ਨਵੀਂ ਦਿੱਲੀ : ਜੇਕਰ ਤੁਸੀਂ ਨੌਕਰੀਪੇਸ਼ੀ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੈ। ਆਪਣੇ EPF (ਕਰਮਚਾਰੀ ਭਵਿੱਖ ਨਿਧੀ) ਖਾਤੇ 'ਚੋਂ ਤੁਸੀਂ ਮੈਚਿਓਰਟੀ ਤੋਂ ਬਾਅਦ ਜਾਂ ਜ਼ਰੂਰਤ ਪੈਣ 'ਤੇ (ਨਿਯਮ ਅਨੁਸਾਰ) ਪਹਿਲਾਂ ਵੀ ਪੈਸਿਆਂ ਦੀ ਨਿਕਾਸੀ ਕਰ ਸਕਦੇ ਹੋ। ਇਸ ਲਈ ਤੁਹਾਡੇ ਕੋਲ ਯੂਨੀਵਰਸਲ ਅਕਾਊਂਟ ਨੰਬਰ (UAN) ਹੋਣਾ ਚਾਹੀਦੈ। ਪਰ ਕਈ ਲੋਕ ਹਾਲੇ ਵੀ ਅਜਿਹੇ ਹਨ ਜਿਨ੍ਹਾਂ ਕੋਲ UAN ਨਹੀਂ ਹੈ। ਹੁਣ ਸਵਾਲ ਉੱਠਦਾ ਹੈ ਕਿ ਬਿਨਾਂ UAN ਵਾਲੇ ਲੋਕ ਆਪਣੇ EPF ਅਕਾਊਂਟ ਤੋਂ ਪੈਸੇ ਕਿਵੇਂ ਕਢਵਾਉਣ? ਹਾਲਾਂਕਿ, ਉਨ੍ਹਾਂ ਲਈ ਇਕ ਰਾਹ ਹੈ। ਅੱਜ ਅਸੀਂ ਤੁਹਾਨੂੰ ਵਿਸਤਾਰ ਨਾਲ ਦੱਸਾਂਗੇ ਕਿ ਬਿਨਾਂ UAN ਦੇ EPF ਤੋਂ ਤੁਸੀਂ ਕਿਵੇਂ ਪੈਸੇ ਕਢਵਾ ਸਕਦੇ ਹੋ...

ਸਰਕਾਰ ਨੇ ਘਟਾਈਆਂ GPF ਦੀਆਂ ਵਿਆਜ ਦਰਾਂ, ਜਾਣੋ ਹੁਣ ਕਿੰਨਾ ਮਿਲੇਗਾ ਵਿਆਜ

ਕਦੋਂ ਕਢਵਾ ਸਕਦੇ ਹੋ EPF 'ਚੋਂ ਪੈਸੇ

ਤੁਸੀਂ ਆਪਣੇ EPF ਖਾਤੇ 'ਚੋਂ ਥੋੜ੍ਹੇ ਜਾਂ ਪੂਰੇ ਪੈਸੇ ਕਢਵਾ ਸਕਦੇ ਹੋ। EPF ਤੋਂ ਤੁਸੀਂ ਪੂਰੇ ਪੈਸੇ ਉਦੋਂ ਕਢਵਾ ਸਕਦੇ ਹੋ ਜਦੋਂ ਤੁਸੀਂ ਰਿਟਾਇਰ ਹੋ ਜਾਂਦੇ ਹੋ ਜਾਂ 2 ਮਹੀਨੇ ਤੋਂ ਜ਼ਿਆਦਾ ਸਮੇਂ ਤਕ ਬੇਰੁਜ਼ਗਾਰ ਰਹਿੰਦੇ ਹੋ। ਬੇਰੁਜ਼ਗਾਰ ਹੋਣ ਦੀ ਸੂਰਤ 'ਚ EPF 'ਚੋਂ ਪੈਸੇ ਕਢਵਾਉਣ ਲਈ ਤੁਹਾਨੂੰ ਕਿਸੇ ਗਜ਼ਟਿਡ ਅਫ਼ਸਰ ਤੋਂ ਇਹ ਸਰਟੀਫਾਈਡ ਕਰਵਾਉਣਾ ਪਵੇਗਾ ਕਿ ਤੁਸੀਂ 2 ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਬੇਰੁਜ਼ਗਾਰ ਹੋ। ਕੁਝ ਖ਼ਾਸ ਹਾਲਾਤ 'ਚ ਤੁਸੀਂ ਆਪਣੇ EPF ਅਕਾਉਂਟ ਤੋਂ ਅੰਸ਼ਕ ਨਿਕਾਸੀ ਕਰ ਸਕਦੇ ਹੋ।

