Indian Currency : ਜੇਕਰ ਤੁਹਾਡੇ ਕੋਲ 1, 5, 10, 20, 50, 100 ਰੁਪਏ ਦਾ ਕੋਈ ਵੀ ਨੋਟ ਹੋਵੇ ਤੇ ਉਸ ਵਿਚ ਇਹ ਖਾਸ ਨੰਬਰ ਦਿੱਤਾ ਗਿਆ ਹੋਵੇ ਤਾਂ ਤੁਸੀਂ ਘਰ ਬੈਠੇ ਰਾਤੋ-ਰਾਤ ਲੱਖਾਂ ਰੁਪਏ ਕਮਾ ਸਕਦੇ ਹੋ। ਦੱਸ ਦੇਈਏ ਕਿ ਕਈ ਲੋਕਾਂ ਨੂੰ ਨੋਟਾਂ ਦੀ ਕੁਲੈਕਸ਼ਨ ਕਰਨ ਦਾ ਸ਼ੌਕ ਹੁੰਦਾ ਹੈ ਪਰ ਇਨ੍ਹਾਂ ਪੁਰਾਣੇ ਨੋਟਾਂ ਦੀ ਕੀਮਤ ਕੀ ਹੋਵੇਗੀ, ਇਸ ਦਾ ਤੁਹਾਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਹੋਵੇਗਾ। ਸ਼ਾਇਦ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇ ਪਰ ਇਹ ਸੱਚ ਹੈ ਕਿ ਕਈ ਵੈੱਬਸਾਈਟਸ ਇਨ੍ਹਾਂ ਨੋਟਾਂ ਲਈ ਹਜ਼ਾਰਾਂ- ਲੱਖਾਂ ਰੁਪਏ ਖਰਚ ਕਰ ਦਿੰਦੀਆਂ ਹਨ।

ਆਓ ਜਾਣਦੇ ਹਾਂ ਖਾਸੀਅਤ

ਤੁਹਾਡੇ ਕੋਲ 1, 2, 5, 10, 20, 50, 100, 200, 500, 2000 ਰੁਪਏ ਦਾ ਕੋਈ ਵੀ ਨੋਟ 786 ਨੰਬਰ ਵਾਲਾ ਹੋਣਾ ਚਾਹੀਦਾ ਹੈ। ਜੇਕਰ ਅਜਿਹੇ ਨੋਟ ਤੁਹਾਡੇ ਪਰਸ ਜਾਂ ਗੋਲਕ 'ਚ ਮਿਲ ਗਏ ਤਾਂ ਸਮਝ ਜਾਓ ਤੁਹਾਡੀ ਲਾਟਰੀ ਲੱਗ ਗਈ। ਤੁਸੀਂ ਇਨ੍ਹਾਂ ਨੋਟਾਂ ਨੂੰ ਈ-ਬੇ (Ebay) ਵੈੱਬਸਾਈਟ 'ਤੇ ਵੇਚ ਸਕਦੇ ਹੋ। ਦੱਸ ਦੇਈਏ ਕਿ ਈ-ਬੇ ਵੈੱਬਸਾਈਟ 'ਚ ਰੇਅਰ ਨੋਟਾਂ ਦੀ ਬੋਲੀ ਲਗਾਈ ਜਾਂਦੀ ਹੈ। ਇਸ ਵਿਚ ਕੋਈ ਵੀ ਆਮ ਆਦਮੀ ਹਿੱਸਾ ਲੈ ਸਕਦਾ ਹੈ। ਜੇਕਰ ਤੁਹਾਡੇ ਕੋਲ ਕਿਸੇ ਨੋਟ ਵਿਚ 786 ਅੰਕ ਦਰਜ ਹੈ ਤਾਂ ਉਸ ਦੀ ਬੋਲੀ ਲਗਾ ਸਕਦੇ ਹੋ। ਤੁਹਾਨੂੰ 3 ਲੱਖ ਰੁਪਏ ਆਸਾਨੀ ਨਾਲ ਮਿਲ ਜਾਣਗੇ। ਅਸਲ ਵਿਚ ਕਈ ਲੋਕ ਇਸ ਨੰਬਰ ਨੂੰ ਸ਼ੁੱਭ ਮੰਨਦੇ ਹਨ। ਅਜਿਹੇ ਵਿਚ ਅਜਿਹੇ ਨੋਟਾਂ ਨੂੰ ਹਾਸਲ ਕਰਨ ਲਈ ਮੋਟੀ ਰਕਮ ਲਗਾਉਣ ਲਈ ਤਿਆਰ ਹਨ।

ਜਾਣੋ ਕਿੱਥੇ ਹੋਵੇਗੀ ਵਿਕਰੀ

ਸਟੈੱਪ-1 : ਸਭ ਤੋਂ www.ebay.com 'ਤੇ ਲਾਗਇਨ ਕਰੋ।

ਸਟੈੱਪ-2 : ਹੋਮਪੇਜ 'ਤੇ ਰਜਿਸਟ੍ਰੇਸ਼ਨ 'ਤੇ ਕਲਿੱਕ ਕਰੋ ਤੇ ਖ਼ੁਦ ਨੂੰ ਇਕ ਵਿਕਰੇਤਾ ਦੇ ਰੂਪ 'ਚ ਰਜਿਸਟਰਡ ਕਰੋ।

ਸਟੈੱਪ-3 : ਆਪਣੇ ਨੋਟ ਦੀ ਇਕ ਕਲੀਅਰ ਫੋਟੋ ਲਓ ਤੇ ਇਸ ਨੂੰ ਪਲੇਟਫਾਰਮ 'ਤੇ ਅਪਲੋਡ ਕਰੋ। ਈਬੇ ਤੁਹਾਡੇ ਵਿਗਿਆਨ ਨੂੰ ਉਨ੍ਹਾਂ ਲੋਕਾਂ ਨੂੰ ਦਿਖਾਏਗਾ ਜਿਹੜੇ ਪੁਰਾਣੇ ਨੋਟ ਤੇ ਸਿੱਕੇ ਖਰੀਦਣ ਲਈ ਪਲੇਟਫਾਰਮ ਦੀ ਵਰਤੋਂ ਕਰ ਰਹੇ ਹਨ।

ਸਟੈੱਪ- 4: ਨੋਟ ਖਰੀਦਣ ਦੇ ਚਾਹਵਾਨ ਲੋਕ ਤੁਹਾਡਾ ਇਸ਼ਤਿਹਾਰ ਦੇਖਣ ਤੋਂ ਬਾਅਦ ਤੁਹਾਡੇ ਨਾਲ ਸੰਪਰਕ ਕਰਨਗੇ। ਤੁਸੀਂ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਨੋਟ ਵੇਚ ਸਕਦੇ ਹੋ।

(ਡਿਸਕਲੇਮਰ : ਇਹ ਖ਼ਬਰ ਵੈੱਬਸਾਈਟਸ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਬਣਾਈ ਗਈ ਹੈ। 'ਪੰਜਾਬੀ ਜਾਗਰਣ' ਇਸ ਦੀ ਪੁਸ਼ਟੀ ਨਹੀਂ ਕਰਦਾ।)

Posted By: Seema Anand