ਨਵੀਂ ਦਿੱਲੀ, ਬਿਜਨੈੱਸ ਡੈਸਕ : ਤੁਸੀਂ ਹਰ ਦਿਨ ਕੁਝ ਅਜਿਹੀਆਂ ਚੀਜ਼ਾਂ 'ਤੇ ਛੋਟੀ-ਛੋਟੀ ਰਕਮ ਖਰਚ ਕਰ ਦਿੰਦੇ ਹਨ ਜਿਸ ਨੂੰ ਤੁਸੀਂ ਚਾਹੋ ਤਾਂ ਬਚਾ ਸਕਦੇ ਹੋ ਤੇ ਇਸ ਬੱਚਤ ਤੋਂ ਆਉਣ ਵਾਲੇ ਸਮੇਂ 'ਚ ਇੱਕ ਵੱਡੀ ਪੂੰਜੀ ਤਿਆਰ ਹੋ ਸਕਦੀ ਹੈ। ਇਸ ਲਈ ਤੁਸੀਂ ਸਿਸਟੇਮੈਟਿਕ ਇਵੈਸਟਮੈਂਟ ਪਲਾਨ SIP ਨੂੰ ਅਪਣਾ ਸਕਦੇ ਹੋ। SIP 'ਚ ਨਿਵੇਸ਼ ਕਰਨ ਲਈ ਇਕ ਨਿਸ਼ਚਿਤ ਸਮੇਂ ਦੇ ਵਕਫੇ 'ਤੇ ਤੁਹਾਨੂੰ ਕਿਸੇ ਮਿਊਚਲ ਫੰਡ 'ਚ ਇਨਵੈਸਟ ਕਰਨਾ ਹੁੰਦਾ ਹੈ। ਕੋਈ ਵੀ ਵਿਅਕਤੀ SIP ਰਾਹੀਂ ਸ਼ੇਅਰ ਮਾਰਕੀਟ 'ਚ ਨਿਵੇਸ਼ ਕਰ ਸਕਦਾ ਹੈ ਤੇ ਉਸ ਲਈ ਉਸ ਨੂੰ ਜ਼ਿਆਦਾ ਊਰਜਾ ਖਰਚ ਕਰਨ ਦੀ ਵੀ ਜ਼ਰੂਰਤ ਨਹੀਂ ਪੈਂਦੀ ਹੈ। ਨਾਲ ਹੀ ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ ਦਾ ਉਨ੍ਹਾਂ ਜ਼ਿਆਦਾ ਪ੍ਰਭਾਵ ਉਸ ਦੇ ਨਿਵੇਸ਼ 'ਤੇ ਨਹੀਂ ਪੈਂਦਾ ਹੈ।

ਜੇਕਰ ਤੁਸੀਂ ਨਿਵੇਸ਼ ਬਦਲਾਅ 'ਚ ਥੋੜ੍ਹੀ ਵੀ ਰੁਚੀ ਰੱਖਦੇ ਹੋ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਤੁਸੀਂ ਹਰ ਮਹੀਨੇ SIP ਰਾਹੀ ਮਿਊਚਲ ਫੰਡ 'ਚ ਨਿਵੇਸ਼ ਕਰ ਸਕਦੇ ਹੋ। Monthly SIP ਨਿਵੇਸ਼ਕਾਂ 'ਚ ਕਾਫੀ ਲੋਕਪ੍ਰਿਆ ਹੈ। ਬਹੁਤ ਸਾਰੇ ਮਿਊਚਲ ਫੰਡ ਹਾਊਸ ਨਿਵੇਸ਼ਕਾਂ ਨੂੰ ਮਾਸਕ, ਦੋ-ਮਹੀਨਾਵਾਰ, ਪੰਦਰਵਾੜੇ ਤੇ ਇਥੋਂ ਕਿ ਰੋਜ਼ਾਨਾ ਆਧਾਰ 'ਤੇ ਨਿਵੇਸ਼ ਕਰਨ ਦੀ ਇਜ਼ਾਜਤ ਦਿੰਦਾ ਹੈ। Daily SIP ਰੋਜ਼ਾਨਾ ਆਧਾਰ 'ਤੇ ਕਮਾਈ ਕਰਨ ਵਾਲਿਆਂ ਲਈ ਕਾਫੀ ਮੁਫੀਦ ਹੁੰਦਾ ਹੈ ਕਿਉਂਕਿ ਬਹੁਤ ਵਾਰ ਸੰਭਵ ਹੈ ਕਿ ਕੋਈ ਵਿਅਕਤੀ ਹਰ ਮਹੀਨੇ 3000 ਰੁਪਏ ਦੇ ਨਿਵੇਸ਼ ਤੋਂ ਕਤਰਾਏ ਪਰ 100 ਰੁਪਏ ਦੇ ਰੋਜ਼ਾਨਾ ਨਿਵੇਸ਼ 'ਚ ਉਸ ਨੂੰ ਮੁਸ਼ਕਿਲ ਨਾ ਹੋਵੇ।

