ਜੇਐੱਨਐੱਨ, ਮੁਰਾਦਾਬਾਦ : ਡਾਕਘਰ ਦੇ ਜਨਸੁਵਿਧਾ ਕੇਂਦਰ (CSC) 'ਚ ਬੇਰੁਜ਼ਗਾਰ ਕਿਰਤੀਆਂ ਵੱਲੋਂ ਪੰਜੀਕਗਰਨ ਕਰਵਾਉਣ 'ਤੇ ਮੁਫ਼ਤ ਵਿਚ ਇਕ ਸਾਲ ਦਾ ਬੀਮਾ ਕੀਤਾ ਜਾਵੇਗਾ। ਮੋਬਾਈਲ ਤੋਂ ਇੰਡੀਆ ਪੋਸਟ ਪੇਮੈਂਟ ਬੈਂਕ 'ਚ ਖਾਤਾ ਖੋਲ੍ਹਿਆ ਜਾਵੇਗਾ। ਇਸ ਖਾਤੇ ਨੂੰ ਕਿਸੇ ਵੀ ਡਾਕਘਰ ਤੋਂ ਸੰਚਾਲਿਤ ਕੀਤਾ ਜਾ ਸਕਦਾ ਹੈ।

ਸਰਕਾਰ ਦੂਰ-ਦੁਰਾਡੇ ਪਿੰਡਾਂ ਦੇ ਲੋਕਾਂ ਨੂੰ ਬੜੇ ਸ਼ਹਿਰਾਂ ਵਾਂਗ ਇੰਟਰਨੈੱਟ ਆਦਿ ਦੀ ਸਹੂਲਤ ਮੁਹੱਈਆ ਕਰਵਾਉਣ ਦੀ ਯੋਜਨਾ ਲੈ ਕੇ ਆਈ ਹੈ। ਇਹ ਸਹੂਲਤ ਡਾਕਘਰਾਂ ਜ਼ਰੀਏ ਉਪਲਬਧ ਕਰਵਾਈ ਜਾਣੀ ਹੈ। ਡਾਕਘਰਾਂ 'ਚ ਆਧਾਰ ਕਾਰਡ ਬਣਾਇਆ ਜਾ ਰਿਹਾ ਹੈ। ਡਾਕ ਘਰਾਂ 'ਚ ਜਾ ਕੇ ਆਧਾਰ ਕਾਰਡ ਨੂੰ ਅਪਡੇਟ ਕਰਨ, ਬੈਂਕ ਦਾ ਖਾਤੇ 'ਚੋਂ ਰੁਪਏ ਕੱਢਵਾਉਣ ਵਰਗੀਆਂ ਸਹੂਲਤਾਂ ਉਪਲਬਧ ਕਰਵਾ ਰਿਹਾ ਹੈ। ਇਸ ਦੇ ਨਾਲ ਹੀ ਜਨਸੁਵਿਧਾ ਕੇਂਦਰ ਸਥਾਪਿਤ ਕੀਤਾ ਗਿਆ ਹੈ। ਇਸ ਵਿਚ 73 ਪ੍ਰਕਾਰ ਦੀਆਂ ਸਹੂਲਤਾਂ ਹਨ ਪਰ ਕਾਫੀ ਸਮੇਂ ਤੋਂ ਵਾਹਨਾਂ ਦਾ ਬੀਮਾ, ਜੀਵਨਬੀਮਾ ਆਦਿ ਕਰਵਾਉਣ ਦੀ ਸਹੂਲਤ ਵੀ ਉਪਲਬਧ ਹੈ। ਹੋਰ ਸਹੂਲਤ ਫਿਲਹਾਲ ਉਪਲਬਧ ਨਹੀਂ ਸੀ। ਡਾਕਘਰ ਦੇ ਜਨਸੁਵਿਧਾ ਕੇਂਦਰਾਂ 'ਚ ਬੇਰੁਜ਼ਗਾਰ ਕਿਰਤੀਆਂ ਦੀ ਕਿਰਤ ਵਿਭਾਗ 'ਚ ਰਜਿਸਟ੍ਰੇਸ਼ਨ ਕਰਵਾਉਣ ਦੀ ਸਹੂਲਤ ਉਪਲਬਧ ਹੋ ਗਈ ਹੈ। ਇੱਥੇ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਕਾਮਿਆਂ ਤੋਂ ਕੋਈ ਫੀਸ ਨਹੀਂ ਲਈ ਜਾਵੇਗੀ। ਰਜਿਸਟ੍ਰੇਸ਼ਨ ਹੁੰਦੇ ਹੀ ਕਿਰਤੀ ਦਾ ਬਿਨਾਂ ਕਿਸੇ ਪ੍ਰੀਮੀਅਮ ਦਾ ਇਕ ਸਾਲ ਦਾ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਹੋ ਜਾਵੇਗਾ। ਕਾਮਿਆਂ ਨੂੰ ਰਜਿਸਟ੍ਰੇਸ਼ਨ ਕਰਨ ਲਈ ਆਧਾਰ ਕਾਰਡ ਲਿਆਉਣਾ ਪਵੇਗਾ ਜਿਸ ਵਿਚ 16 ਸਾਲ ਤੋਂ 59 ਸਾਲ ਤਕ ਦੇ ਬੇਰੁਜ਼ਗਾਰ ਕਾਮੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਤੇ ਰਜਿਸਟ੍ਰੇਸ਼ਨ ਹੋਣ ਤੋਂ ਬਾਅਦ ਡਾਕਘਰ ਤੋਂ ਈ-ਸ਼੍ਰਮ ਕਾਰਡ ਉਪਲਬਧ ਕਰਵਾਇਆ ਜਾਵੇਗਾ।

ਡਾਕ ਸੁਪਰਡੈਂਟ ਵੀਰ ਸਿੰਘ ਨੇ ਦੱਸਿਆ ਕਿ ਡਾਕਘਰ ਦੇ ਸੀਐੱਸਸੀ 'ਚ ਕਾਮਿਆਂ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ। ਸਰਕਾਰੀ ਗ੍ਰਾਂਟ ਲਈ ਕਾਮਿਆਂ ਨੂੰ ਇੰਡੀਆ ਪੋਸਟ ਪੇਮੈਂਟ ਬੈਂਕ 'ਚ ਆਧਾਰ ਕਾਰਡ ਲਈ ਤੁਰੰਤ ਖਾਤਾ ਖੋਲ੍ਹਿਆ ਜਾਵੇਗਾ। ਡਾਕ ਘਰ 'ਚ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਕਾਮਿਆਂ ਨੂੰ ਵਿਸ਼ੇਸ਼ ਪਛਾਣ ਨੰਬਰ (UAN ਨੰਬਰ) ਵੀ ਉਪਲਬਧ ਕਰਵਾਇਆ ਜਾਵੇਗਾ।

Posted By: Seema Anand