ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਸ਼ੇਅਰ ਬਾਜ਼ਾਰ ਦੇ ਦਿੱਗਜ ਨਿਵੇਸ਼ਕ ਰਾਕੇਸ਼ ਝੁਨਝੁਨਵਾਲਾ ਦੀ ਹਿੱਸੇਦਾਰੀ ਵਾਲੀ ਕੰਪਨੀ ਚਰਚਾ 'ਚ ਹੈ। ਇਸ ਕੰਪਨੀ ਦਾ ਨਾਂ ਸਟਾਰ ਹੈਲਥ ਐਂਡ ਅਲਾਈਡ ਇੰਸ਼ੋਰੈਂਸ ਕੰਪਨੀ ਹੈ। ਕੰਪਨੀ ਇਸ ਲਈ ਚਰਚਾ 'ਚ ਹੈ ਕਿਉਂਕਿ ਉਹ ਆਈਪੀਓ ਲਿਆਉਣ ਵਾਲੀ ਹੈ। 7249 ਕਰੋੜ ਰੁਪਏ ਦੇ ਆਈਪੀਓ ਦਾ ਪ੍ਰਾਈਸ ਬੈਂਡ ਵੀ ਤੈਅ ਕੀਤਾ ਗਿਆ ਹੈ। ਕੰਪਨੀ ਨੇ ਪ੍ਰਾਈਸ ਬੈਂਡ ਦੀ ਰਕਮ 870 ਤੋਂ 900 ਰੁਪਏ ਦੇ ਵਿਚਕਾਰ ਰੱਖੀ ਹੈ।

ਤੀਜਾ ਸਭ ਤੋਂ ਵੱਡਾ IPO

ਪੇਟੀਐਮ ਅਤੇ ਜ਼ੋਮੈਟੋ ਤੋਂ ਬਾਅਦ ਇਹ ਆਈਪੀਓ ਦੇਸ਼ ਵਿਚ ਤੀਜੀ ਸਭ ਤੋਂ ਵੱਡੀ ਜਨਤਕ ਪੇਸ਼ਕਸ਼ ਹੋਵੇਗੀ। ਪੇਟੀਐਮ ਅਤੇ ਜ਼ੋਮੈਟੋ ਨੇ ਮਾਰਕੀਟ ਤੋਂ ਆਈਪੀਓ ਰਾਹੀਂ 18300 ਕਰੋੜ ਰੁਪਏ ਅਤੇ 9375 ਕਰੋੜ ਰੁਪਏ ਇਕੱਠੇ ਕੀਤੇ ਸਨ। ਸਟਾਰ ਹੈਲਥ ਦਾ ਆਈਪੀਓ 30 ਨਵੰਬਰ ਤੋਂ 2 ਦਸੰਬਰ ਤੱਕ ਖੁੱਲ੍ਹੇਗਾ। ਇਸ ਆਈਪੀਓ ਵਿਚ 2000 ਕਰੋੜ ਰੁਪਏ ਦਾ ਨਵਾਂ ਇਸ਼ੂ ਹੋਵੇਗਾ।

ਵਿਕਰੀ ਲਈ ਵੀ ਹੋਵੇਗੀ ਪੇਸ਼ਕਸ਼

ਇਸ IPO ਵਿਚ 58,324,225 ਸ਼ੇਅਰਾਂ ਦੀ ਇਕ OFS (ਵਿਕਰੀ ਲਈ ਪੇਸ਼ਕਸ਼) ਵੀ ਹੋਵੇਗੀ। QIBs ਲਈ 75 ਪ੍ਰਤੀਸ਼ਤ, NII ਲਈ 15 ਪ੍ਰਤੀਸ਼ਤ ਅਤੇ ਪ੍ਰਚੂਨ ਲਈ 10 ਪ੍ਰਤੀਸ਼ਤ ਕੋਟਾ ਹੋਵੇਗਾ। ਜੇਕਰ ਉਪਰੋਕਤ ਕੀਮਤ ਬੈਂਡ 'ਤੇ ਆਈਪੀਓ ਨੂੰ ਸਬਸਕ੍ਰਾਈਬ ਕੀਤਾ ਜਾਂਦਾ ਹੈ ਤਾਂ ਦੇਸ਼ ਦੇ ਸਭ ਤੋਂ ਵੱਡੇ ਨਿੱਜੀ ਸਿਹਤ ਬੀਮਾ ਸਮੂਹ ਦੀ ਕੀਮਤ 51,000 ਕਰੋੜ ਰੁਪਏ ਹੋਵੇਗੀ।ਕਿੰਨੇ ਹਨ ਸ਼ੇਅਰ ਸਲਾਟ

ਜੇਕਰ ਤੁਸੀਂ ਸਟਾਰ ਹੈਲਥ ਦੇ IPO 'ਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਇਹ ਨਿਵੇਸ਼ ਦਾ ਵਧੀਆ ਮੌਕਾ ਹੈ। ਕੰਪਨੀ ਨੇ ਇਸਦੇ ਲਈ 870 ਤੋਂ 900 ਰੁਪਏ ਦਾ ਪ੍ਰਾਈਸ ਬੈਂਡ ਤੈਅ ਕੀਤਾ ਹੈ। ਇਕ ਲਾਟ ਵਿਚ 16 ਸ਼ੇਅਰ ਹੋਣਗੇ। ਜੇਕਰ ਤੁਸੀਂ 15000 ਰੁਪਏ ਤੱਕ ਦਾ ਨਿਵੇਸ਼ ਕਰਦੇ ਹੋ ਤਾਂ ਸ਼ੇਅਰ ਅਲਾਟਮੈਂਟ ਤੋਂ ਬਾਅਦ ਤੁਸੀਂ ਰਾਕੇਸ਼ ਝੁਨਝੁਨਵਾਲਾ ਦੀ ਹਿੱਸੇਦਾਰੀ ਕੰਪਨੀ ਵਿਚ ਹਿੱਸੇਦਾਰ ਬਣ ਸਕਦੇ ਹੋ।

ਕੌਣ ਹੈ ਰਜਿਸਟਰਾਰ

ਸਟਾਰ ਹੈਲਥ ਨੇ KFintech ਪ੍ਰਾਈਵੇਟ ਲਿਮਟਿਡ ਨੂੰ IPO ਲਈ ਰਜਿਸਟਰਾਰ ਵਜੋਂ ਨਿਯੁਕਤ ਕੀਤਾ ਹੈ।

ਇਹ ਹਨ ਲੀਡ ਮੈਨੇਜਰ

 • Ambit Private Limited
 • Axis Capital Limited
 • BofA Securities India Limited
 • Citigroup Global Markets India Private Limited
 • CLSA India Private Limited
 • Credit Suisse Securities (India) Private Limited
 • DAM Capital Advisors Ltd (Formerly IDFC Securities Ltd)
 • ICICI Securities Limited
 • IIFL Securities Ltd
 • Jefferies India Private Limited
 • Kotak Mahindra Capital Company Limited
 • SBI Capital Markets Limited

Posted By: Ramandeep Kaur