ਜੇਐੱਨਐੱਨ, ਨਵੀਂ ਦਿੱਲੀ : ਪਹਿਲੇ ਪ੍ਰਮੋਟਰਾਂ ਦੀ ਲੜਾਈ ਅਤੇ ਉਸ ਤੋਂ ਬਾਅਦ ਡੂੰਘੇ ਵਿੱਤੀ ਸੰਕਟ ਨਾਲ ਜੂਝ ਰਹੇ ਨਿੱਜੀ ਖੇਤਰ ਦੇ ਯੈੱਸ ਬੈਂਕ 'ਤੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਵੀਰਵਾਰ ਨੂੰ ਪਾਬੰਦੀ ਲਾ ਦਿੱਤੀ ਹੈ। ਆਰਬੀਆਈ ਨੇ ਯੈੱਸ ਬੈਂਕ ਦੀ ਲਗਾਤਾਰ ਖਰਾਬ ਹੁੰਦੀ ਵਿੱਤੀ ਸਥਿਤੀ ਨੂੰ ਦੇਖਦੇ ਹੋਏ ਇਹ ਪਾਬੰਦੀ ਵੀਰਵਾਰ ਰਾਤ ਅੱਠ ਵਜੇ ਤੋਂ 30 ਦਿਨਾਂ ਤਕ ਲਾਗੂ ਹੋਵੇਗੀ। ਇਸ ਵਿਚਕਾਰ ਇਸਦੇ ਨਵੇਂ ਪ੍ਰਬੰਧਨ ਦੀ ਵਿਵਸਥਾ ਹੋਵੇਗੀ। ਇਸ ਦੌਰਾਨ ਬੈਂਕ ਵਿਚ ਖਾਤਾ ਰੱਖਣ ਵਾਲੇ ਗ੍ਰਾਹਕ 50 ਹਜ਼ਾਰ ਰੁਪਏ ਤੋਂ ਜ਼ਿਆਦਾ ਰਾਸ਼ੀ ਨਹੀਂ ਕੱਢ ਸਕਣਗੇ। ਜੇਕਰ ਕਿਸੇ ਖਾਤਾਧਾਰਕ ਦੇ ਇਸ ਬੈਂਕ 'ਚ ਇਕ ਤੋਂ ਜ਼ਿਆਦਾ ਖਾਤੇ ਹਨ, ਉਦੋਂ ਵੀ ਉਹ ਕੁੱਲ ਮਿਲਾ ਕੇ 50 ਹਜ਼ਾਰ ਰੁਪਏ ਹੀ ਕਢਵਾ ਸਕੇਗਾ। RBI ਦੇ ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਇਹ ਰੋਕ 3 ਅਪ੍ਰੈਲ ਤਕ ਜਾਰੀ ਰਹੇਗੀ। ਉੱਧਰ, ਖ਼ਬਰ ਹੈ ਕਿ ਐੱਸਬੀਆਈ ਅਤੇ ਐੱਲਆਈਸੀ ਦੀ ਅਗਵਾਈ ਵਿਚ ਵਿੱਤੀ ਸੰਸਥਾਵਾਂ ਨੂੰ ਯੈੱਸ ਬੈਂਕ ਦੀ ਵੱਡੀ ਹਿੱਸੇਦਾਰੀ ਤਬਦੀਲ ਕੀਤੀ ਜਾ ਸਕਦੀ ਹੈ।

Posted By: Seema Anand