Aadhaar Update : ਮੋਦੀ ਸਰਕਾਰ ਦੀ ਆਧਾਰ ਯੋਜਨਾ ਆਮ ਲੋਕਾਂ ਲਈ ਰਾਹਤ ਭਰੀ ਹੈ। ਇਹ ਸਿਰਫ਼ ਇਕ ਪਲਾਸਟਿਕ ਕਾਰਡ ਨਹੀਂ। ਮੌਜੂਦਾ ਸਮੇਂ ਆਧਾਰ ਕਾਰਡ ਰਾਹੀਂ ਬਹੁਤ ਸਾਰੇ ਕੰਮ ਕੀਤੇ ਜਾਂਦੇ ਹਨ। ਆਧਾਰ ਕਾਰਡ ਨੂੰ PAN, ਮੋਬਾਈਲ ਨੰਬਰ, ਪੀਐੱਫ ਅਕਾਊਂਟ ਤੇ ਬੈਂਕ ਅਕਾਊਂਟ ਨਾਲ ਲਿੰਕ ਕਰਨਾ ਜ਼ਰੂਰੀ ਹੋ ਗਿਆ ਹੈ। ਆਧਾਰ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਇਸ ਵਿਚ ਕਿਸੇ ਵਿਅਕਤੀ ਦੀ ਨਿੱਜੀ ਜਾਣਕਾਰੀ ਦਾ ਪੂਰਾ ਵੇਰਵਾ ਹੈ। ਇਸ ਲਈ ਆਧਾਰ ਨੂੰ ਬੜੇ ਕੰਮ ਦਾ ਦਸਤਾਵੇਜ਼ ਮੰਨਿਆ ਜਾਂਦਾ ਹੈ।

ਆਧਾਰ ਕਾਰਡ ਰਾਹੀਂ ਲੈ ਸਕਦੇ ਹੋ ਪਰਸਨਲ ਲੋਨ

ਤੁਸੀਂ ਆਧਾਰ ਕਾਰਡ ਜ਼ਰੀਏ ਸਿਰਫ਼ ਸਿਮ ਕਾਰਡ ਹੀ ਨਹੀਂ ਜਨਰੇਟ ਕਰਵਾ ਸਕਦੇ ਬਲਕਿ ਲੱਖਾਂ ਰੁਪਏ ਦਾ ਪਰਸਨਲ ਲੋਨ (Personal Loan) ਵੀ ਲੈ ਸਕਦੇ ਹੋ। ਜੇਕਰ ਤੁਸੀਂ ਵੀ ਆਧਾਰ ਕਾਰਡ ਜ਼ਰੀਏ ਪਰਸਨਲ ਲੋਨ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਆਧਾਰ ਕਾਰਡ 'ਚ ਦਿੱਤੀ ਜਾਣਕਾਰੀ ਬਿਲਕੁਲ ਦਰੁਸਤ ਹੋਣੀ ਚਾਹੀਦੀ ਹੈ। ਫਿਰ ਹੀ ਤੁਸੀਂ ਲੋਨ ਲਈ ਅਪਲਾਈ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਸਹੂਲਤ ਦਾ ਲਾਭ ਕਿਵੇਂ ਲੈ ਸਕਦੇ ਹਾਂ।

ਕਿਵੇਂ ਅਪਲਾਈ ਕਰੀਏ?

  • ਜਿਸ ਬੈਂਕ ਤੋਂ ਕਰਜ਼ ਲੈਣਾ ਹੈ, ਉਸ ਦੀ ਵੈੱਬਸਾਈਟ ਜਾਂ ਐਪ 'ਤੇ ਲਾਗਇਨ ਕਰੋ।
  • ਬੈਂਕ ਦੀ ਵੈੱਬਸਾਈਟ 'ਤੇ ਲੋਨ ਦੀ ਆਪਸ਼ਨ 'ਤੇ ਜਾਓ ਤੇ ਪਰਸਨਲ ਲੋਨ 'ਤੇ ਕਲਿੱਕ ਕਰੋ।
  • ਹੁਣ ਚੈੱਕ ਕਰੋ ਕਿ ਕੀ ਤੁਸੀਂ ਪਰਸਨਲ ਲੋਨ ਲਈ ਯੋਗ ਹੋ ਜਾਂ ਨਹੀਂ
  • ਇਕ ਵਾਰ ਜਦੋਂ ਯੋਗਤਾ ਕਨਫਰਮ ਹੋ ਜਾਵੇ ਤਾਂ ਅਪਲਾਈ 'ਤੇ ਟੈਬ ਕਲਿੱਕ ਕਰੋ।
  • ਹੁਣ ਇਕ ਐਪਲੀਕੇਸ਼ਨ ਵਿੰਡੋ ਖੁੱਲ੍ਹੇਗੀ, ਇਸ ਵਿਚ ਆਪਣਾ ਪਰਸਨਲ, ਰੁਜ਼ਗਾਰ ਤੇ ਪੇਸ਼ੇ ਦੀ ਜਾਣਕਾਰੀ ਵਿਸਥਾਰ ਨਾਲ ਦਿਉ।
  • ਏਨਾ ਕੁਝ ਹੋਣ ਤੋਂ ਬਾਅਦ ਬੈਂਕ ਮੁਲਾਜ਼ਮ ਤੁਹਾਡੇ ਕੋਲੋਂ ਡਿਟੇਲ ਦੀ ਵੈਰੀਫਿਕੇਸ਼ਨ ਕਰੇਗਾ।
  • ਇਸ ਤੋਂ ਬਾਅਦ ਤੁਹਾਨੂੰ ਆਧਾਰ ਕਾਰਡ ਦੀ ਕਾਪੀ ਅਪਲੋਡ ਕਰਨ ਲਈ ਕਿਹਾ ਜਾਵੇਗਾ।
  • ਬੈਂਕ ਜਿਉਂ ਹੀ ਤੁਹਾਡੀ ਜਾਣਕਾਰੀ ਨੂੰ ਵੈਰੀਫਾਈ ਕਰ ਲਵੇਗਾ, ਤੁਹਾਡੇ ਬੈਂਕ ਖਾਤੇ 'ਚ ਲੋਨ ਦੀ ਰਕਮ ਆ ਜਾਵੇਗੀ।
  • ਇਸ ਸਹੂਲਤ ਲਈ ਵਿਅਕਤੀ ਦੀ ਘੱਟੋ-ਘੱਟ ਉਮਰ 23 ਸਾਲ ਤੇ ਵੱਧ ਤੋਂ ਵੱਧ 60 ਸਾਲ ਹੋਣੀ ਚਾਹੀਦੀ ਹੈ।

Posted By: Seema Anand