ਇੰਡੀਅਨ ਆਇਲ ਨੇ ਦਿੱਤੀ ਏਅਰ ਇੰਡੀਆ ਨੂੰ ਧਮਕੀ, ਇਸ ਕਾਰਨ ਈਧਨ ਦੀ ਸਪਲਾਈ 'ਚ ਹੋ ਸਕਦੀ ਏ ਕਟੌਤੀ

ਕੁਝ ਅਹਿਮ ਸ਼ਰਤਾਂ ਇਸ ਤਰ੍ਹਾਂ ਹਨ :-

  • ਜੇਕਰ ਕਿਸੇ ਨੇ ਆਪਣੇ ਭਰਾ-ਭੈਣ ਦਾ ਜਾਂ ਫਿਰ ਧੀ-ਪੁੱਤਰ ਦਾ ਵਿਆਹ ਕਰਨਾ ਹੈ ਤਾਂ ਉਹ ਆਪਣੇ PF ਅਕਾਉਂਟ ਤੋਂ ਆਪਣੇ ਹਿੱਸੇ ਦੀ 50 ਫ਼ੀਸਦੀ ਰਕਮ ਤਕ ਦੀ ਨਿਕਾਸੀ ਕਰ ਸਕਦਾ ਹੈ। ਹਾਲਾਂਕਿ, ਇਸ ਲਈ ਉਸ ਨੂੰ ਲਗਾਤਾਰ 7 ਸਾਲ ਤਕ ਨੌਕਰੀ 'ਚ ਹੋਣਾ ਚਾਹੀਦੈ।
  • ਜੇਕਰ ਕਿਸੇ ਨੂੰ ਲਗਾਤਾਰ ਜੌਬ ਕਰਦਿਆਂ 7 ਸਾਲ ਹੋ ਜਾਂਦੇ ਹਨ ਤਾਂ ਉਹ ਆਪਣੇ ਬੱਚਿਆਂ ਦੀ ਸਿੱਖਿਆ ਲਈ ਵੀ EPF ਅਕਾਊਂਟ 'ਚ ਆਪਣੀ ਹਿੱਸੇਦਾਰੀ "ਚੋਂ ਤਿੰਨ ਵਾਰ 50-50 ਫ਼ੀਸਦੀ ਰਕਮ ਵਿਆਜ ਚੁਕਾ ਕੇ ਕਢਵਾ ਸਕਦਾ ਹੈ।
  • ਜੇਕਰ ਤੁਸੀਂ ਨੌਕਰੀ 'ਚ ਲਗਾਤਾਰ ਪੰਜ ਸਾਲ ਪੂਰੇ ਕਰ ਲਏ ਹਨ ਤਾਂ ਘਰ ਦੀ ਖਰੀਦਾਰੀ ਲਈ ਵੀ EPF 'ਚੋਂ ਪੈਸਿਆਂ ਦੀ ਨਿਕਾਸੀ ਕਰ ਸਕਦੇ ਹੋ।
  • ਬਿਨਾਂ UAN ਦੇ EPF ਦੇ ਪੈਸੇ ਕੱਢਣ ਲਈ ਭਰਨਾ ਪਵੇਗਾ ਆਫਲਾਈਨ ਫਾਰਮ : ਜਿਨ੍ਹਾਂ ਲੋਕਾਂ ਕੋਲ ਯੂਨੀਵਰਸਲ ਅਕਾਊਂਟ ਨੰਬਰ (UAN) ਨਹੀਂ ਹੈ ਤਾਂ ਉਹ ਆਨਲਾਈਨ ਵਿਦਡ੍ਰਾਅਲ ਨਹੀਂ ਕਰ ਸਕਦੇ। ਅਜਿਹੇ ਵਿਚ ਉਨ੍ਹਾਂ ਕੋਲ ਇੱਕੋ ਰਸਤਾ ਹੁੰਦਾ ਹੈ ਆਫਲਾਈਨ ਫਾਰਮ ਭਰ ਕੇ EPFO ਆਫਿਸ 'ਚ ਜਮ੍ਹਾਂ ਕਰਵਾਉਣਾ ਅਤੇ ਫਿਰ ਕਲੇਮ ਦੀ ਸੈਟਲਮੈਂਟ ਤਕ ਦਾ ਇੰਤਜ਼ਾਰ ਕਰਨਾ।

