ਨਈ ਦੁਨੀਆ, ਨਵੀਂ ਦਿੱਲੀ : EPF ਦੇ ਪੈਸੇ ਨੂੰ ਕਦੋਂ ਕੱਢਿਆ ਜਾ ਸਕਦਾ ਹੈ, ਇਸ ਸਬੰਧੀ ਮੁਲਾਜ਼ਮਾਂ ਦੇ ਦਿਲ 'ਚ ਕਈ ਸਵਾਲ ਹੁੰਦੇ ਹਨ। ਹਰ ਮੁਲਾਜ਼ਮ ਸੋਚਦਾ ਹੈ ਕਿ ਪੈਸੇ ਕੱਢਣ ਨਾਲ ਕੀ ਫਾਇਦਾ ਹੋਵੇਗਾ। ਇਸ ਕਾਰਨ ਉਹ ਲੰਬੇ ਸਮੇਂ ਤਕ ਪੈਸੇ ਕੱਢਦੇ ਨਹੀਂ ਹਨ। ਕੀ ਤੁਹਾਨੂੰ ਪਤਾ ਹੈ ਕਿ ਤੁਹਾਡਾ EPF ਖਾਤਾ ਵੀ ਆਪਣੇ ਆਪ ਬੰਦ ਹੋ ਸਕਦਾ ਹੈ ਜਿਸ ਤੋਂ ਬਾਅਦ PF ਦਾ ਪੈਸਾ ਕੱਢਣਾ ਮੁਸ਼ਕਲ ਭਰਿਆ ਕੰਮ ਹੁੰਦਾ ਹੈ।

ਕਿਸ ਹਾਲਾਤ 'ਚ ਬੰਦ ਹੁੰਦਾ ਹੈ EPF ਅਕਾਊਂਟ :

ਜੇ ਤੁਹਾਡੀ ਕੰਪਨੀ ਬੰਦ ਹੋ ਗਈ ਹੈ ਤੇ ਤੁਸੀਂ ਆਪਣਾ EPF ਦਾ ਪੈਸਾ ਨਵੀਂ ਕੰਪਨੀ 'ਚ ਟ੍ਰਾਂਸਫਰ ਨਹੀਂ ਕਰਵਾਇਆ ਹੈ। ਇਸ ਤੋਂ ਇਲਾਵਾ ਜੇ ਇਸ ਖਾਤੇ 'ਚ 36 ਮਹੀਨਿਆਂ 'ਚ ਕੋਈ ਟ੍ਰਾਂਜੇਕਸ਼ਨ ਨਹੀਂ ਹੁੰਦਾ ਤਾਂ ਤਿੰਨ ਸਾਲ ਬਾਅਦ ਇਹ ਆਪਣੇ ਆਪ ਬੰਦ ਹੋ ਜਾਵੇਗਾ ਤੇ ਇਹ EPF ਦੇ ਨਕਾਰਿਆਂ ਖ਼ਾਤਿਆਂ 'ਚ ਜੁੜ ਜਾਵੇਗਾ। ਇਸ ਤੋਂ ਬਾਅਦ ਤੁਹਾਨੂੰ ਆਪਣੇ ਪੈਸੇ ਕੱਢਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੋਵੇਗਾ। ਤੁਸੀਂ ਆਪਣੇ ਬੈਂਕ ਦੇ ਕੇਵਾਈਸੀ ਦੀ ਮਦਦ ਨਾਲ ਇਹ ਪੈਸਾ ਕੱਢ ਸਕਦੇ ਹੋ ਤੇ ਹੁਣ ਚੰਗੀ ਗੱਲ ਇਹ ਹੈ ਕਿ ਤੁਹਾਨੂੰ ਆਪਣੇ ਨਕਾਰਾ EPF ਖ਼ਾਤੇ 'ਤੇ ਵਿਆਜ਼ ਵੀ ਮਿਲਦਾ ਹੈ।

ਨਕਾਰਾ ਖ਼ਾਤਾ :

