ਨਵੀਂ ਦਿੱਲੀ, ਪੀਟੀਆਈ : ਫਰਵਰੀ ’ਚ ਮਹਿੰਗਾਈ ਦਰ ਵਧ ਕੇ 4.17 ਫ਼ੀਸਦੀ ’ਤੇ ਪਹੁੰਚ ਗਈ। ਲਗਾਤਾਰ ਦੂਜੇ ਮਹੀਨੇ ਵੀ ਵਾਧਾ ਦੇਖਮ ਨੂੰ ਮਿਲਿਆ। ਖਾਣ-ਪੀਣ ਦੀਆਂ ਵਸਤੂਆਂ, ਬਾਲਣ ਤੇ ਬਿਜਲੀ ਦੇ ਰੇਟ ’ਚ ਤੇਜ਼ੀ ਨਾਲ ਮਹਿੰਗਾਈ ’ਚ ਵਾਧਾ ਦਰਜ ਕੀਤਾ ਗਿਆ ਹੈ। ਇਸ ਸਾਲ ਜਨਵਰੀ ’ਚ ਮਹਿੰਗਾਈ 2.30 ਫ਼ੀਸਦੀ ’ਤੇ ਰਹੀ ਸੀ। ਇਸ ਨਾਲ ਪਿਛਲੇ ਸਾਲ ਭਾਵ 2020 ਦੇ ਫਰਵਰੀ ’ਚ ਮਹਿੰਗਾਈ 2.26 ਫ਼ੀਸਦੀ ’ਤੇ ਰਹੀ ਸੀ। ਫਰਵਰੀ ’ਚ ਖਾਣ-ਪੀਣ ਵਾਲੀਆਂ ਵਸਤੂਆਂ ਦੀ ਕੀਮਤ ’ਚ 1.36 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਜਨਵਰੀ ’ਚ ਇਹ (-) 2.80 ਫ਼ੀਸਦੀ ’ਤੇ ਰਹੀ ਸੀ। ਖਾਣ ਵਾਲੀਆਂ ਵਸਤੂਆਂ ਦੀ ਕੀਮਤ ’ਚ ਕਈ ਮਹੀਨੇ ਨਰਮੀ ਤੋਂ ਬਾਅਦ ਫਰਵਰੀ ’ਚ ਥੋੜ੍ਹੀ ਤੇਜ਼ੀ ਦੇਖਣ ਨੂੰ ਮਿਲੀ।


ਸਬਜ਼ੀਆਂ ਦੇ ਭਾਅ ਫਰਵਰੀ ’ਚ (-) 2.90 ਫ਼ੀਸਦੀ ’ਤੇ ਰਹੀ, ਜੋ ਫਰਵਰੀ ’ਚ (-) 20.82 ਫ਼ੀਸਦੀ ’ਤੇ ਰਹੀ ਸੀ।


ਫਰਵਰੀ ’ਚ ਦਾਲਾਂ ਦੀਆਂ ਕੀਮਤਾਂ ’ਚ 10.25 ਫ਼ੀਸਦੀ ਵਾਧਾ ਦੇਖਣ ਨੂੰ ਮਿਲਿਆ। ਦੂਜੇ ਪਾਸੇ, ਫਲਾਂ ਦੇ ਭਾਅ ’ਚ 9.48 ਫ਼ੀਸਦੀ, ਬਾਲਣ ਤੇ ਬਿਜਲੀ ਦੇ ਭਾਅ ’ਚ 0.58 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ।


ਪਿਛਲੇ ਹਫ਼ਤੇ ਜਾਰੀ ਅੰਕੜਿਆਂ ਮੁਤਾਬਕ ਫਰਵਰੀ ’ਚ Consumer price index ’ਤੇ ਆਧਾਰਿਤ ਖੁਦਰਾ ਮਹਿੰਗਾਈ ਦਰ 5.03 ਫ਼ੀਸਦੀ ’ਤੇ ਰਹੀ ਸੀ।


ਰੈਪੋ ਰੇਟ ਲਈ ਅਹਿਮ ਹੁੰਦਾ ਹੈ ਮਹਿੰਗਾਈ ਦਾ ਅੰਕੜਾ


ਭਾਰਤੀ ਰਿਜ਼ਰਵ ਬੈਂਕ ਨੇ ਪਿਛਲੇ ਮਹੀਨੇ ਮੁਦਰਾ ਨੀਤੀ ਕਮੇਟੀ ਦੀ ਬੈਠਕ ’ਚ ਲਗਾਤਾਰ ਚੌਥੀ ਵਾਰ ਨੀਤੀਗਤ ਵਿਆਜ ਦਰਾਂ ’ਚ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਕੀਤਾ ਸੀ। ਮਹਿੰਗਾਈ ਦਾ ਅੰਕੜਾ ਰੈਪੋ ਰੇਟ ਦੇ ਨਿਰਧਾਰਣ ’ਚ ਕਾਫੀ ਅਹਿਮ ਹੁੰਦਾ ਹੈ। ਸਰਕਾਰ ਨੇ ਰਿਜ਼ਰਵ ਬੈਂਕ ਨੂੰ ਮਹਿੰਗਾਈ ਦਰ ਨੂੰ 2-6 ਫ਼ੀਸਦੀ ’ਚ ਸੀਮਿਤ ਰੱਖਣ ਦਾ ਟੀਚਾ ਦਿੱਤਾ ਹੈ।

Posted By: Rajnish Kaur