ਜੇਐੱਨਐੱਨ, ਨਵੀਂ ਦਿੱਲੀ : ਭਾਰਤ 'ਚ ਹੁਣ ਦੁਨੀਆ ਦਾ ਸਭ ਤੋਂ ਕਲੀਨ ਪੈਟਰੋਲ ਤੇ ਡੀਜ਼ਲ ਮਿਲੇਗਾ। ਇਕ ਅਪ੍ਰੈਲ ਤੋਂ ਦੇਸ਼ 'ਚ ਇਹ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਭਾਰਤ ਯੂਰੋ-4 ਗ੍ਰੇਡ ਦੇ ਈਧਨ ਤੋਂ ਹੁਣ ਯੂਰੋ-6 ਗ੍ਰੇਡ ਦੇ ਈਧਨ 'ਚ ਕਦਮ ਰੱਖ ਰਿਹਾ ਹੈ। ਭਾਰਤ ਸਿਰਫ਼ ਤਿੰਨ ਸਾਲ 'ਚ ਇਹ ਮੁਕਾਮ ਹਾਸਲ ਕਰ ਰਿਹਾ ਹੈ। ਵਿਸ਼ਵ 'ਚ ਇਸ ਤਰ੍ਹਾਂ ਦੀ ਕੋਈ ਵੱਡੀ ਅਰਧਵਿਵਸਥਾ ਨਹੀਂ, ਜਿੰਨ੍ਹਾਂ ਨੇ ਬਹੁਤ ਘੱਟ ਸਮੇਂ 'ਚ ਇਸ ਤਰ੍ਹਾਂ ਕੀਤਾ ਹੈ। ਭਾਰਤ ਇਸ ਤਰ੍ਹਾਂ ਦੁਨੀਆ ਦੀ ਉਸ ਚੁਨਿੰਦਾ ਦੇਸ਼ਾਂ ਦੀ ਸੂਚੀ 'ਚ ਸ਼ਾਮਲ ਹੋ ਰਿਹਾ ਹੈ, ਜਿਥੇ ਸਭ ਤੋਂ ਕਲੀਨ ਪੈਟਰੋਲ-ਡੀਜ਼ਲ ਮਿਲ ਰਿਹਾ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਦੇ ਇਕ ਅਧਿਕਾਰੀ ਦੁਆਰਾ ਦਾਆਵਾ ਕੀਤਾ ਗਿਆ ਹੈ।


ਜ਼ਿਆਦਾ ਕਲੀਨ ਪੈਟਰੋਲ ਤੇ ਡੀਜ਼ਲ ਦੇ ਇਸਤੇਮਾਲ ਨਾਲ ਵਾਹਨਾਂ ਨਾਲ ਹੋਣ ਵਾਲੇ ਪ੍ਰਦੂਸ਼ਣ 'ਚ ਕਾਫ਼ੀ ਹੱਦ ਤਕ ਰੋਕ ਲੱਗੇਗੀ। ਇੰਡੀਅਨ ਆਇਲ ਦੇ ਪ੍ਰਧਾਨ ਸੰਜੀਵ ਸਿੰਘ ਨੇ ਕਿਹਾ, 2019 ਦੇ ਅੰਤ ਤਕ ਲਗਪਗ ਸਾਰੇ ਰਿਫਾਈਨਰੀ ਪਲਾਂਟਾਂ ਨੇ ਬੀਐੱਸ-6 ਦੇ ਅਨੁਸਾਰ ਪੈਟਰੋਲ ਅਤੇ ਡੀਜ਼ਲ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਸੀ। ਹੁਣ ਪੈਟਰੋਲੀਅਮ ਕੰਪਨੀਆਂ ਨੇ ਦੇਸ਼ 'ਚ ਪੈਟਰੋਲ ਤੇ ਡੀਜ਼ਲ ਦੀ ਆਖਰੀ ਬੂੰਦ ਨੂੰ BS-6 ਸਟੈਂਡਰਡ ਵਾਲੇ ਈਧਨ 'ਚ ਬਦਲਣ ਦਾ ਸੋਚ ਲਿਆ ਹੈ।

Posted By: Sarabjeet Kaur