ਜਿਨ੍ਹਾਂ ਪ੍ਰੋਵਿਡੇਂਟ ਖ਼ਾਤਿਆਂ 'ਚ 36 ਮਹੀਨਿਆਂ ਤਕ ਅੰਸ਼ਦਾਨ ਦੀ ਰਾਸ਼ੀ ਜਮ੍ਹਾਂ ਨਹੀਂ ਹੁੰਦੀ ਹੈ, ਉਨ੍ਹਾਂ EPFO ਨਕਾਰਾ ਖ਼ਾਤਿਆਂ ਦੀ ਸ਼੍ਰੇਣੀ 'ਚ ਪਾ ਦਿੰਦਾ ਹੈ। ਪਹਿਲਾਂ ਅਜਿਹੇ ਖ਼ਾਤਿਆਂ 'ਤੇ ਵਿਆਜ ਨਹੀਂ ਮਿਲਦਾ ਸੀ ਪਰ ਈਪੀਐੱਫਓ ਨੇ 2016 'ਚ ਨਿਯਮਾਂ 'ਚ ਬਦਲਾਅ ਕੀਤਾ ਤੇ ਹੁਣ ਅਜਿਹੇ ਖ਼ਾਤਿਆਂ 'ਤੇ ਵੀ ਵਿਆਜ ਮਿਲਦਾ ਹੈ।

ਕੌਣ ਕਰਦਾ ਹੈ ਸਰਟੀਫਾਈਡ?

ਨਿਯਮਾਂ ਮੁਤਾਬਿਕ ਨਕਾਰਾ PF ਖ਼ਾਤਿਆਂ ਦੇ ਕਲੇਮ ਉਸ ਮੁਲਾਜ਼ਮ ਨੂੰ ਨਿਯੁਕੋਤਾ ਸਰਟੀਫਾਈਡ ਕਰਨ ਪਰ ਜੋ ਕੰਪਨੀਆਂ ਬੰਦ ਹੋ ਚੁੱਕੀਆਂ ਹਨ ਤੇ ਕਲੇਮ ਸਰਟੀਫਾਈਡ ਕਰਨ ਲਈ ਕੋਈ ਨਹੀਂ ਹੈ ਉੱਥੇ ਕਲੇਮ KYC ਦਸਤਾਵੇਜ਼ਾਂ ਦੇ ਆਧਾਰ 'ਤੇ ਸਰਟੀਫਾਈਡ ਕੀਤੇ ਜਾ ਸਕਦੇ ਹਨ।

ਇਹ ਦਸਤਾਵੇਜ਼ ਜ਼ਰੂਰੀ :

KYC ਦਸਤਾਵੇਜ਼ਾਂ 'ਚ ਪੈਨ ਕਾਰਡ, ਵੋਟਰ ਆਈਡੈਂਟਿਟੀ ਕਾਰਡ, ਪਾਸਪੋਰਟ, ਰਾਸ਼ਨ ਕਾਰਡ, ESI ਆਈਡੇਂਟਿਟੀ ਕਾਰਡ ਜਾਂ ਡਰਾਈਵਿੰਗ ਲਾਇੰਸੈਂਸ ਸ਼ਾਮਲ ਹੈ। ਇਸ ਤੋਂ ਇਲਾਵਾ ਆਧਾਰ ਕਾਰਡ ਵੀ ਚੱਲ ਸਕਦਾ ਹੈ। ਅਸਿਸਟੈਂਟ ਪ੍ਰੋਵੀਡੈਂਟ ਫੰਡ ਕਮਿਸ਼ਨਰ ਜਾਂ ਦੂਜੇ ਅਧਿਕਾਰੀ ਰਾਸ਼ੀ ਦੇ ਹਿਸਾਬ ਨਾਲ ਇਨ੍ਹਾਂ ਖਾਤਿਆਂ ਤੋਂ ਪੈਸੇ ਕੱਢਣ ਦੀ ਮਨਜ਼ੂਰੀ ਦੇ ਸਕਦੇ ਹਨ।

Posted By: Amita Verma