ਜਾਗਰਣ ਬਿਊਰੋ, ਨਵੀਂ ਦਿੱਲੀ : ਆਉਂਦੇ ਬਜਟ ’ਚ ਨਵੇਂ ਟੈਕਸ ਸਲੈਬ ਦੇ ਢਾਂਚੇ ’ਚ ਬਦਲਾਅ ਕਰ ਕੇ ਸਰਕਾਰ ਆਮ ਕਰਦਾਤਿਆਂ ਨੂੰ ਥੋੜ੍ਹੀ ਰਾਹਤ ਦੇ ਸਕਦੀ ਹੈ। ਇਸ ਦਾ ਫ਼ਾਇਦਾ ਇਹ ਹੋਵੇਗਾ ਕਿ ਨਵੇਂ ਟੈਕਸ ਢਾਂਚੇ ਪ੍ਰਤੀ ਲੋਕਾਂ ਦਾ ਆਕਰਸ਼ਨ ਵਧੇਗਾ ਤੇ ਕਰਦਾਤਿਆਂ ਨੂੰ ਥੋੜ੍ਹੀ ਰਾਹਤ ਮਿਲ ਜਾਵੇਗੀ। ਨਵੇਂ ਟੈਕਸ ਢਾਂਚੇ ਦਾ ਐਲਾਨ ਵਿੱਤੀ ਸਾਲ 2020-21 ਦੇ ਬਜਟ ਕੀਤਾ ਗਿਆ ਸੀ। ਹਾਲਾਂਕਿ ਪਿਛਲੇ ਦੋ ਸਾਲਾਂ ’ਚ ਨਵੇਂ ਟੈਕਸ ਢਾਂਚੇ ਪ੍ਰਤੀ ਕਰਦਾਤਿਆਂ ਦੇ ਰੁਝਾਨ ’ਚ ਕੋਈ ਵਾਧਾ ਨਹੀਂ ਹੋਇਆ। ਮੁੱਲਾਂਕਣ ਸਾਲ 2022-23 ’ਚ 7.53 ਕਰੋੜ ਆਈਟੀਆਰ ਨਵੇਂ ਟੈਕਸ ਢਾਂਚੇ ਤਹਿਤ ਦਾਖ਼ਲ ਕੀਤੀਆਂ ਗਈਆਂ। ਸੂਤਰਾਂ ਮੁਤਾਬਕ ਪਿਛਲੇ ਸਾਲ ਤੋਂ ਹੀ ਵਿੱਤ ਮੰਤਰਾਲਾ ਨਵੇਂ ਢਾਂਚੇ ’ਚ ਬਦਲਾਅ ’ਤੇ ਵਿਚਾਰ ਕਰ ਰਿਹਾ ਹੈ ਤਾਂ ਜੋ ਇਸ ਨੂੰ ਆਕਰਸ਼ਨ ਬਣਾਇਆ ਜਾ ਸਕੇ। ਜਾਣਕਾਰਾਂ ਦਾ ਮੰਨਣਾ ਹੈ ਕਿ ਆਮਦਨ ਕਰ ਦਾਤਾ ਉਦੋਂ ਹੀ ਨਵੇਂ ਢਾਂਚੇ ਨੂੰ ਅਪਣਾਏਗਾ ਜਦੋਂ ਉਸ ਨੂੰ ਲਾਭ ਮਿਲੇਗਾ। ਹੁਣ ਪੁਰਾਣੇ ਟੈਕਸ ਢਾਂਚੇ ’ਚ 80 ਸੀ ਤਹਿਤ 1.5 ਲੱਖ ਦੀ ਛੋਟ ਤੇ ਹੋਰ ਮੱਦਾਂ ਤਹਿਤ ਕੁਝ ਛੋਟ ਮਿਲ ਜਾਂਦੀ ਹੈ। ਪਰ ਨਵੇਂ ਟੈਕਸ ਢਾਂਚੇ ’ਚ ਇਹ ਸਹੂਲਤ ਨਹੀਂ ਹੈ।

