਜ਼ੋਮੈਟੋ ਵਿਚ ਉਨ੍ਹਾਂ ਦੀ ਮੌਜੂਦਾ 4.7 ਫੀਸਦ ਹਿੱਸੇਦਾਰੀ ਦੇ ਆਧਾਰ ’ਤੇ ਗੋਇਲ ਦੀ ਕੀਮਤ 65 ਕਰੋੜ ਡਾਲਰ ਹੈ। ਉਨ੍ਹਾਂ ਕੋਲ 368 ਮਿਲੀਅਨ ਤੋਂ ਜ਼ਿਆਦਾ ਆਪਸ਼ਨ ਹੈ, ਜੋ ਅਗਲੇ ਛੇ ਸਾਲਾਂ ਲਈ ਹੈ। ਜੇ ਉਸ ਇਸ ਦੀ ਵਰਤੋਂ ਕਰਦੇ ਹਨ ਤਾਂ ਕੰਪਨੀ ਵਿਚ ਉਨ੍ਹਾਂ ਦੀ ਹਿੱਸੇਦਾਰੀ ਲਗਪਗ ਦੁੱਗਣੀ ਹੋ ਜਾਵੇਗੀ, ਜਿਸ ਦਾ ਹੁਣ ਬਾਜ਼ਾਰ ਪੂੰਜੀਕਰਣ 13.3 ਬਿਲੀਅਨ ਡਾਲਰ ਹੈ। ਹਾਲਾਂਕਿ ਉਹ ਭਾਰਤ ਦੇ ਸਭ ਤੋਂ ਅਮੀਰ ਇਨਸਾਨ ਮੁਕੇਸ਼ ਅੰਬਾਨੀ ਦੀ ਕਿਸਮਤ ਤੋਂ ਬਹੁਤ ਪਿਛੇ ਹਨ, ਜਿਲ੍ਹਾਂ ਦੀ ਕੀਮਤ ਲਗਪਗ 80 ਬਿਲੀਅਨ ਡਾਲਰ ਹੈ।

2008 ਵਿਚ ਹੋਈ ਸੀ ਕੰਪਨੀ ਦੀ ਸਥਾਪਨਾ

ਆਈਪੀਓ ਨਾ ਸਿਰਫ ਦੋ ਅਧਿਆਪਕਾਂ ਦੇ ਬੇਟੇ ਗੋਇਲ ਦੀ ਇਕ ਜਿੱਤ ਹੈ, ਜਿਨ੍ਹਾਂ ਨੇ 2008 ਵਿਚ ਆਪਣੀ ਕੰਪਨੀ ਦੀ ਸਥਾਪਨਾ ਕੀਤੀ ਬਲਕਿ ਪ੍ਰਭਾਵ ਅਤੇ ਧਨ ਦੇ ਚਾਹਵਾਨ ਕਈ ਭਾਰਤੀ ਸਟਾਰਟਅਪ ਉੱਦਮੀਆਂ ਲਈ ਵੀ ਇਕ ਸਿੱਖਿਆ ਹੈ। ਭਾਰਤ ਕੋਲ ਦੂਜੀ ਤਿਮਾਹੀ ਵਿਚ ਟੈਕਨਾਲੋਜੀ ਸਟਾਰਟਅਪ ਲਈ 6.3 ਅਰਬ ਡਾਲਰ ਦਾ ਫੰਡਿੰਗ ਅਤੇ ਡੀਲ ਦਾ ਰਿਕਾਰਡ ਸੀ, ਜੋ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਆਬਾਦੀ ਵਾਲੇ ਬਾਜ਼ਾਰ ਵਿਚ ਵਧਦੀ ਵੈਂਚਰ ਕੈਪੀਟਲ ਦੀ ਦਿਲਚਸਪੀ ਨੂੰ ਰੇਖਾਂਕਿਤ ਕਰਦਾ ਹੈ।