ਹੁਣ ਸਵਾਲ ਇਹ ਉੱਠਦਾ ਹੈ ਕਿ ਕੌਣ-ਕੌਣ ਮਿਊਚਲ ਫੰਡ ਹਾਊਸ Daily SIP ਦੀ ਇਜ਼ਾਜਤ ਦਿੰਦੇ ਹਨ।

LIC Mutual Fund ਵਰਗੇ ਫੰਡਜ਼ HDFC Mutual Fund ਦੀ ਮਨਜ਼ੂਰੀ ਦਿੰਦਾ ਹੈ। LIC Mutual Fund 'ਚ ਤੁਹਾਨੂੰ ਹਰ ਦਿਨ ਨਿਊਨਤਮ 300 ਰੁਪਏ ਦਾ ਨਿਵੇਸ਼ ਕਰਨਾ ਹੋਵੇਗਾ।

ਦੂਜਾ ਪ੍ਰਸ਼ਨ ਇਹ ਉੱਠਦਾ ਹੈ ਕਿ ਨਿਵੇਸ਼ ਦੇ ਇਨ੍ਹਾਂ ਦੋਵੇਂ ਬਦਲਾਆਂ 'ਚੋਂ ਕਿਹੜੇ ਬਿਹਤਰ ਹਨ

ਵੈਲਯੂ ਰਿਸਰਚ ਦੇ ਸੀਈਓ ਧੀਰੇਂਦਰ ਕੁਮਾਰ ਕਹਿੰਦੇ ਹਨ ਕਿ SIP ਕਿਸੇ ਵੀ ਵਿਅਕਤੀ ਨੂੰ ਨਿਵੇਸ਼ ਦਾ ਇਕ ਸਹਿਜ ਮਾਧਿਅਮ ਉਪਲਬਧ ਕਰਵਾਉਂਦਾ ਹੈ। ਲੋਕ ਆਪਣੀ ਸਹੂਲਤ ਦੇ ਹਿਸਾਬ ਨਾਲ ਇਨਵੈਸਟ ਕਰ ਪਾਉਂਦੇ ਹਨ। ਅਜਿਹੇ 'ਚ ਦੁਕਾਨਦਾਰ, ਸਟ੍ਰੀਟ ਵੈਂਡਰਜ਼ ਤੇ ਰੋਜ਼ਾਨਾ ਆਮਦਨੀ ਹਾਸਲ ਕਰਨ ਵਾਲੇ ਲੋਕ ਆਪਣੀ ਸਹੂਲੀਅਤ ਦੇ ਹਿਸਾਬ ਨਾਲ Daily SIP ਕਰਵਾ ਸਕਦੇ ਹਨ। ਰਿਟਰਨ ਬਾਰੇ ਪੁੱਛੇ ਜਾਣ 'ਤੇ ਕੁਮਾਰ ਨੇ ਕਿਹਾ ਕਿ Monthly SIP ਤੇ Daily SIP ਦੋਵੇਂ ਨਿਵੇਸ਼ ਦੇ ਵੱਖ-ਵੱਖ ਤਰੀਕੇ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਇਸ ਨਾਲ ਰਿਟਰਨ 'ਤੇ ਕੋਈ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ। ਇਸ ਗੱਲ ਦਾ ਕੋਈ ਆਧਾਰ ਨਹੀਂ ਹੈ ਜਿਸ ਮੁਤਾਬਕ ਇਹ ਗੱਲ ਕਹੀ ਜਾਵੇ ਕਿ ਇਨ੍ਹਾਂ ਦੋਵਾਂ 'ਚੋਂ ਕਿਹੜਾ ਬਦਲਾਅ ਰਿਟਰਨ ਦੇ ਲਿਹਾਜ਼ ਤੋਂ ਬਿਹਤਰ ਆਪਸ਼ਨ ਹੈ।

ਦੂਜੇ ਪਾਸੇ Primelnvestor.in ਦੇ ਫਾਊਡਿੰਗ ਪਾਰਟਨਰ ਸ੍ਰੀਕਾਂਤ ਮੀਨਾਕਸ਼ੀ ਨੇ ਇਸ ਬਾਰੇ ਕਿਹਾ ਕਿ Daily SIP 'ਚ ਕੋਈ ਬੁਰਾਈ ਨਹੀਂ ਪਰ ਅਜਿਹਾ ਕਰਨ ਦਾ ਕੋਈ ਤੁਕ ਨਹੀਂ ਹੈ। ਇਸ ਨਾਲ ਕਈ ਤਰ੍ਹਾਂ ਦੀਆਂ ਜਟਿਲਤਾਵਾਂ ਪੈਦਾ ਹੁੰਦੀਆਂ ਹਨ।

ਉਨ੍ਹਾਂ ਨੇ ਕਿਹਾ ਕਿ ਰੋਜ਼ਾਨਾ ਥੋੜ੍ਹੀ-ਬਹੁਤ ਸੇਵਿੰਗ ਕਰਨ ਵਾਲਾ ਵਰਗ ਉਸ ਪੈਸੇ ਨੂੰ ਬੈਂਕ 'ਚ ਜਮ੍ਹਾ ਕਰ ਸਕਦਾ ਹੈ ਤੇ ਉਥੋਂ ਮਹੀਨੇ ਦੇ ਆਧਾਰ 'ਤੇ ਮਿਊਚਲ ਫੰਡ 'ਚ ਨਿਵੇਸ਼ ਕਰ ਸਕਦਾ ਹੈ।

Posted By: Ravneet Kaur