ਨਵੀਂ ਦਿੱਲੀ, ਜੇਐੱਨਐੱਨ : ਤਿਉਹਾਰੀ ਸੀਜ਼ਨ 'ਚ ਉਪਭੋਗਤਾ ਮੰਗ 'ਚ ਇਜ਼ਾਫੇ ਲਈ ਵੱਖ-ਵੱਖ ਕੰਪਨੀਆਂ ਕਈ ਤਰ੍ਹਾਂ ਦੇ ਆਕਰਸ਼ਕ ਡਿਸਕਾਊਂਟ ਤੇ ਕੈਸ਼ਬੈਕ ਆਫਰ ਪੇਸ਼ ਕਰ ਰਹੀ ਹੈ। ਇਸ ਮਾਮਲੇ 'ਚ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (National Payments Corporation of India) (ਐੱਨਪੀਸੀਆਈ) ਵੀ ਕਿਸੇ ਨਾਲ ਪਿੱਛੇ ਨਹੀਂ ਹੈ। ਕੰਪਨੀ ਨੇ 'RuPay Festive Carnival' ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ। ਇਸ ਮੁਹਿੰਮ ਦੇ ਤਹਿਤ ਕੰਪਨੀ ਰੂਪੇ ਕਾਰਡ ਯੂਜ਼ਰਜ਼ ਨੂੰ ਕਈ ਤਰ੍ਹਾਂ ਦੇ ਲਾਭ ਤੇ ਆਕਰਸ਼ਕ ਛੋਟ ਉਪਬਲਧ ਕਰਵਾਏਗੀ। ਐੱਨਪੀਸੀਆਈ ਵੱਲੋਂ ਜਾਰੀ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ ਗਿਆ ਹੈ ਕਿ ਰੂਪੇ ਕਾਰਡ ਧਾਰਕਾਂ ਨੂੰ Health, fitness, education, e-commerce ਜਿਹੀਆਂ ਸ਼੍ਰੇਣੀਆਂ 'ਚ ਆਕਰਸ਼ਕ ਆਫਰ ਮਿਲਣਗੇ।


ਇਸ ਪ੍ਰੈੱਸ ਰਿਲੀਜ਼ ਮੁਤਾਬਕ ਰੂਪੇ ਕਾਰਡਧਾਰਕਾਂ ਨੂੰ ਡਾਈਨਿੰਗ ਨਾਲ ਫੂਡ ਡਿਲੀਵਰੀ, ਸ਼ਾਪਿੰਗ, Entertainment, Wellness, Pharmacy ਤੇ ਹੋਰ ਸ਼੍ਰੇਣੀਆਂ 'ਚ ਵੀ ਕਾਫੀ ਚੰਗੇ ਆਫਰ ਮਿਲਣਗੇ। ਐੱਨਪੀਸੀਆਈ ਨੇ ਕਿਹਾ ਹੈ ਕਿ 'RuPay Festive Carnival' ਦੌਰਾਨ RuPay ਕਾਰਡ ਧਾਰਕਾਂ ਨੂੰ 600 ਤੋਂ ਜ਼ਿਆਦਾ ਆਫਰ ਮਿਲਣਗੇ। ਇਸ ਨਾਲ ਉਹ ਵੱਡੇ, ਸਥਾਨ ਤੇ ਲੋਕਲ ਬ੍ਰਾਂਡ ਤੋਂ ਸ਼ਾਪਿੰਗ ਦੌਰਾਨ ਜ਼ਿਆਦਾ ਬਚਤ ਕਰ ਸਕਣਗੇ।


ਐੱਨਪੀਸੀਆਈ ਦਾ ਕਹਿਣਾ ਹੈ ਕਿ ਇਸ Carnival ਦਾ ਟੀਚਾ ਕਰੋੜਾਂ ਯੂਜ਼ਰਜ਼ ਨੂੰ ਸੁਰੱਖਿਅਤ, Contactless ਤੇ ਕੈਸ਼ਲੇਸ ਭੁਗਤਾਨ ਦੀ ਸਹੂਲਤ ਉਪਲਬਧ ਕਰਵਾਉਣਾ ਹੈ। ਨਾਲ ਹੀ ਸ਼ਾਪਿੰਗ ਨੂੰ ਲੈ ਕੇ ਉਨ੍ਹਾਂ ਦੇ ਓਵਰ ਆਲ ਅਨੁਭਵ ਨੂੰ ਬਿਹਤਰ ਕਰਨਾ ਹੈ। ਇਸ ਪ੍ਰੈੱਸ ਰਿਲੀਜ਼ ਮੁਤਾਬਕ ਰੁਪੇ ਕਾਰਡ ਧਾਰਕ ਅਮੇਜਨ (Rupay card holder amazon) Swiggy, samsung, Myntra, Ajio, Flipkart, Shoppers Stop, Lifestyle, Bata, Hamleys, ਆਦਿ ਤੋਂ ਸ਼ਾਪਿੰਗ 'ਤੇ 10-65 ਫ਼ੀਸਦੀ ਤਕ ਦਾ ਡਿਸਕਾਊਂਟ ਹਾਸਲ ਕਰ ਸਕਦੇ ਹਨ।

Posted By: Rajnish Kaur