ਜਾਗਰਣ ਬਿਊਰੋ, ਨਵੀਂ ਦਿੱਲੀ : ਕ੍ਰਿਕਟ ਪ੍ਰੇਮੀਆਂ ਲਈ ਰਿਲਾਇੰਸ ਜਿਓ ਨੇ ਆਪਣੇ ਗਾਹਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਜਿਓ ਨੇ ਹਾਟਸਟਾਰ ਦੇ ਨਾਲ ਸਾਂਝੇਦਾਰੀ ਕੀਤੀ ਹੈ ਅਤੇ ਇਸ ਸਾਂਝੇਦਾਰੀ ਤਹਿਤ ਜਿਓ ਦੇ ਸਾਰੇ ਗਾਹਕ ਮੁਫ਼ਤ ਵਿਚ ਵਿਸ਼ਵ ਕੱਪ 2019 ਦੇ ਸਾਰੇ ਮੈਚ ਆਪਣੇ ਫੋਨ 'ਤੇ ਲਾਈਵ ਦੇਖ ਸਕਣਗੇ। ਜਿਓ ਦੇ ਇਸ ਆਫਰ ਦਾ ਫਾਇਦਾ ਕਰੋੜਾਂ ਗਾਹਕਾਂ ਨੂੰ ਹੋਵੇਗਾ।

ਜਿਓ ਇਸ ਤੋਂ ਪਹਿਲਾਂ ਆਈਪੀਐੱਲ ਅਤੇ ਸਾਰੇ ਬੀਸੀਸੀਆਈ ਮੈਚਾਂ ਦਾ ਲਾਈ ਪ੍ਰਸਾਰਨ ਵੀ ਆਪਣੇ ਗਾਹਕਾਂ ਨੂੰ ਮੁਹੱਈਆ ਕਰਵਾ ਚੁੱਕਾ ਹੈ। ਖਾਸ ਗੱਲ ਇਹ ਹੈ ਕਿ ਜਿਓ ਦਾ ਇਹ ਆਫਰ ਪੂਰੀ ਤਰ੍ਹਾਂ ਨਾਲ ਮੁਫਤ ਹੈ। ਤੁਸੀਂ ਜਿਓ ਟੀਵੀ ਐਪ ਜਾਂ ਫਿਰ ਹਾਟਸਟਾਰ ਐਪ 'ਤੇ ਮੁਫ਼ਤ ਵਿਚ ਮੈਚ ਦਾ ਲਾਈਵ ਪ੍ਰਸਾਰਨ ਦੇਖ ਸਕਗੋਗੇ। ਇਸ ਆਫ ਦੇ ਨਾਲ ਜਿਓ ਨੇ ਆਪਣੇ 30 ਕਰੋੜ ਤੋਂ ਜ਼ਿਆਦਾ ਗਾਹਕਾਂ ਨੂੰ ਇਕ ਵਧੀਆ ਅਨੁਭਵ ਪ੍ਰਦਾਨ ਕੀਤਾ ਅਤੇ ਜਿਓ ਦੇ ਗਾਹਕ ਕਦੇ ਵੀ ਕਿਤੇ ਵੀ ਆਪਣਾ ਪਸੰਦੀਦਾ ਵਿਸ਼ਵ ਕੱਪ ਮੈਚ ਆਪਣੇ ਮੋਬਾਈਲ 'ਤੇ ਦੇਖਣ ਸਕਣਗੇ।

ਇਸ ਦੇ ਨਾਲ ਹੀ ਜਿਓ ਗਾਹਕ ਦੀ ਬੇਹੱਦ ਲੋਕਪਿ੍ਯ ਜਿਓ ਕ੍ਰਿਕਟ ਪਲੇਅ ਨੂੰ ਮਾਈਜਿਓ ਐਪ 'ਤੇ ਖੇਡਿਆ ਜਾ ਸਕੇਗਾ ਅਤੇ ਰੋਮਾਂਚਿਕ ਪੁਰਸਕਾਰ ਵੀ ਜਿੱਤਿਆ ਜਾ ਸਕੇਗਾ। ਜਿਓ ਯੂਜ਼ਰਸ ਨੂੰ ਵਿਸ਼ਵ ਕੱਪ ਤਕ ਮੁਫ਼ਤ ਪ੍ਰਦਾਨ ਕਰ ਕੇ, ਜਿਓ ਪ੍ਰਭਾਵੀ ਰੂਪ ਨਾਲ ਆਪਣੇ ਗਾਹਕਾਂ ਨੂੰ 365 ਰੁਪਏ ਦਾ ਲਾਭ ਪ੍ਰਦਾਨ ਕਰ ਰਿਹਾ ਹੈ ਜੋ ਕਿ ਕਿਸੇ ਹੋਰ ਨੈਟਵਰਕ 'ਤੇ ਵਿਸ਼ਵ ਕੱਪ ਮੈਚਾਂ ਨੂੰ ਲਾਈਵ ਅਤੇ ਮੁਫ਼ਤ ਦੇਖਣ ਲਈ ਭੁਗਤਾਨ ਕਰਨ ਦੀ ਲੋੜ ਹੁੰਦੀ ਹੈ।