ਜੇਐਨਐਨ, ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਯੈੱਸ ਬੈਂਕ ਦੇ ਮਾਮਲੇ ਵਿਚ ਸ਼ੁੱਕਰਵਾਰ ਸ਼ਾਮ ਨੂੰ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਬੈਂਕ ਦਾ ਇਹ ਮਾਮਲਾ ਕੱਲ੍ਹ ਹੀ ਸਾਹਮਣੇ ਨਹੀਂ ਆਇਆ ਬਲਕਿ ਅਸੀਂ ਲੰਬੇ ਸਮੇਂ ਤੋਂ ਇਸ ਦੀ ਨਜ਼ਰਸਾਨੀ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਆਰਬੀਆਈ ਸਾਲ 2017 ਤੋਂ ਇਸ ਮਾਮਲੇ 'ਤੇ ਪੈਨੀ ਨਜ਼ਰ ਰੱਖ ਰਿਹਾ ਹੈ। ਉਨ੍ਹਾਂ ਕਿਹਾ ਕਿ ਮਈ 2019 ਤੋਂ ਉਹ ਖੁਦ ਸਿੱਧੇ ਤੌਰ 'ਤੇ ਮਾਮਲੇ ਨਾਲ ਜੁੜੇ ਕਾਰਜ ਦੇਖ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਲਗਾਤਾਰ ਨਜ਼ਰ ਰੱਖ ਰਹੀ ਹੈ।

ਕੇਂਦਰੀ ਵਿੱਤ ਮੰਤਰੀ ਨੇ ਯੈੱਸ ਬੈਂਕ ਮਾਮਲੇ ਵਿਚ ਸਾਰੇ ਜਮਾਕਰਤਾਵਾਂ ਨੂੰ ਉਨ੍ਹਾਂ ਦਾ ਪੈਸਾ ਸੁਰੱਖਿਅਤ ਹੋਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਲਗਾਤਾਰ ਆਰਬੀਆਈ ਦੇ ਸੰਪਰਕ ਵਿਚ ਹਨ। ਉਥੇ ਐਸਬੀਆਈ ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਯੈੱਸ ਬੈਂਕ ਦੇ ਜਮਾਕਰਤਾਵਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਆਰਬੀਆਈ ਬਹੁਤ ਜਲਦ ਰੀਸਟਰਕਚਰਿੰਗ ਪਲਾਨ ਲੈ ਕੇ ਆਏਗੀ।


ਯੈੱਸ ਬੈਂਕ ਦੇ ਮੁੱਖ ਆਰਥਿਕ ਸਲਾਹਕਾਰ ਕ੍ਰਿਸ਼ਨਾਮੂਰਤੀ ਸੁਬਰਾਮਣੀਅਮ ਨੇ ਕਿਹਾ ਮੈਂ ਸਾਰੇ ਜਮਾਕਰਤਾਵਾਂ ਨੂੰ ਯਕੀਨ ਦਿਵਾਉਂਦਾ ਹਾਂ ਕਿ ਉਨ੍ਹਾਂ ਦਾ ਪੈਸਾ ਸੁਰੱਖਿਅਤ ਹੈ ।

ਯੈੱਸ ਬੈਂਕ ਦੇ ਗਾਹਕਾਂ ਲਈ ਵੀਰਵਾਰ ਦੇਰ ਸ਼ਾਮ ਖ਼ਬਰ ਆਈ ਕਿ ਸਰਕਾਰ ਨੇ ਨਿੱਜੀ ਖੇਤਰ ਦੇ ਇਸ ਬੈਂਕ 'ਤੇ 30 ਦਿਨ ਦੀ ਅਸਥਾਈ ਰੋਕ ਲਗਾ ਦਿੱਤੀ ਹੈ। ਨਾਲ ਹੀ ਖਾਤਾਧਾਰਕਾਂ ਲਈ ਨਿਕਾਸੀ ਦੀ ਹੱਦ 50 ਹਜ਼ਾਰ ਰੁਪਏ ਤੈਅ ਕਰ ਦਿੱਤੀ ਹੈ। ਇਸ ਤੋਂ ਬਾਅਦ ਯੈੱਸ ਬੈਂਕ ਨੇ ਗਾਹਕਾਂ ਵਿਚ ਹਫੜਾ-ਦਫੜੀ ਪੈ ਪਈ। ਲੋਕ ਰਾਤ ਨੂੰ ਏਟੀਐਮ 'ਤੇ ਪਹੁੰਚ ਗਏ ਅਤੇ ਪੈਸੇ ਕਢਵਾਉਣ ਦੀ ਹੋੜ੍ਹ ਲੱਗ ਗਈ। ਦੇਖਦੇ ਹੀ ਦੇਖਦੇ ਏਟੀਐਮ ਖਾਲੀ ਹੋ ਗਈ। ਗਾਹਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਯੈੱਸ ਬੈਂਕ ਜਾਂ ਸਰਕਾਰ ਵੱਲੋਂ ਇਸ ਬਾਰੇ ਕੋਈ ਜਾਣਾਕਾਰੀ ਨਹੀਂ ਦਿੱਤੀ ਗਈ। ਇਸ ਤਰ੍ਹਾਂ ਉਨ੍ਹਾਂ ਲਈ ਸਮੱਸਿਆ ਖੜ੍ਹੀ ਹੋ ਗਈ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਹੋਲੀ ਵਿਗੜ ਗਈ ਹੈ।