ਨਿਵੇਸ਼ਕਾਂ ਵਿਚ ਜੋਮੈਟ ਆਈਪੀਓ ਲੈ ਕੇ ਦਿਖਿਆ ਉਤਸ਼ਾਹ

ਗੋਇਲ ਨੇ ਪਿਛਲੇ ਹਫਤੇ ਹੀ ਇਕ ਬਲਾਗ ਪੋਸਟਿੰਗ ਵਿਚ ਕਿਹਾ,‘ਅੱਜ ਸਾਡੇ ਲਈ ਇਕ ਵੱਡਾ ਦਿਨ ਹੈ ਪਰ ਸਾਨੂੰ ਭਾਰਤ ਦੇ ਸੰਪੂਰਨ ਇੰਟਰਨੈਟ ਈਕੋ ਸਿਸਟਮ ਦੀਆਂ ਅਵਿਸ਼ਵਾਸਯੋਗ ਕੋਸ਼ਿਸ਼ਾਂ ਦੇ ਬਿਨਾਂ ਇਥੇ ਨਹੀਂ ਪਹੁੰਚ ਸਕਦੇ ਸੀ।’ ਜ਼ੋਮੈਟੋ ਸਥਾਨਕ ਪੂੰਜੀ ਬਾਜ਼ਾਰਾਂ ਦਾ ਦੋਹਨ ਕਰਨ ਲਈ ਭਾਰਤੀ ਇੰਟਰਨੈਟ ਯੂਨੀਕਾਰਨ ਦੀ ਪਹਿਲੀ ਪੀੜ੍ਹੀ ਹੈ,ਜੋ ਦੇਸ਼ ਦੇ ਖੁਦਰਾ ਨਿਵੇਸ਼ਕਾਂ ਲਈ ਕਿੲ ਮੌਕੇ ਦੀ ਅਗਵਾਈ ਕਰਦਾ ਹੈ। ਆਈਪੀਓ ਨੇ ਉਸ ਅੰਦਰ ਸ਼ਾਇਦ ਹੀ ਕਦੇ ਦੇਖਿਆ ਗਿਆ ਉਤਸ਼ਾਹ ਪੈਦਾ ਕੀਤਾ। ਕੁਝ ਲੋਕਾਂ ਨੇ ਟਵਿੱਟਰ ’ਤੇ ਸ਼ੇਅਰ ਹਾਸਲ ਕਰਨ ਬਾਰੇ ਕਿਹਾ ਅਤੇ ਮਜ਼ਾਕ ਵਿਚ ਕਿਹਾ ਕਿ ਊਹ ਸਵਿੱਗੀ ਦੇ ਐਪ ਨੂੰ ਆਪਣੇ ਫੋਨ ਤੋਂ ਹਟਾ ਦੇਣਗੇ।

ਆਈਆਈਟੀ ਵਿਚ ਪੀਜ਼ਾ ਆਰਡਰ ਤੋਂ ਸਨ ਨਿਰਾਸ਼

ਗੋਇਲ ਨੂੰ ਪਹਿਲੀ ਵਾਰ ਆਨਲਾਈਨ ਸੇਵਾ ਦਾ ਵਿਚਾਰ ਉਦੋਂ ਆਇਆ, ਜਦੋਂ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਵਿਚ ਗਣਿਤ ਅਤੇ ਕੰਪਿਊਟਰ ਵਿਗਿਆਨ ਦੇ ਵਿਦਿਆਰਥੀ ਦੇ ਰੂਪ ਵਿਚ ਉਹ ਪੀਜ਼ਾ ਆਰਡਰ ਤੋਂ ਖਾਸ ਤੌਰ ’ਤੇ ਨਿਰਾਸ਼ ਹੋਇਆ ਸੀ।

ਗ੍ਰੈਜੂਏਸ਼ਨ ਕਰਨ ਤੋਂ ਬਾਅਦ ਬੈਨ ਐਂਡ ਵਿਚ ਸ਼ਾਮਲ ਹੋਣ ਤੋਂ ਬਾਅਦ ਉਸ ਦਾ ਸੰਕਲਪ ਮਜਬੂਤ ਹੋਇਆ। ਜਿਥੇ ਉਨ੍ਹਾਂ ਨੇ ਕੰਪਨੀ ਦੇ ਕੈਫੇਟੇਰੀਆ ਵਿਚ ਸਹਿਯੋਗੀਆਂ ਨੂੰ ਸੀਮਤ ਮੈਨਿਊ ਨੂੰ ਸਕਿਮਿੰਗ ਕਰਦੇ ਹੋਏ ਅਤੇ ਨੇੜੇ ਦੇ ਰੈਸਟੋਰੈਂਟਾਂ ਵਿਚ ਭੋਜਨ ਬਾਰੇ ਲੰਬੇ ਸਮੇਂ ਤਕ ਗੱਲ ਕਰਦੇ ਦੇਖਿਆ।

ਗੋਇਨ ਨੇ ਪੋਸਟਿੰਗ ਵਿਚ ਕਿਹਾ,‘ਮੈਨੂੰ ਨਹੀਂ ਪਤਾ ਕਿ ਅਸੀਂ ਸਫਲ ਹੋਵਾਂਗੇ ਜਾਂ ਅਸਫ਼ਲ, ਅਸੀਂ ਨਿਸ਼ਚਿਤ ਰੂਪ ਵਿਚ ਹਮੇਸ਼ਾ ਵਾਂਗ ਆਪਣਾ ਬਿਹਤਰ ਦੇਵਾਂਗੇ। ਪਰ ਮੈਨੂੰ ਉਮੀਦ ਹੈ ਕਿ ਉਹ ਤੱਥ ਕਿ ਅਸੀਂ ਇਕੇ ਹਾਂ, ਲੱਖਾਂ ਭਾਰਤੀਆਂ ਦਾ ਵਿਸ਼ਵਾਸ ਸਾਨੂੰ ਪਹਿਲਾਂ ਨਾਲੋਂ ਜ਼ਿਆਦਾ ਵੱਡੇ ਸੁਪਨੇ ਦੇਖਣ ਲਈ ਪ੍ਰੇਰਿਤ ਕਰਦਾ ਹੈ ਅਤੇ ਅਸੀਂ ਜੋ ਸੁਪਨਾ ਦੇਖ ਸਕਦੇ ਹਾਂ ਉਸ ਤੋਂ ਕਿਤੇ ਜ਼ਿਆਦਾ ਅਵਿਸ਼ਵਾਸਯੋਗ ਨਿਰਮਾਣ ਕਰਦੇ ਹਾਂ।

Posted By: Tejinder Thind