ਨਈ ਦੁਨੀਆ : ਕੋਰੋਨਾ ਮਹਾਮਾਰੀ ਦੇ ਮੁਸ਼ਕਲ ਸਮੇਂ ਵਿਚ ਈਪੀਐਫਓ ਨੇ ਲੋਕਾਂ ਦੀ ਬਹੁਤ ਮਦਦ ਕੀਤੀ ਹੈ। ਈਪੀਐਫਓ ਨੇ ਪੀਐਫ ਖਾਤਿਆਂ ਵਿਚੋਂ ਰਕਮ ਕਢਵਾਉਣ ਦੀ ਪਰਕਿਰਿਆ ਨੂੰ ਗਤੀ ਦਿੱਤੀ ਅਤੇ ਪ੍ਰੋਸੈਸ ਨੂੰ ਆਸਾਨ ਬਣਾਇਆ। ਇਹੀ ਕਾਰਨ ਹੈ ਕਿ ਲਾਕਡਾਊਨ ਵਿਚ ਜਿਨ੍ਹਾਂ ਲੋਕਾਂ ਨੂੰ ਆਰਥਕ ਸੰਕਟ ਦਾ ਸਾਹਮਣਾ ਕਰਨਾ ਪਿਆ, ਉਨ੍ਹਾਂ ਨੇ ਆਪਣੇ ਪੀਐਫ ਖਾਤਿਆਂ ਵਿਚੋਂ ਐਡਵਾਂਸ ਰਕਮ ਕਢਵਾਈ। ਇਨ੍ਹਾਂ ਨੇ ਅਜੇ ਤਕ ਇਸ ਸਹੂਲਤ ਦਾ ਲਾਭ ਨਹੀਂ ਲਿਆ, ਉਹ ਇਹ ਆਸਾਨ ਤਰੀਕੇ ਅਪਨਾ ਕੇ ਪੀਐਫ ਦੇ ਖਾਤੇ ਵਿਚੋਂ ਰਕਮ ਕਢਵਾ ਸਕਦੇ ਹਨ।

ਈਪੀਐਫ ਖਾਤੇ ਵਿਚੋਂ ਪੈਸੇ ਕਢਵਾਉਣ ਲਈ ਈਪੀਐਫਓ ਦੀ ਵੈਬਸਾਈਟ ’ਤੇ ਜਾਓ। ਇਸ ਲਈ ਯੂਏਐਨ ਅਤੇ ਖਾਤੇ ਦਾ ਆਧਾਰ ਨਾਲ ਲਿੰਕ ਹੋਣਾ ਜ਼ਰੂਰੀ ਹੈ। ਯੂਏਐਨ ਅਤੇ ਪਾਸਵਰਡ ਦੀ ਮਦਦ ਨਾਲ ਈਪੀਐਫ ਪੋਰਟਲ ’ਤੇ ਲਾਗਇਨ ਕਰੋ। ਫਿਰ ਆਨਲਾਈਨ ਸਰਵਿਸ ’ਤੇ ਕਲਿੱਕ ਕਰੋ ਅਤੇ ਕਲੇਮ (Form-31, 19 & 10C ਚੁਣੋ। ਅਕਾਉਂਟ ਨੰਬਰ ਭਰੋ ਅਤੇ ਵੈਰੀਫਾਈ ’ਤੇ ਕਲਿੱਕ ਕਰੋ। ਫਿਰ ਹਾਂ ’ਤੇ ਕਲਿੱਕ ਕਰੋ। ਹੁਣ Proceed For Online Claim ਆਪਸ਼ਨ ’ਤੇ ਜਾਓ। ਇਹ ਦੱਸਣਾ ਹੋਵੇਗਾ ਕਿ ਰਕਮ ਕਿਉਂ ਕਢਵਾ ਰਹੇ ਹੋ। ਹੋਰ ਆਮ ਜਾਣਕਾਰੀ ਦਰਜ ਕਰਨ ਤੋਂ ਬਾਅਦ ਈਪੀਐਫਓ ਵਿਚ ਰਜਿਸਟਰਡ ਮੋਬਾਈਲ ਨੰਬਰ ’ਤੇ ਐਸਐਮਐਸ ਆਵੇਗਾ। ਆਮਤੌਰ ’ਤੇ ਪੈਸਾ 15 ਤੋਂ 20 ਦਿਨਾਂ ਵਿਚ ਬੈਂਕ ਖਾਤੇ ਵਿਚ ਆ ਜਾਂਦਾ ਹੈ। ਹਾਲਾਂਕਿ ਇਸ ਸਮੇਂ 72 ਘੰਟੇ ਵਿਚ ਰਕਮ ਖਾਤੇ ਵਿਚ ਆ ਜਾਂਦੀ ਹੈ।

UAN ਤੋਂ ਬਿਨਾ ਵੀ ਕਢਵਾਏ ਜਾ ਸਕਦੇ ਹਨ ਪੀਐਫ ਦੇ ਪੈਸੇ, ਜਾਣੋ ਤਰੀਕਾ

ਜੇ ਤੁਹਾਡੇ ਕੋਲ ਯੂਏਐਨ ਨਹੀਂ ਤਾਂ ਤੁਸੀਂ ਆਫਲਾਈਨ ਫਾਰਮ ਜਮ੍ਹਾ ਕਰਵਾ ਸਕਦੇ ਹੋ। ਇਹ ਫਾਰਮ ਆਨਲਾਈਨ ਡਾਊਨਲੋਡ ਕੀਤਾ ਜਾ ਸਕਦਾ ਹੈ। ਈਪੀਐਫਓ ਦੀ ਵੈਬਸਾਈਟ ’ਤੇ ਜਾ ਕੇ ਆਧਾਰ ਬੇਸਟ ਕੰਪੋਜ਼ਿਟ ਕਲੇਮ ਫਾਰਮ ਜਾਂ ਨਾਨ ਆਧਾਰ ਕੰਪੋਜ਼ਿਟ ਕਲੇਮ ਫਾਰਮ ਡਾਊਨਲੋਡ ਕਰੋ ਅਤੇ ਨਜ਼ਦੀਕੀ ਦਫ਼ਤਰ ਵਿਚ ਜਮ੍ਹਾ ਕਰਵਾ ਦਿਓ।

Posted By: Tejinder Thind