ਇੱਥੋਂ ਕਲੇਮ ਫਾਰਮ ਕਰੋ ਡਾਊਨਲੋਡ

ਟ੍ਰੈਫਿਕ ਨਿਯਮ ਤੋੜਨ 'ਤੇ 10 ਗੁਣਾ ਜ਼ਿਆਦਾ ਕੱਟੇਗਾ ਚਲਾਨ, ਬਦਲ ਜਾਣਗੇ 'ਡਰਾਈਵਿੰਗ ਲਾਇਸੈਂਸ' ਦੇ ਨਿਯਮ

ਬਿਨਾਂ UAN ਦੇ EPF ਤੋਂ ਪੈਸੇ ਕਢਵਾਉਣ ਲਈ ਤੁਹਾਨੂੰ ਇਕ ਫਾਰਮ ਡਾਊਨਲੋਡ ਕਰਨਾ ਪਵੇਗਾ। ਇਸ ਲਈ ਤੁਸੀਂ www.epfindia.gov.in/site_en/WhichClaimForm.php ਲਿੰਕ 'ਤੇ ਜਾ ਸਕਦੇ ਹੋ। ਇੱਥੇ ਇਕ ਗੱਲ ਸਮਝਣੀ ਜ਼ਰੂਰੀ ਹੈ ਕਿ ਨਵਾਂ ਕੰਪੋਜ਼ਿਟ ਕਲੇਮ ਫਾਰਮ (ਆਧਾਰ) ਤੁਸੀਂ ਸਬੰਧਤ EPFO ਆਫਿਸ ਨੂੰ ਬਿਨਾਂ ਕੰਪਨੀ ਦੇ ਪ੍ਰਮਾਣਿਤ ਕੀਤੇ ਹੀ ਜਮ੍ਹਾਂ ਕਰਵਾ ਸਕਦੇ ਹੋ। ਤੁਹਾਡੀ ਜਾਣਕਾਰੀ ਲਈ ਇਹ ਵੀ ਦੱਸ ਦੇਈਏ ਕਿ ਜੇਕਰ ਤੁਸੀਂ ਪਾਰਸ਼ਲ ਵਿਦਡ੍ਰਾਲ ਕਰਦੇ ਹੋ ਤਾਂ ਤੁਹਾਨੂੰ ਕਿਸੇ ਤਰ੍ਹਾਂ ਦੇ ਸਰਟੀਫਿਕੇਟ ਜਾਂ ਦਸਤਾਵੇਜ਼ ਫਾਰਮ ਨਾਲ ਦੇਣ ਦੀ ਜ਼ਰੂਰਤ ਨਹੀਂ ਪਵੇਗੀ। ਤੁਸੀਂ ਖ਼ੁਦ ਹੀ ਇਸ ਨੂੰ ਪ੍ਰਮਾਣਿਤ ਕਰ ਸਕਦੇ ਹੋ।

Posted By: Seema Anand