ਪੜ੍ਹੋ ਲਾਈਵ ਅਪਡੇਟ:

ਯੈੱਸ ਬੈਂਕ ਨੇ ਸਾਰੀਆਂ ਆਨਲਾਈਨ ਟ੍ਰਾਂਜੇਕਸ਼ਨ ਅਤੇ ਚੈੱਕ ਅਟਕ ਗਏ ਹਨ। ਨਾਲ ਹੀ ਯੈੱਸ ਬੈਂਕ ਦੇ ਖਾਤਿਆਂ ਨਾਲ ਜੁੜੇ Bhim App, Phonepe ,Google App ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਹੈ। ਏਟੀਐੱਮ ਤਾਂ ਪਹਿਲਾਂ ਹੀ ਖਾਲੀ ਹੋ ਚੁੱਕੇ ਹਨ। ਇਸ ਦੌਰਾਨ ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਸਮੱਸਿਆ ਦਾ ਹੱਲ ਕੱਢਣ ਲਈ ਤੁਹਾਨੂੰ ਬੈਂਕ ਅਤੇ ਮੈਨੇਜਮੈਂਟ ਨੂੰ ਸਮਾਂ ਦੇਣਾ ਹੁੰਦਾ ਹੈ ਤਾਂ ਜੋ ਉਹ ਜ਼ਰੂਰੀ ਕਦਮ ਚੁੱਕ ਸਕਣ। ਅਸੀਂ ਇਹੀ ਕੀਤਾ। ਆਰਬੀਆਈ ਨੇ ਜਦੋਂ ਦੇਖਿਆ ਕਿ ਇਸ ਨਾਲ ਕੰਮ ਨਹੀਂ ਹੋ ਰਿਹਾ ਤਾਂ ਦਖ਼ਲ ਦਿੱਤਾ।

ਸ਼ੁੱਕਰਵਾਰ ਸਵੇਰੇ ਜਦੋਂ ਬੈਂਕ ਖੁੱਲ੍ਹੇ ਤਾਂ ਵੱਡੀ ਗਿਣਤੀ ਵਿਚ ਲੋਕ ਆਪਣੇ ਪੈਸੇ ਕਢਵਾਉਣ ਲਈ ਪਹੁੰਚੇ। ਖਾਸ ਤੌਰ 'ਤੇ ਮੁੰਬਈ ਵਿਚ ਬੈਂਕ ਦੀਆਂ ਕਈ ਬ੍ਰਾਂਚਾਂ ਦੇ ਬਾਹਰ ਲੰਬੀਆਂ ਲਾਈਨਾਂ ਨਜ਼ਰ ਆਈਆਂ।


ਇੰਝ ਵਿਗੜੀ ਯੈੱਸ ਬੈਂਕ ਦੀ ਆਰਥਕ ਸਿਹਤ

ਮੁੰਬਈ ਹੈੱਡਕੁਆਟਰ ਵਾਲੇ ਯੈੱਸ ਬੈਂਕ ਦੀ ਸਥਾਪਨਾ 2004 ਵਿਚ ਹੋਈ ਸੀ। ਜੂਨ 2019 ਦੇ ਅੰਤ ਤਕ ਇਹ ਬੈਂਕ ਦੀ ਪੂੰਜੀ ਦੇ ਆਕਾਰ 371160 ਕਰੋੜ ਰੁਪਏ ਸੀ। ਯੈੱਸ ਬੈਂਕ ਅਗਸਤ 2018 ਤੋਂ ਸੰਕਟ ਵਿਚ ਹੈ। ਉਸ ਸਮੇਂ ਰਿਜ਼ਰਵ ਬੈਂਕ ਨੇ ਕੰਮਕਾਜ ਦਾ ਸੰਚਾਲਨ ਅਤੇ ਲੋਨ ਨਾਲ ਜੁੜੀਆਂ ਖਾਮੀਆਂ ਕਾਰਨ ਯੈੱਸ ਬੈਂਕ ਦੇ ਤਤਕਾਲੀਨ ਪ੍ਰਮੁੱਖ ਰਾਦਾ ਕਪੂਰ ਨੂੰ 31 ਜਨਵਰੀ 2019 ਤਕ ਅਹੁਦੇ ਛੱਡਣ ਨੂੰ ਕਿਹਾ ਸੀ। ਉਨ੍ਹਾਂ ਨੇ ਉਤਰਾਧਿਕਾਰੀ ਰਵਨੀਤ ਗਿੱਲ ਦੀ ਅਗਵਾਈ ਵਿਚ ਬੈਂਕ ਨੇ ਦਬਾਅ ਵਾਲੀ ਅਜਿਹੀ ਸੰਪਤੀ ਦਾ ਖੁਲਾਸਾ ਕੀਤਾ ਹੈ, ਜਿਸ ਦੀ ਜਾਣਕਾਰੀ ਸਮੇਂ 'ਤੇ ਨਹੀਂ ਦਿੱਤੀ ਗਈ ਸੀ।

Posted By: Tejinder Thind