ਬਿਜ਼ਨੈੱਸ ਡੈਸਕ, ਨਵੀੰ ਦਿੱਲੀ : ਕੋਰੋਨਾ ਮਹਾਮਾਰੀ ਕਾਰਨ ਨੌਕਰੀ ਗੁਆਉਣ ਵਾਲੇ ਲੋਕ ਨੌਕਰੀ ਦੀ ਤਲਾਸ਼ ਕਰ ਰਹੇ ਹਨ। ਕੁਝ ਲੋਕ ਜਿਹੋ ਜਿਹਾ ਵੀ ਕੰਮ ਮਿਲੇ ਕਰਨ ਨੂੰ ਤਿਆਰ ਹਨ। ਇਸੀ ਦੌਰਾਨ ਇਕ ਨੌਕਰੀ ਨਾਲ ਜੁੜਿਆ ਵਿਗਿਆਪਨ ਵਾਇਰਲ ਹੋ ਰਿਹਾ ਹੈ। ਇਸ ਜੌਬ ਪ੍ਰੋਫਾਈਲ ਤਹਿਤ ਤੁਹਾਨੂੰ ਸਿਰਫ਼ ਚੱਪਲਾਂ ਪਾ ਕੇ ਉਸਦਾ ਰੀਵਿਊ ਕਰਨਾ ਹੋਵੇਗਾ। ਇਸਦੇ ਲਈ ਕੰਪਨੀ ਤੁਹਾਨੂੰ ਸਾਲਾਨਾ ਚਾਰ ਲੱਖ ਰੁਪਏ ਤਕ ਦੀ ਮੋਟੀ ਰਕਮ ਦੇਵੇਗੀ। ਇਸ ਸੈਲਰੀ ਦੀ ਪੇਸ਼ਕਸ਼ ਬਿ੍ਰਟੇਨ ਦੀ Bedroom Athletics ਨਾਮ ਦੀ ਫੁੱਟ-ਵੀਅਰ ਕੰਪਨੀ ਨੇ ਕੀਤੀ ਹੈ। ਇਸ ਕੰਪਨੀ ਨੇ 'Slipper Testers' ਦੇ ਅਹੁਦੇ ਲਈ ਭਰਤੀਆਂ ਕੱਢੀਆਂ ਤੇ ਇਸ ਨਾਲ ਜੁੜਿਆ ਵਿਗਿਆਪਨ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ।

Bedroom Athletics ਨੇ ਦੋ ਅਹੁਦਿਆਂ ਲਈ ਅਰਜ਼ੀਆਂ ਮੰਗੀਆਂ ਹਨ। ਇਹ ਭਰਤੀਆਂ ਇਕ ਪੁਰਸ਼ ਅਤੇ ਇਕ ਮਹਿਲਾ ਲਈ ਹਨ। ਚੁਣੇ ਗਏ ਉਮੀਦਵਾਰ ਨੂੰ ਚਾਰ ਲੱਖ ਰੁਪਏ ਦਾ ਸਾਲਾਨਾ ਵੇਤਨ ਦਿੱਤਾ ਜਾਵੇਗਾ।

ਕੰਪਨੀ ਨੇ ਆਪਣੇ ਫੇਸਬੁੱਕ ਪੇਜ਼ ’ਤੇ ਲਿਖਿਆ ਹੈ, ਕੀ ਤੁਸੀਂ ਘਰ ’ਚ ਜ਼ਿਆਦਾ ਸਮਾਂ ਬਤੀਤ ਕਰਦੇ ਹੋ? ਕੀ ਤੁਸੀਂ ਆਫੀਸ਼ੀਅਲ ਸਲਿੱਪਰ ਟੈਸਟਰ ਦੀ ਨੌਕਰੀ ਕਰਨਾ ਚਾਹੁੰਦੇ ਹੋ। ਜੇਕਰ ਤੁਹਾਡਾ ਜਵਾਬ ਹਾਂ ਹੈ ਤਾਂ ਤੁਸੀਂ ਭਾਗਸ਼ਾਲੀ ਸਾਬਿਤ ਹੋ ਸਕਦੇ ਹੋ।

ਕੰਪਨੀ ਨੇ ਲਿਖਿਆ ਹੈ ਕਿ ਉਹ ਵਰਤਮਾਨ ’ਚ ‘ਸਲਿੱਪਰ ਟੈਸਟਰ’ ਦੇ ਅਹੁਦੇ ਲਈ ਨਿਯੁਕਤੀ ਕਰਨ ਜਾ ਰਹੀ ਹੈ।

ਸਲਿੱਪਰ ਤੋਂ ਲੈ ਕੇ ਡ੍ਰੈਸਿੰਗ ਗਾਊਨ ਤਕ ਤੁਹਾਨੂੰ ਟੈਸਟ ਕਰਨ ਲਈ ਦਿੱਤੇ ਜਾਣਗੇ। ਤੁਹਾਨੂੰ ਇਨ੍ਹਾਂ ਪ੍ਰੋਡਕਟਸ ਨੂੰ ਦਿਨ ’ਚ ਘੱਟ ਤੋਂ ਘੱਟ 12 ਘੰਟਿਆਂ ਤਕ ਪਾ ਕੇ ਇਸਦੇ ਬਾਰੇ ਫੀਡਬੈਕ ਦੇਣੀ ਹੋਵੇਗੀ। ਕੰਪਨੀ ਨੇ ਇਸ ਜੌਬ ਆਫਰ ਨੂੰ ਨੌਕਰੀਆਂ ਦੀ ਦੁਨੀਆ ਦਾ ਸਿੰਡਰੇਲਾ ਕਰਾਰ ਦਿੱਤਾ ਹੈ।

Posted By: Ramanjit Kaur