ਨਵੀਂ ਦਿੱਲੀ - ਕੀ ਤੁਸੀਂ ਆਪਣੇ ਭਾਰਤੀ ਸਟੇਟ ਬੈਂਕ ਖਾਤੇ ਲਈ ਇਕ ਨੌਮਿਨੀ ਜੋੜਿਆ ਹੈ। ਜੇ ਤੁਸੀਂ ਹੁਣ ਤਕ ਇਹ ਕੰਮ ਨਹੀਂ ਕੀਤਾ ਹੈ ਤਾਂ ਘਰ ਬੈਠੇ ਹੀ ਕਰ ਸਕਦੇ ਹੋ। ਤੁਹਾਨੂੰ ਇਸ ਲਈ ਬੈਂਕ ਦੀ ਬ੍ਰਾਂਚ ਵਿਚ ਜਾਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਆਨਲਾਈਨ ਐੱਸਬੀਆਈ ਖਾਤੇ ’ਚ ਵੀ ਨੌਮਿਨੀ ਦਾ ਨਾਂ ਜੋੜ ਸਕਦੇ ਹੋ। ਐੱਸਬੀਆਈ ਨੇ ਟਵੀਟ ਜ਼ਰੀਏ ਦੱਸਿਆ ਕਿ ਸਾਡੇ ਕੋਲ ਖ਼ੁਸ਼ਖ਼ਬਰੀ ਹੈ। ਹੁਣ ਐੱਸਬੀਆਈ ਦੇ ਗਾਹਕ ਸਾਡੀ ਬ੍ਰਾਂਚ ਵਿਚ ਜਾ ਕੇ ਜਾਂ ਆਪਣੀ ਵੈੱਬਸਾਈਟ ’ਤੇ ਜਾ ਕੇ ਲਾਗਇਨ ਕਰ ਸਕਦੇ ਹਨ।

ਕਿਵੇਂ ਜੋੜੀਏ ਨਾਂ

- ਬੈਂਕ ਸ਼ਾਖ਼ਾ ’ਚ ਜਾ ਕੇ।

- ਐੱਸਬੀਆਈ ਨੈੱਟ ਬੈਂਕਿੰਗ ਜ਼ਰੀਏ।

- ਐੱਸਬੀਆਈ ਮੋਬਾਈਲ ਬੈਂਕਿੰਗ ਜ਼ਰੀਏ।

ਕਿਵੇਂ ਅਪਡੇਟ ਕਰੀਏ ਨੌਮਿਨੀ ਦਾ ਨਾਂ

ਤੁਸੀਂ ਨੈੱਟ ਬੈਂਕਿੰਗ ਜ਼ਰੀਏ ਨੌਮਿਨੀ ਅਪਡੇਟ ਕਰ ਸਕਦੇ ਹੋ। ਇਸ ਲਈ ਤੁਹਾਨੂੰ onlinesbi.com ’ਤੇ ਜਾਣਾ ਹੋਵੇਗਾ। ਫਿਰ ਰਿਕਵੈਸਟ ਐਂਡ ਇਨਕੁਆਰੀ ਆਪਸ਼ਨ ’ਤੇ ਜਾਵੋ। ਇਸ ਤੋਂ ਬਾਅਦ ਤੁਹਾਨੂੰ ਕਈ ਆਪਸ਼ਨਾਂ ਦਿਖਾਈ ਦੇਖਣਗੀਆਂ, ਜਿਨ੍ਹਾਂ ’ਚੋਂ ਆਨਲਾਈਨ ਨੌਮੀਨੇਸ਼ਨ ਦੀ ਆਪਸ਼ਨ ਚੁਣਨੀ ਹੈ। ਜੇ ਤੁਹਾਡੇ ਐੱਸਬੀਆਈ ’ਚ ਇਕ ਤੋਂ ਜ਼ਿਆਦਾ ਖਾਤੇ ਹਨ ਤਾਂ ਉਹ ਸਾਰੀ ਜਾਣਕਾਰੀ ਤੁਹਾਨੂੰ ਨਜ਼ਰ ਆਵੇਗੀ। ਸਹੀ ਆਪਸ਼ਨ ਦੀ ਚੋਣ ਕਰਕੇ ਨੌਮਿਨੀ ਦੀ ਜਾਣਕਾਰੀ ਭਰ ਲਵੋ। ਜਦੋਂ ਇਹ ਪ੍ਰਕਿਰਿਆ ਪੂਰੀ ਹੋ ਜਾਵੇਗੀ ਤਾਂ ਰਜਿਸਟਰ ਮੋਬਾਈਲ ਨੰਬਰ ’ਤੇ ਓਟੀਪੀ ਆਵੇਗਾ। ਓਟੀਪੀ ਵੈਰੀਫਿਕੇਸ਼ਨ ਤੋਂ ਬਾਅਦ ਨੌਮਿਨੀ ਦਾ ਨਾਂ ਜੁੜ ਜਾਵੇਗਾ। ਖਾਤਾਧਾਰਕ ਵੱਲੋਂ ਆਪਣੇ ਜੀਵਨਕਾਲ ਦੌਰਾਨ ਕਿਸੇ ਵੀ ਸਮੇਂ ਨੌਮਿਨੀ ਬਣਾਇਆ ਜਾ ਸਕਦਾ ਹੈ, ਰੱਦ ਜਾਂ ਅਲੱਗ ਕੀਤਾ ਜਾ ਸਕਦਾ ਹੈ।

Posted By: Harjinder Sodhi