ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਵੱਲੋਂ ਨਿੱਜੀ ਖੇਤਰ ਦੇ Yes Bank ਦੀ ਕਈ ਸੇਵਾਵਾਂ 'ਤੇ 5 ਮਾਰਚ ਦੀ ਰਾਤ ਤੋਂ ਲਗਾਏ ਗਏ ਰੋਕ ਤੋਂ ਬਾਅਦ ਫਾਈਨੈਸ਼ਿਅਲ ਟੈਕਨਾਲੋਜੀ ਕੰਪਨੀ PhonePe ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯਸ ਬੈਂਕ 'ਤੇ ਲੱਗੀ ਰੋਕ ਤੋਂ ਬਾਅਦ ਡਿਜਿਟਲ ਭੁਗਤਾਨ ਸੇਵਾਵਾਂ ਦਾ ਮੁੱਖ ਪਲੇਟਫਾਰਮ ਯੂਨੀਫਾਈਡ ਪੇਮੇਂਟਸ ਇੰਟਰਫੇਸ ਅਧਾਰਿਤ ਲੈਣ-ਦੇਣ ਰੁੱਕ ਗਿਆ ਹੈ ਤੇ ਇਸ ਨਾਲ ਬੈਂਕ ਦੇ ਸਭ ਤੋਂ ਵੱਡੇ ਭੁਗਤਾਨ ਭਾਗੀਦਾਰ PhonePe ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।

PhonePe ਦੇ ਸੀਈਓ ਸਮੀਰ ਨਿਗਮ ਨੇ ਟਵਿੱਟਰ 'ਤੇ ਗਾਹਕਾਂ ਨੂੰ ਦੱਸਿਆ ਕਿ ਸਾਨੂੰ ਇਸ ਲੰਬੇ ਰੁਕਾਵਟ ਲਈ ਖੇਦ ਹੈ। ਸਾਡੇ ਸਾਂਝੇਦਾਰ ਬੈਂਕ ਤੇ RBI ਵੱਲੋਂ ਕਈ ਪਾਬੰਦੀਆਂ ਲੱਗਾ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਾਡੀ ਪੂਰੀ ਟੀਮ ਨੇ ਰਾਤ ਭਰ ਸੇਵਾਵਾਂ ਜਾਰੀ ਰੱਖਣ ਲਈ ਕੰਮ ਕੀਤਾ ਹੈ। ਸਾਨੂੰ ਉਮੀਦ ਹੈ ਕਿ ਇਹ ਕੁਝ ਘੰਟਿਆਂ 'ਚ ਠੀਕ ਹੋ ਜਾਵੇਗਾ। ਇਕ ਫਾਈਨੈਸ਼ਿਅਲ ਟੈਕਨਾਲੋਜੀ ਕੰਪਨੀ ਨੇ ਦੱਸਿਆ ਕਿ ਕੁਝ ਵੀ ਹੋਵੇ, ਇਹ ਇਕ ਲੈਣ-ਦੇਣ ਜਾਂ ਸਮਝੌਤਾ ਹੈ, ਜਿਸ ਕਾਰਨ ਬੈਂਕ ਨੂੰ ਕੰਮ ਕਰਨਾ ਬੰਦ ਕਰਨਾ ਪਿਆ।

ਦੱਸ ਦੇਈਏ ਕਿ ਕੇਂਦਰੀ ਬੈਂਕ ਨੇ ਆਰਬੀਆਈ ਨੇ ਯੈੱਸ ਬੈਂਕ ਦੀ ਲਗਾਤਾਰ ਖਰਾਬ ਹੁੰਦੀ ਵਿੱਤੀ ਸਥਿਤੀ ਨੂੰ ਦੇਖਦੇ ਹੋਏ ਇਹ ਪਾਬੰਦੀ ਵੀਰਵਾਰ ਰਾਤ ਅੱਠ ਵਜੇ ਤੋਂ 30 ਦਿਨਾਂ ਤਕ ਲਾਗੂ ਹੋਵੇਗੀ। ਇਸ ਵਿਚਕਾਰ ਇਸਦੇ ਨਵੇਂ ਪ੍ਰਬੰਧਨ ਦੀ ਵਿਵਸਥਾ ਹੋਵੇਗੀ। ਇਸ ਦੌਰਾਨ ਬੈਂਕ ਵਿਚ ਖਾਤਾ ਰੱਖਣ ਵਾਲੇ ਗ੍ਰਾਹਕ 50 ਹਜ਼ਾਰ ਰੁਪਏ ਤੋਂ ਜ਼ਿਆਦਾ ਰਾਸ਼ੀ ਨਹੀਂ ਕੱਢ ਸਕਣਗੇ। ਜੇਕਰ ਕਿਸੇ ਖਾਤਾਧਾਰਕ ਦੇ ਇਸ ਬੈਂਕ 'ਚ ਇਕ ਤੋਂ ਜ਼ਿਆਦਾ ਖਾਤੇ ਹਨ, ਉਦੋਂ ਵੀ ਉਹ ਕੁੱਲ ਮਿਲਾ ਕੇ 50 ਹਜ਼ਾਰ ਰੁਪਏ ਹੀ ਕਢਵਾ ਸਕੇਗਾ। RBI ਦੇ ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਇਹ ਰੋਕ 3 ਅਪ੍ਰੈਲ ਤਕ ਜਾਰੀ ਰਹੇਗੀ।

Posted By: Amita Verma