---------

ਫਿਲਹਾਲ ਸਰਕਾਰ ਟੈਕਸ ਸਲੈਬ ’ਚ ਕੋਈ ਬਦਲਾਅ ਨਹੀਂ ਕਰ ਸਕਦੀ, ਪਰ ਨਵੇਂ ਟੈਕਸ ਢਾਂਚੇ ’ਚ ਵੀ ਛੋਟ ਦੀਆਂ ਕੁਝ ਮੱਦਾਂ ਜੋੜ ਕੇ ਆਮ ਆਮਦਨ ਕਰ ਦਾਤਿਆਂ ਨੂੰ ਰਾਹਤ ਜ਼ਰੂਰ ਦਿੱਤੀ ਜਾ ਸਕਦੀ ਹੈ।

-ਅਸੀਂ ਚਾਵਲਾ, ਸੀਏ ਤੇ ਟੈਕਸ ਮਾਮਲਿਆਂ ਦੇ ਵਕੀਲ

------------

ਸਾਬਕਾ ਮਾਲੀਆ ਸਕੱਤਰ ਨੇ ਵੀ ਟੈਕਸ ਢਾਂਚੇ ਨੂੰ ਆਕਰਸ਼ਕ ਬਣਾਉਣ ਲਈ ਕਿਹਾ ਸੀ ਪਿਛਲੇ ਸਾਲ ਸਾਬਕਾ ਮਾਲੀਆ ਸਕੱਤਰ ਤਰੁਣ ਬਜਾਜ ਨੇ ਵੀ ਇਕ ਪ੍ਰੋਗਰਾਮ ’ਚ ਨਵੇਂ ਟੈਕਸ ਢਾਂਚੇ ਨੂੰ ਆਕਰਸ਼ਕ ਬਣਾਉਣ ਲਈ ਬਦਲਾਅ ਦੀ ਗੱਲ ਕਹੀ ਸੀ। ਨਵੇਂ ਟੈਕਸ ਢਾਂਚੇ ’ਚ ਛੋਟ ਦੀਆਂ ਮੱਦਾਂ ਦੀ ਇਜਾਜ਼ਤ ਦੇਣ ’ਤੇ 10 ਲੱਖ ਰੁਪਏ ਸਾਲਾਨਾ ਕਮਾਉਣ ਵਾਲੇ ਨੂੰ ਟੈਕਸ ਦੀ ਦੇਣਦਾਰੀ ’ਚ ਜੇਕਰ ਦੋ ਹਜ਼ਾਰ ਰੁਪਏ ਦੀ ਵੀ ਕਮੀ ਆਉਂਦੀ ਹੈ ਤਾਂ ਇਹ ਛੋਟੀ ਹੀ ਸਹੀ, ਪਰ ਰਾਹਤ ਹੋਵੇਗੀ। ਅਜੇ ਨਵੇਂ ਤੇ ੁਰਾਣੇ ਦੋਵਾਂ ਹੀ ਟੈਕਸ ਢਾਂਚਿਆਂ ’ਚ ਸਾਲਾਨਾ 2.50 ਲੱਖ ਰੁਪਏ ਤੱਕ ਦੀ ਆਮਦਨ ’ਤੇ ਕੋਈ ਟੈਕਸ ਨਹੀਂ ਹੈ। ਪੁਰਾਣੇ ਸਲੈਬ ’ਚ ਪੰਜ, 20 ਤੇ 30 ਫ਼ੀਸਦੀ ਦਾ ਸਲੈਬ ਹੈ ਜਦਕਿ ਨਵੇਂ ਸਲੈਬ ’ਚ 10, 15, 20, 25 ਤੇ 30 ਫ਼ੀਸਦੀ ਦਾ ਸਲੈਬ ਹੈ। ਸੂਤਰਾਂ ਮੁਤਾਬਕ ਨਵੇਂ ਟੈਕਸ ਸਲੈਬ ’ਚ ਟੈਕਸ ਤੋਂ ਛੋਟ ਦੀ 2.5 ਲੱਖ ਦੀ ਹੱਦ ’ਚ ਵਾਧਾ ਕੀਤਾ ਜਾ ਸਕਦਾ ਹੈ।

--------

Posted By: Shubham Kumar